ਬੰਬ ਧਮਾਕਿਆਂ ਤੇ ਪੀਲੀਭੀਤ ਝੂਠੇ ਮੁਕਾਬਲੇ ਦੀ ਹੋਵੇ ਨਿਰਪੱਖ ਪੜਤਾਲ-ਖਾਲੜਾ ਮਿਸ਼ਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਤਰਨ ਤਾਰਨ-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਤੇ ਮਨੁੱਖੀ ਅਧਿਕਾਰ ਸੰਗਠਨ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਕਿਰਪਾਲ ਸਿੰਘ ਰੰਧਾਵਾ, ਹਰਮਨਦੀਪ ਸਿੰਘ ਸਰਹਾਲੀ ਨੇ ਕਿਹਾ ਕਿ ਸਰਕਾਰਾਂ, ਕਿਸਾਨਾਂ, ਗਰੀਬਾਂ, ਘੱਟ ਗਿਣਤੀਆਂ ਦੇ ਝੂਠੇ ਮੁਕਾਬਲੇ ਬਣਾ ਰਹੀਆਂ ਹਨ ਤੇ ਖੁਦਕੁਸ਼ੀਆਂ ਵਿਚ ਉਨ੍ਹਾਂ ਨੂੰ ਖ਼ਤਮ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਸਿੱਖ ਪੰਥ ਤਾਂ 25 ਹਜ਼ਾਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦਾ ਨਿਆਂ ਮੰਗ ਰਿਹਾ, ਪਰ ਇਨ੍ਹਾਂ ਦਾ ਨਿਆਂ ਮਿਲਣ ਦੀ ਬਜਾਏ ਨਿੱਤ ਨਵੀਆਂ ਕਹਾਣੀਆਂ ਘੜ ਕੇ ਝੂਠੇ ਮੁਕਾਬਲੇ ਬਣਾਏ ਜਾ ਰਹੇ ਹਨ ।
ਉਨ੍ਹਾਂ ਕਿਹਾ ਕਿ ਬੰਬ ਧਮਾਕਿਆਂ ਤੇ ਇਸ ਝੂਠੇ ਮੁਕਾਬਲੇ ਦੀ ਪੜ੍ਹਤਾਲ ਲਈ ਸੁਪਰੀਮ ਕੋਰਟ ਨੂੰ ਦਖ਼ਲ ਅੰਦਾਜ਼ੀ ਕਰਨੀ ਚਾਹੀਦੀ ਹੈ, ਝੂਠੇ ਮੁਕਾਬਲੇ ਦੀ ਨਿਰਪੱਖ ਪੜ੍ਹਤਾਲ ਕਰਾਉਣੀ ਚਾਹੀਦੀ ਹੈ । ਆਗੂਆਂ ਕਿਹਾ ਕਿ ਯੂ.ਪੀ. ਵਿਚ ਪੀਲੀਭੀਤ ਵਿਖੇ ਸੁਰੱਖਿਆ ਫੋਰਸਾਂ ਵਲੋਂ ਬਣਾਏ ਮੁਕਾਬਲੇ ਨੂੰ ਨੌਜਵਾਨਾਂ ਦੇ ਮਾਪੇ ਝੂਠਾ ਦੱਸ ਰਹੇ ਹਨ । ਪੁਲਿਸ ਪੰਜਾਬ ਵਿਚ ਇਨ੍ਹਾਂ ਨੌਜਵਾਨਾਂ ਨੂੰ ਤਾਂ ਫੜ੍ਹ ਨਹੀਂ ਸਕੀ ਪਰ ਏ.ਕੇ.-47 ਨਾਲ ਲੈਸ ਹੋ ਕੇ ਇਹ ਨੌਜਵਾਨ ਕਿਵੇਂ ਯੂ.ਪੀ. ਦੇ ਪੀਲੀਭੀਤ ਵਿਚ ਪਹੁੰਚ ਗਏ । ਉਨ੍ਹਾਂ ਕਿਹਾ ਕਿ ਯੂ.ਪੀ. ਦੇ ਡੀ.ਜੀ.ਪੀ. ਨੂੰ ਤਕਲੀਫ ਹੋ ਰਹੀ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਸਿੱਖ ਸ਼ਹੀਦ ਕਿਉਂ ਮੰਨਦੇ ਹਨ।











Comments (0)