ਟਰੰਪ ਦੇ ਮੋਦੀ ਬਾਰੇ ਬਿਆਨ ਨੇ ਛੇੜਿਆ ਨਵਾਂ ਵਿਵਾਦ
ਨਿਊਯੋਰਕ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੋਦੀ ਦੇ ਰਵੱਈਏ 'ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਮੋਦੀ ਦਾ ਰਵੱਈਆ ਬਹੁਤ ਤਿੱਖਾ ਹੈ ਤੇ ਹਿਊਸਟਨ ਵਿੱਚ ਉਹਨਾਂ ਨਾਲ ਸਟੇਜ ਸਾਂਝੀ ਕਰਦਿਆਂ ਮੋਦੀ ਨੇ ਪਾਕਿਸਤਾਨ ਪ੍ਰਤੀ ਜੋ ਸ਼ਬਦ ਬੋਲੇ ਉਸਦੀ ਉਹਨਾਂ ਨੂੰ ਆਸ ਨਹੀਂ ਸੀ।
ਬੀਤੇ ਕੱਲ੍ਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ, "ਮੈਂ ਬੀਤੇ ਕੱਲ੍ਹ ਬਹੁਤ ਤਿੱਖਾ ਬਿਆਨ ਸੁਣਿਆ। ਮੈਂ ਉੱਥੇ ਮੋਜੂਦ ਸੀ। ਮੈਨੂੰ ਨਹੀਂ ਪਤਾ ਸੀ ਕਿ ਮੈਂ ਅਜਿਹੀਆਂ ਗੱਲਾਂ ਸੁਣਾਂਗਾ।"
ਦੱਸ ਦਈਏ ਕਿ ਮੋਦੀ ਅਤੇ ਟਰੰਪ ਦੀ ਇੱਕ ਹੋਰ ਮੁਲਾਕਾਤ ਕੱਲ੍ਹ ਰਾਤ ਭਾਰਤੀ ਸਮੇਂ ਮੁਤਾਬਕ 09.45 'ਤੇ ਹੋਵੇਗੀ। ਟਰੰਪ ਵੱਲੋਂ ਕੀਤੀ ਇਸ ਟਿੱਪਣੀ 'ਤੇ ਭਾਰਤੀ ਵਿਦੇਸ਼ ਮਹਿਕਮੇ ਦੇ ਅਫਸਰਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।
ਹਿਊਸਟਨ ਵਿੱਚ ਹੋਏ ਹਾਊਡੀ ਮੋਦੀ ਪ੍ਰੋਗਰਾਮ ਦੌਰਾਨ ਮੋਦੀ ਨੇ ਪਾਕਿਸਤਾਨ 'ਤੇ ਨਿਸ਼ਾਨ ਸਾਧਦਿਆਂ ਕਿਹਾ ਸੀ ਕਿ ਭਾਰਤ ਵੱਲੋਂ ਧਾਰਾ 370 ਰਾਹੀਂ ਕਸ਼ਮੀਰ ਨੂੰ ਮਿਲੇ ਖਾਸ ਹੱਕ ਖਤਮ ਕਰਨ ਦੀ ਸਭ ਤੋਂ ਵੱਧ ਤਕਲੀਫ ਉਹਨਾਂ ਲੋਕਾਂ ਨੂੰ ਹੋ ਰਹੀ ਹੈ ਜੋ ਅੱਤਵਾਦ ਨੂੰ ਪਨਾਹ ਦਿੰਦੇ ਹਨ ਤੇ ਉਤਸ਼ਾਹਿਤ ਕਰਦੇ ਹਨ। ਪਾਕਿਸਤਾਨ ਦਾ ਨਾਂ ਲਏ ਬਿਨ੍ਹਾਂ ਮੋਦੀ ਨੇ ਕਿਹਾ ਸੀ, "ਸਾਰੀ ਦੁਨੀਆ ਨੂੰ ਉਹਨਾਂ ਦਾ ਪਤਾ ਹੈ। ਉਹਨਾਂ ਦੀ ਪਛਾਣ ਇਸੇ ਗੱਲ ਨਾਲ ਹੈ ਕਿ ਉਹ ਅੱਤਵਾਦ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਸਾਰੀ ਦੁਨੀਆ ਇਸ ਬਾਰੇ ਜਾਣਦੀ ਹੈ।











Comments (0)