ਜਰਮਨ ਵਿੱਚ ਸਿਆਸਤ ਦੀਆਂ ਪੌੜੀਆਂ ਚੜਦੇ ਸਿੱਖ ਸਰਦਾਰਾਂ ਦੇ ਕਦਮ !
ਜਰਮਨ ਦੀ CDU ਪਾਰਟੀ ਵਲੋਂ ਗੁਰਦੀਪ ਸਿੰਘ ਰੰਧਾਵਾ 13 ਵੇਂ ਨੰਬਰ ਤੇ ਇੱਕੋ ਇੱਕ ਦਸਤਾਰਧਾਰੀ ਸਿੱਖ

ਸਰਬੱਤ ਦਾ ਭਲਾ ਮੰਗਣ ਵਾਲੀ ਗੁਰੂ ਬਾਬਾ ਨਾਨਕ ਪਾਤਸ਼ਾਹ ਜੀ ਦੀ ਉੱਮਤ ਸਿੱਖ ਕੌਮ ਸੰਸਾਰ ਦੇ ਹਰ ਖਿੱਤੇ ਵਿੱਚ ਬੜੀ ਚੜਦੀ ਕਲਾ ਨਾਲ ਵਿਚਰ ਰਹੀ ਏ ! ਗੁਰੂ ਨਾਨਕ ਨਾਮ ਲੇਵਾ ਸਿੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਕਾਰਜਾਂ ਕਰਕੇ ਜੱਗਤ ਵਿੱਚ ਆਪਣੀ ਧਾਂਕ ਜਮਾਈ ਬੈਠਾ ਹੈ !
ਹਿੰਦੋਸਤਾਨ ਵਿੱਚ ਦੋ ਪਰਸੈਂਟ ਤੇ ਸੰਸਾਰ ਵਿੱਚ ਬਾਲੜੀ ਉਮਰ ਵਾਲੀ ਜਾਣੀ ਜਾਂਦੀ ਸਿੱਖ ਕੌਮ ਸੰਸਾਰ ਦੇ ਹਰ ਰੁੱਤਬੇ ਤੇ ਸੁਭਾਏਮਾਨ ਏ ।ਦੁਨੀਆਂ ਵਿੱਚ ਦੁਮਾਲਿਆਂ ਵਾਲੀਆਂ ਸਿੱਖ ਬੀਬੀਆਂ ਵੱਡੇ ਮੁਲਕਾਂ ਵਿੱਚ ਜੱਜਾਂ ਤੇ ਡਾਕਟਰਾਂ ਤੇ ਅਹੁਦਿਆਂ ਤੇ ਬਿਰਾਜਮਾਨ ਹਨ। ਦੁਨੀਆਂ ਦੀਆਂ ਵੱਡੀਆਂ ਸਲਤਨਤਾਂ ਦੀਆਂ ਸਿਆਸਤਾਂ ਵਿੱਚ ਦਸਤਾਰਾਂ, ਦੁਮਾਲਿਆਂ ਵਾਲੇ ਨਿਆਰੇ ਪੰਥ ਦੀ ਅਗਵਾਈ ਕਰ ਰਹੇ ਹਨ ! ਕੈਨੇਡਾ ਵਿੱਚ ਜਗਮੀਤ ਸਿੰਘ ਖ਼ਾਲਸਾ ਤੇ ਡਿਫੈਂਸ ਮਨਿਸਟਰ ਹਰਜੀਤ ਸਿੰਘ ਸੱਜਣ ਵਰਗਿਆਂ ਦੀਆਂ ਦਸਤਾਰਾਂ ਤੇ ਦੁਮਾਲਿਆਂ ਨੂੰ ਸੁੱਪਰ ਪਾਵਰਾਂ ਸਲੂਟ ਮਾਰ ਰਹੀਆਂ ਹਨ। ਵਰਲਡ ਬੈਂਕ ਦੇ ਉੱਚੇ ਅਹੁਦੇ ਤੇ ਬੈਈਠਾ ਅਜੇ ਸਿੰਘ ਬੰਗਾ ਸਿਰਾਂ ਦੇ ਮੂਲ ਪਵਾਉਣ ਵਾਲੀ ਸਿੱਖ ਕੌਮ ਦਾ ਉਹ ਹੀਰਾ ਹੈ ਜੋ ਦੁਨੀਆਂ ਵਿੱਚ ਮਾਇਆ ਦੇ ਗੱਫੇ ਵੰਡ ਰਿਹਾ ਹੈ। ਇਹ ਹੈ ਸਿੱਖ ਕੌਮ ਤੇ ਮਹਾਂਕਾਲ ਦੀ ਅਪਾਰ ਬਖਸ਼ਿਸ਼ ਹੈ ! ਹੈ ਨਾਂ ਮਾਣ ਕਰਨ ਵਾਲੀ ਗੱਲ !
ਹੋਰਨਾਂ ਮੁਲਕਾਂ ਵਾਂਗ ਯੂਰਪ ਦੇ ਦੇਸ਼ ਜਰਮਨ ਵਿੱਚ ਸਿੱਖ ਅੱਧੀ ਸਦੀ ਨਾਲੋਂ ਵੀ ਪਹਿਲਾਂ ਆਉਣੇ ਸ਼ੁਰੂ ਹੋ ਗਏ ਸਨ ! ਸਖ਼ਤ ਮਿਹਨਤ ਤੇ ਇਮਾਨਦਾਰੀ ਨਾਲ ਉਹਨਾਂ ਜਰਮਨ ਵਿੱਚ ਚੰਗੇ ਮੁਕਾਮ ਹਾਸਿਲ ਕੀਤੇ, ਅਤੇ ਸੋਹਣੇ ਕਾਰੋਬਾਰ ਵੀ ਸਥਾਪਿਤ ਕੀਤੇ ! ਪਰ ਸਿਆਸਤ ਵਾਲੇ ਪਾਸਿਓਂ ਅਵੇਸਲੇ ਰਹੇ ਜਾਂ ਕੰਮਾ ਧੰਧਿਆਂ ਚ, ਰੁੱਝੇ ਰਹੇ !
ਪਿਛਲੇ ਸਮਿਆਂ ਦੋਰਾਨ ਜਰਮਨ ਸਿੱਖਾਂ ਨੇ ਆਪਣਾ ਰੁਝਾਨ ਸਿਆਸਤ ਵੱਲ ਕੀਤਾ ਹੈ! ਇਹ ਇੱਕ ਸ਼ੁੱਭ ਅਗਾਜ ਹੈ ਵਿਦੇਸ਼ਾਂ ਵਿੱਚ ਆਪਣੀ ਵੱਖਰੀ ਦਿੱਖ ਅਤੇ ਸਰਬੱਤ ਦੇ ਭਲੇ ਵਾਲੀ ਸੋਚ ਦੇ ਪ੍ਰਗਟਾਵੇ ਦਾ !

ਸਰਦਾਰ ਗੁਰਦੀਪ ਸਿੰਘ ਰੰਧਾਵਾ ਪੰਜਾਬ ਤੋਂ ਮਝੈਲ ਖਿੱਤੇ ਨਾਲ ਸਬੰਧਿਤ ਹਨ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਰਗੇ ਪਵਿੱਤਰ ਜ਼ਿਲ੍ਹੇ ਦੇ ਜੰਮਪਲ ਹਨ ! ਉਹ ਪਿਛਲੇ ਚਾਰ ਦਹਾਕਿਆਂ ਤੋਂ ਥੂਰਿੰਗਨ ਸਟੇਟ ਦੇ ਸ਼ਹਿਰ ਏਰਫ਼ੋਰਟ ਰਹਿ ਰਹੇ ਹਨ ! ਸਰਦਾਰ ਰੰਧਾਵਾ ਸਮਾਜਿਕ ਅਤੇ ਰਾਜਨੀਤਿਕ ਗਤੀਵਿਧੀਆਂ ਵਿੱਚ ਸਦਾ ਆਪਣਾ ਯੋਗਦਾਨ ਪਾਉਂਦੇ ਰਹੇ ਹਨ । ਉਹ ਸਾਲ 2003 ਤੋਂ ਜਰਮਨ ਦੀ ਵੱਡੀ ਪਾਰਟੀ CDU ਨਾਲ ਜੁੜੇ ਹੋਏ ਹਨ ।2019 ਤੋਂ ਕਰਿਸਚਿਅਨ ਡੈਮੋਕਰੇਟਿਕ ਯੂਨੀਅਨ ਪਾਰਟੀ ਨੇ ਰੰਧਾਵਾ ਨੂੰ ਪਾਰਟੀ ਦੇ ਮੁੱਖ ਅਹੁਦੇਦਾਰਾਂ ਭਾਵ ਪਾਰਟੀ ਡੈਲੀਗੇਟਸ ਵਿੱਚ ਸ਼ਾਮਲ ਕਰ ਲਿਆ ! ਸ. ਰੰਧਾਵਾ ਨੇ 2019 ਵਿੱਚ ਕੌੰਸਲ ਮੈਂਬਰ ਅਮਟ ਵਾਕਸਿਨਬਰਗ ਵਿੱਚ ਪਹਿਲੇ ਪੰਜਾਬੀ ਵਜੋਂ ਜਿੱਤ ਦਰਜ ਕਰਾਈ ! ਸਾਲ 2017 ਵਿੱਚ ਸੀ ਡੀ ਯੂ ਪਾਰਟੀ ਵੱਲੋਂ ਐਮ ਐੱਲ ਏ ਚੋਣਾਂ ਚ, ਰੰਧਾਵਾ 88 ਵਿਚੋਂ 47 ਵੇਂ ਨੰਬਰ ਤੇ ਰਹੇ ਜੋ ਸਿੱਖਾਂ ਲਈ ਮਾਣ ਵਾਲੀ ਗੱਲ ਹੈ ! 23 ਫ਼ਰਵਰੀ ਨੂੰ ਜਰਮਨ ਵਿੱਚ ਪਾਰਲੀਮੈਂਟਰੀ ਚੋਣਾਂ ਹੋਣ ਜਾ ਰਹੀਆਂ ਹਨ ! CDU ਪਾਰਟੀ ਵਲੋਂ ਰੰਧਾਵਾ 13 ਵੇਂ ਨੰਬਰ ਤੇ ਇੱਕੋ ਇੱਕ ਦਸਤਾਰਧਾਰੀ ਸਿੱਖ ਹਨ । ਜੋ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ । ਸੋ ਜਰਮਨ ਵਸਦੇ ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਸਰਦਾਰ ਗੁਰਦੀਪ ਸਿੰਘ ਰੰਧਾਵਾ ਦਾ ਸਾਥ ਦੇਈਏ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰੀਏ ! ਵਰਨਣਯੋਗ ਹੈ ਕਿ ਥੂਰਿੰਗਨ ਸਟੇਟ ਵਿੱਚ ਰੰਧਾਵਾ ਆਪਣੇ ਬੇਬਾਕ ਬਿਆਨਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ ! ਉਹ ਥੂਰਿੰਗਨ ਸਟੇਟ ਦੀ ਕੱਟੜਵਾਦੀ ਪਾਰਟੀ AFD ਨੂੰ ਮਝੈਲਾਂ ਵਾਂਗ ਬੜੇ ਕਰੜੇ ਹੱਥੀਂ ਲੈਣ ਕਰਕੇ ਵੀ ਚਰਚਾ ਵਿੱਚ ਹਨ ।ਟੀ ਆਨ ਲਾਈਨ ਨੂੰ ਦਿੱਤੀ ਇੰਟਰਵਿਊ ਵਿੱਚ ਰੰਧਾਵਾ ਸਾਬ ਨੇ ਕਟੜਵਾਦੀ ਪਾਰਟੀ ਦੇ ਨੇਤਾ Björn Höcke ਦੀ ਚੰਗੀ ਮੰਜੀ ਠੋਕੀ ਤੇ ਜਰਮਨ ਲੋਕਾਂ ਦੀ ਵਾਹ ਵਾਹ ਖੱਟੀ ! ਜਰਮਨ ਵੱਸਦੇ ਪੰਜਾਬੀ ਭਾਵੇਂ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਣ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕ ਸਿੱਖ ਦਾ ਸਾਥ ਦੇਣ !












Comments (0)