ਪੰਜਾਬ ਤੇ ਸਿੱਖੀ ਨੂੰ ਜਿਉਦਾਂ ਰੱਖਦਾ ਪੰਥਕ ਸਿੱਖ
ਅਕਾਲੀ ਦਲ ਵਾਰਿਸ ਪੰਜਾਬ ਦੇ ਇਕਾਈ ਪਹਿਲੀ ਯੂਨਿਟ ਦਾ ਅਗਾਜ਼ !
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ,
ਓਹ ਕਰ ਆਰਾਮ ਨਹੀ ਬਹਿੰਦੇ,
ਨਿਹੁੰ ਵਾਲੇ ਨੈਣਾਂ ਦੀ ਨੀਂਦਰ,
ਓਹ ਦਿਨੇ ਰਾਤ ਪਏ ਵਹਿੰਦੇ ,
ਵਸ੍ਲੋੰ ਓਰੇ ਮੁਕਾਮ ਨਾ ਕੋਈ ,
ਸੋ ਚਾਲ ਪਏ ਨਿਤ ਰਹਿੰਦੇ,
ਪੰਜਾਬ ਦੀ ਮਿੱਟੀ ਇਕ ਖਸਲਤ ਹੈ ਇਹ ਜ਼ੁਲਮ ਤੇ ਜ਼ਾਲਮ ਨਾਲ ਖਹਿੰਦੀ ਰਹਿੰਦੀ ਏ ! ਇਹ ਓਦੋਂ ਤੱਕ ਫਿਜ਼ਾਵਾਂ ਚ, ਓਡਦੀ ਰਹਿੰਦੀ ਏ, ਜਦੋਂ ਤੱਕ ਜਾਲਮ ਦੀਆਂ ਅੱਖਾਂ ਨਾਂ ਚੁੰਦਿਆ ਜਾਣ ! ਤਾਂ ਹੀ ਤੇ ਹਰ ਜਰਵਾਣੇ ਦੀਆਂ ਅੱਖਾਂ ਚ, ਰੜਕਦੀ ਰਹਿੰਦੀ ਏ ! ਬੱਸ ਇਹ ਰੜਕ ਤੇ ਮੜਕ ਹੀ ਇਸਦਾ ਮਾਣ ਏ ! ਇਸ ਮਿੱਟੀ ਨਾਲ ਮੋਹ ਕਰਨ ਵਾਲੇ ਕਿਰਤੀਆਂ ਦਾ ਏਨਾ ਵੱਡਾ ਰੁਤਬਾ ਕਿ ਕਿਸੇ ਭਲੇ ਪੁਰਖ ਨੇ ਇਹਨਾ ਧਰਤ ਪੁੱਤਰਾਂ ਨੂੰ ਅੰਨ ਦਾਤੇ ਤੱਕ ਆਖ ਦਿੱਤਾ ! ਸਾਖਸ਼ਾਤ ਜਮੀਂ ਤੇ ਰੱਬ ! ਹੋਰ ਪਾਲਣਹਾਰ ਭਲਾ ਕੀ ਹੁੰਦਾ ?
ਹੁਕਮਰਾਨਾਂ ਦਾ ਇਸ ਅਬਾਦ ਪੰਜ ਦਰਿਆਈ ਧਰਤ ਸੁਹਾਵੀ ਨਾ ਪਤਾ ਨੀ ਕੀ ਵੈਰ ਏ ! ਉਹ ਇਹਨੂੰ ਲੁੱਟਣਾ ਚਹੁੰਦੇ ਨੇ, ਉਜਾੜਨਾ ਚਹੁੰਦੇ ਆ ! ….ਤੇ ਇਸ ਧਰਤੀ ਮਾਂ ਦੇ ਪੁੱਤ ਇਸ ਦੀ ਅਜ਼ਮਤ ਲਈ ਕੁਰਬਾਨ ਹੋਣਾ ਆਪਣਾ ਪਵਿੱਤਰ ਕਾਜ ਸਮਝਦੇ ਆ ! ਬੱਸ ਇਹੋ ਹੀ ਇਸ ਧਰਤੀ ਨੂੰ ਵਰਦਾਨ ਏ ਕਿ ਇਹ ਕਦੇ ਵੀ ਯੁੱਧਵੀਰਾਂ ਤੋਂ ਬਾਂਜ ਨਹੀਂ ਹੋਈ ਤੇ ਹੋਣੀ ਵੀ ਨਹੀ ! ਭਾਵੇਂ ਲ਼ੱਖ ਗ਼ੱਦਾਰ ਦਗ਼ਾ ਕਰ ਜਾਣ ! ਕਾਰਨ ਕੀ ਆਸਾ ਕੀ ਵਾਰ ਇੱਥੋਂ ਦੇ ਹਰ ਪੱਤੇ ਚੋਂ ਰੁਮਕਦੀ ਏ !
ਧਰਤ ਪਲਾਨਿਟ ਤੇ ਇੱਕੋ ਇੱਕ ਭੂਗੋਲਿਕ ਖਿੱਤਾ ਹੈ ਪੰਜਾਬ ! ਜਿੱਥੇ ਇੱਕ ਵਿਸਾਖੀ ਐਸੀ ਆਈ ਕਿ ਸਿਰਾਂ ਦੀ ਵਾਢੀ ਪੈ ਗਈ ! ਬੱਸ ਕਰਾਮਾਤ ਐਸੀ ਹੋਈ ਕਿ ਨਾਂ ਸਿਰ ਦੇਣ ਵਾਲਿਆਂ ਦੀ ਕਾਣ ਆਈ ਤੇ ਨਾਂ ਧਰਤੀ ਮਾਂ ਨੇ ਤੋਟ ਆਉਣ ਦਿੱਤੀ ! ਬੱਸ ਕੁੱਲ ਲੋਕਾਈ ਨੇ ਬਰਸਾਤ ਦੀਆਂ ਖੁੰਬਾਂ ਵਾਂਗੂੰ ਸਿਰ ਪ੍ਰਗਟ ਹੁੰਦੇ ਈ ਵੇਖੇ ! ਇਤਹਾਸ ਦਾ ਮੁਲਾਹਜ਼ਾ ਰਹਿਣ ਦਿਨੇ ਆਂ ਕਦੇ ਫੇ ਕਰਾਂਗੇ ! ਪਰ ਅਜੇ ਕੱਲ ਦੀਆਂ ਗੱਲਾਂ ਨੇ ਹੱਕ ਸੱਚ ਤੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਤੇ ਹੁਕਮਰਾਨਾਂ ਨੇ ਇੱਕ ਬੋਦੀ ਵਾਲੇ ਕੁਲਹਿਣੇ ਤਾਰੇ ਨਾਲੋਂ ਵੀ ਬਦਤਰ ਨੀਲਾ ਤਾਰਾ ਚੜਾ ਦਿੱਤਾ ! ਇਹ ਚੁਰਾਸੀ ਦਾ ਸਾਲ ਸਾਡੇ ਲਈ ਤੀਜਾ ਘੱਲੂਘਾਰਾ ਸੀ !
ਜੂਨ ਦੇ ਮਹੀਨੇ ਦਸਮੇਸ਼ ਦੇ ਖ਼ਾਲਸਿਆਂ ਨੇ ਚਮਕੋਰ ਦੀ ਗੜੀ ਦੀ ਯਾਦ ਤਾਜ਼ੀ ਕਰਾ ਦਿੱਤੀ । ਤੀਰ ਵਾਲੇ ਬਾਬੇ ਨੇ ਪੰਜ ਬਾਣੀਆਂ ਦੀ ਸ਼ਕਤੀ ਦੇ ਸੁੱਪਰ ਪਾਵਰ ਨੂੰ ਦਰਸ਼ਨ ਕਰਾ ਕਿ ਦੱਸ ਦਿੱਤਾ ਕਿ ਖ਼ਾਲਸੇ ਅਜੇ ਵੀ ਸਰਬ ਲੋਹ ਵਰਗੇ ਨਿੱਘਰ ਨੇ ! ਗੁਰੂ ਦੀ ਸਰਦਲ਼ ਤੇ ਕੁਹ ਸ਼ੀਸ਼ ਕੀ ਭੇਟ ਹੋਏ ਲੱਖਾਂ ਉੱਠ ਖਲੋਤੇ ! ਰੜੇ ਮੈਦਾਨ ਇੱਕ ਦਹਾਕੇ ਤੋ ਵੱਧ ਹਾਢੇ ਆਲ਼ਿਆਂ ਅਸਾਵਾਂ ਯੁੱਧ ਲੜਿਆ ! ਆਪਣੇ ਪੁਰਖਿਆਂ ਵਾਂਗ ਹੱਸ ਕਿ ਹਰ ਜ਼ੁਲਮ ਤਸ਼ੱਦਦ ਸਹਿਆ ! ਸਵਾ ਲੱਖ ਨਾਲ ਮੁਕਾਬਲਾ ਕਰ ਕਿ ਚੰਡੀ ਦੇ ਪ੍ਰਤੱਖ ਦਰਸ਼ਨ ਵੀ ਜਾਲਮ ਨੂੰ ਕਰਾਏ !
ਹਕੂਮਤ ਦੇ ਘੋਰ ਜਬਰ, ਜ਼ੁਲਮ , ਭ੍ਰਿਸ਼ਟ ਸਿਆਸਤ , ਦਗਾਬਾਜੀ, ਆਪਣਿਆਂ ਦੀ ਸੱਤਾ ਭੁੱਖ , ਗਦਾਰੀਆਂ ਤੇ ਅਖੌਤੀ ਪੰਥਕਾਂ ਦੀ ਹਾਓਮੈ ਤੇ ਲੰਮੀ ਚੁੱਪ ਨੇ ਨਵੀਂ ਨਸਲਕੁਸ਼ੀ ਦਾ ਰਾਹ ਪੱਧਰਾ ਕਰਤਾ ! ਨਸ਼ਿਆਂ ਦਾ ਛੇਵਾਂ ਦਰਿਆ ਵਗਾਇਆ ਗਿਆ ! ਗੁਰੂ ਦੀ ਕਲਾ ਵਰਤੀ ਧਰਤੀ ਮਾਂ ਤੇ ਇਕ ਵਾਰ ਫਿਰ ਬਣ ਆਈ , ਪੁੱਤਾਂ ਫਿਰ ਸਿਰ ਚੁੱਕ ਲਏ ! ਦੀਪ ਸਿੱਧੂ ਵਰਗੇ ਪੜੇ ਲਿਖੇ ਸੋਹਣੇ ਸੁਨੱਖੇ ਸਿੰਘ ਨੂੰ ਗੁਰੂ ਨੇ ਥਾਪੜਾ ਦਿੱਤਾ ਤੇ ਉਹ ਸ਼ਾਹੀ ਜ਼ਿੰਦਗੀ ਛੱਡ ਗੁਰੂ ਕੀ ਸੰਗਤ ਨਾਲ ਤੱਪੜਾਂ ਤੇ ਆਣ ਬੈਠਾ ! ਉੱਸ ਦਹਾਕਿਆਂ ਤੋਂ ਸ਼ਾਂਤ ਪਾਣੀ ਵਿਚ ਐਸੇ ਬੇਬਾਕ ਲਫ਼ਜ਼ਾਂ ਦੇ ਤੀਰ ਮਾਰੇ ਕਿ ਸੁਨਾਮੀ ਆ ਗਈ ! ਗੈਰਾਂ ਨਾ ਕਾਹਦਾ ਰੋਸਾ ! ਆਪਣਿਆਂ ਪਿੱਟ ਸਿਆਪਾ ਕੀਤਾ ਕਿ ਹਏ ਹਾਢੀ ਪਲੇਸ ਮੱਲੀ ਗਈ, ਤੇ ਹੀਰੇ ਵਰਗੇ ਪੜੇ ਲਿਖੇ ਯੋਧੇ ਨੂੰ ਕਾਵਾਂ ਰੌਲੀ ਪਾਉਣ ਵਾਲਿਆਂ ਦੇ ਅਕਾਵਾਂ ਨੇ ਸ਼ਹੀਦ ਕਰ ਦਿੱਤਾ !
ਮੁਬੰਈ ਤੋਂ ਆਏ ਦੀਪ ਸਿੱਧੂ ਦੀ ਬੇਵਕਤ ਰਵਾਨਗੀ ਨਾਲ ਪੰਥ ਚ, ਨਿਰਾਸ਼ਾ ਆਈ ਤੇ ਡੁਬੱਈ ਤੋਂ ਆਏ ਅੰਮ੍ਰਿਤਪਾਲ ਸਿੰਘ ਨਾਲ ਠੰਡੀ ਹਵਾ ਦਾ ਬੁੱਲਾ ! ਪਰ ਫਿਰ ਓਹੋ ਅਖੌਤੀ ਪੰਥਕਾਂ ਦੀ ਕਵਾਰੌਲੀ ਜਿਹੜੇ ਕਹਿੰਦੇ ਸੀ ਡੁਬਈ ਤੋਂ ਨੀ ਆਉਂਦਾ ਹੁਣ ਕਹਿੰਦੇ ਸਿੰਘ ਨਹੀਂ ਸਜਿਆ ! ਉਹ ਸਿੰਘ ਵੀ ਸਜਿਆ, ਖ਼ਾਲਸਾ ਵੀ ਬਣਿਆ, ਨਸ਼ਿਆਂ ਵਿਰੁੱਧ ਲੜਿਆ, ਤੇ ਖ਼ਾਲਸਾ ਵਹੀਰ ਘੱਤੀ ਪੰਜਾਬ ਦੀ ਧਰਤੀ ਤੇ ਖਾਲਸਾਈ ਜਾਹੋ-ਜਲਾਲ ਵੇਖਣ ਨੂੰ ਮਿਲਿਆ ਜੋ ਕਦੇ ਨਿੱਕੇ ਹੁੰਦਿਆਂ ਸੰਤਾਂ ਵੇਲੇ ਵੇਖਿਆ ਸੀ ! ਪਰ ਕਾਵਾਂ ਰੌਲੀ ਨਿਰੰਤਰ ਜਾਰੀ ! ਭਾਵੇਂ ਕਿ ਦਸਮੇਸ਼ ਨੇ ਆਪਣੇ ਬਿਰਧ ਦੀ ਪੈਜ ਰੱਖੀ ਤੇ ਭਾਊ ਨੂੰ ਗੁਰੂ ਰੂਪ ਸੰਗਤਾਂ ਨੇ ਲੱਖਾਂ ਵੋਟਾਂ ਨਾਲ ਜਿਤਾਇਆ ! ਉਸ ਵਿਰੁੱਧ ਬੋਲਣ ਵਾਲੇ ਪੱਗਾਂ ਚ, ਸਿਰ ਫਸਾਈ ਅਖੌਤੀ ਪੰਥਕ, ਅਪਗ੍ਰੇਡ ਨਾਸਤਿਕ, ਤੇ ਕਾਂਮਰੇਡ ਲਾਣਾ ਉਹ ਕੰਮ ਬਾਹਰ ਰਹਿ ਕੇ ਨਹੀਂ ਕਰ ਪਾਏ ! ਜੋ ਉਹ ਅੰਦਰ ਬਹਿ ਕਿ ਕਰ ਰਿਹਾ ਹੈ ! ਨੌਜਵਾਨਾਂ ਚ, ਗੁਲਾਮੀ ਦਾ ਅਹਿਸਾਸ ਹੋਣ ਲੱਗਾ ਕਿ ਲੱਖਾਂ ਵੋਟਾਂ ਨਾਲ ਜਿੱਤ ਕੇ ਵੀ ਉਹ ਕੌਮ ਦੀ ਗੱਲ ਕਰਨ ਵਾਲਾ ਡਿਬਰੂਗੜ ਜੇਲ ਚ,ਬੈਠਾ ! ਇਹ ਗੱਲ ਕੋਈ ਗੁਲਾਮ ਪਰਚਾਰਿਕ ਨਹੀਂ ਕਰ ਸਕਦਾ ਜੋ ਸਨੇਹ ਅੰਮ੍ਰਿਤਪਾਲ ਸਿੰਘ ਖ਼ਾਲਸਾ ਅੰਦਰੋ ਬੈਠਾਂ ਨੌਜਵਾਨਾਂ ਚ, ਪਹੁੰਚਾ ਰਿਹਾ ਕਿ ਵੀਰੋ ਹੋਰ ਗੁਲਾਮੀ ਕੀ ਹੈ !
ਇਸ ਗੁਲਾਮੀ ਨੂੰ ਨੌਜਵਾਨ ਸਮਝ ਰਹੇ ਹਨ ! ਚੇਤਨਤਾ ਆਈ ਹੈ ! ਇਸੇ ਲਹਿਰ ਤੇ ਚੇਤਨਤਾ ਨੂੰ ਮੁੱਖ ਰੱਖ ਕੇ ਨੌਜਵਾਨੀ ਨੂੰ ਲਾਮਬੰਦ ਕਰਨ ਲਈ ਇਸ ਸਮੇਂ ਇੱਕੋ ਇੱਕ ਵਿਕਲਪ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ! ਪੰਜਾਬ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਦਿਸ਼ਾ ਨਿਰਦੇਸ਼ ਤੇ ਬਾਪੂ ਤਰਸੇਮ ਸਿੰਘ ਜੀ ਦੀ ਪ੍ਰੇਰਨਾ ਅਨੁਸਾਰ ਪਾਰਟੀ ਨੂੰ ਯੂਰਪ ਵਿੱਚ ਮਜ਼ਬੂਤ ਕਰਨ ਲਈ ਹੁਕਮ ਹੋਇਆ ਸੀ ! ਖੁਸ਼ੀ ਵਾਲੀ ਗੱਲ ਹੈ ਕਿ ਇਸ ਸ਼ੁੱਭ ਕਰਮਨ ਦੀ ਅਰੰਭਤਾ ਵੀ ਜਰਮਨ ਤੋਂ ਕੀਤੀ ਗਈ ਹੈ ! ਜਿਸ ਵਿੱਚ ਪਾਰਟੀ ਦੇ ਮੁੱਖ ਸੇਵਾਦਾਰ ਭਾਈ ਜਗਤਾਰ ਸਿੰਘ ਮਾਹਲ ਦੀ ਸਰਪ੍ਰਸਤੀ ਹੇਠ ਸ. ਮਨਜੀਤ ਸਿੰਘ ਭੋਗਲ, ਡਾ ਸੁਰਜੀਤ ਸਿੰਘ, ਭਾਈ ਪਲਵਿੰਦਰ ਸਿੰਘ ਬੱਲ, ਭਾਈ ਪ੍ਰਭਜੋਤ ਸਿੰਘ ਤੇ ਦਾਸ ਅਰਪਿੰਦਰ ਸਿੰਘ ਬਿੱਟੂ ਦੀ ਸੇਵਾ ਲਾਈ ਗਈ ਸੀ ! ਅਕਾਲੀ ਦਲ ਵਾਰਿਸ ਪੰਜਾਬ ਦੇ ਜਰਮਨ ਗਠਨ ਦੇ ਤੁਰੰਤ ਬਾਅਦ ਈ ਪਹਿਲੀ ਇਕਾਈ ਦਾ ਗਠਨ ਸ਼ੁੱਭ ਅਗਾਜ਼ ਹੈ ।

ਨੌਜਵਾਨਾਂ ਦੇ ਜੋਸ਼ ਨੂੰ ਵੇਖਦਿਆਂ ਬੀਤੇ ਕੱਲ ਪਹਿਲੀ ਇਕਾਈ ਦਾ ਗਠਨ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਓਫ਼ਨਬਾਖ਼ ਤੋਂ ਕੀਤਾ ਗਿਆ ! ਰੁਝੇਵਿਆਂ ਭਰਿਆ ਵੀਕਐਂਡ ਹੋਣ ਦੇ ਕਾਰਨ ਵੀ ਨੌਜਵਾਨਾਂ ਨੇ ਟੈਮ ਕੱਢ ਕੇ ਭਰਵੀਂ ਹਾਜ਼ਰੀ ਭਰੀ ! ਜਰਮਨ ਪਾਰਟੀ ਪ੍ਰਧਾਨ ਭਾਈ ਜਗਤਾਰ ਸਿੰਘ ਮਾਹਲ, ਭਾਈ ਪ੍ਰਭਜੋਤ ਸਿੰਘ , ਦਾਸ ਅਰਪਿੰਦਰ ਸਿੰਘ ਬਿੱਟੂ ਤੇ ਸੰਗਤਾਂ ਦੀ ਹਾਜ਼ਰੀ ਵਿੱਚ ਗੁਰੂ ਘਰ ਦੇ ਗ੍ਰੰਥੀ ਸਿੰਘ ਜੀ ਨੇ ਪਾਰਟੀ ਪ੍ਰਧਾਨ ਦੀ ਸੇਵਾ ਭਾਈ ਗੁਰਬਿੰਦਰ ਸਿੰਘ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾ ਦੇ ਕੇ ਬਖ਼ਸੀ !
ਓਫ਼ਨਬਾਖ਼ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਭਾਈ ਗੁਰਬਿੰਦਰ ਸਿੰਘ ਜੀ ਦੇ ਸਹਿਯੋਗੀ ਸੇਵਾਦਾਰਾਂ ਨੌਜਵਾਨ ਵੀਰਾ ਦੀ ਲਿਸਟ ਬਹੁਤ ਲੰਮੇਰੀ ਹੈ । ਸਭ ਵੀਰਾਂ ਦੇ ਨਾਮ ਲਿੱਖਣ ਨਾਲ ਹੱਥਲੀ ਲਿੱਖਤ ਬੜੀ ਲੰਮੀ ਹੋ ਜਾਣੀ ਹੈ ! ਸੋ ਆਉਣ ਵਾਲੇ ਇਕ ਦੋ ਦਿਨਾਂ ਵਿਚ ਭਾਈ ਜਗਤਾਰ ਸਿੰਘ, ਵੀਰ ਮਨਜੀਤ ਸਿੰਘ ਭੋਗਲ ਤੇ ਡਾਕਟਰ ਸੁਰਜੀਤ ਸਿੰਘ ਵੱਲੋਂ ਪ੍ਰੈੱਸ ਨੋਟ ਜਾਰੀ ਕਰਕੇ ਸੱਭ ਵੀਰਾਂ ਦੇ ਨਾਂ ਜਨਤਕ ਕਰ ਦਿੱਤੇ ਜਾਣਗੇ ! ਇਸੇ ਤਰਾਂ ਜਰਮਨ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਨੌਜਵਾਨ ਪਾਰਟੀ ਨਾਲ ਜੁੜ ਕੇ ਪੰਥ ਪੰਜਾਬ ਦੀ ਭਲਾਈ ਲਈ ਨਿਸ਼ਕਾਮ ਸੇਵਾ ਕਰਨ ਨੂੰ ਬੜੇ ਉਤਾਵਲੇ ਹਨ ! ਇਹ ਬੀਤੇ ਸਮੇਂ ਕਿਸਾਨ ਮੋਰਚੇ ਦੌਰਾਨ ਦੀਪ ਸਿੱਧੂ ਵੇਲੇ ਤੇ ਫਿਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵੇਲੇ ਲੋਕਾਂ ਨੇ ਵੇਖਿਆ ਹੈ ਕਿ ਨੌਜਵਾਨ ਸੁਹਿਰਦ ਆਗੂ ਭਾਲਦੇ ਹਨ ਤੇ ਇਸ ਸਮੇਂ ਅੰਮ੍ਰਿਤਪਾਲ ਹੀ ਨੌਜਵਾਨਾਂ ਲਈ ਆਸ ਦੀ ਕਿਰਨ ਹੈ । ਆਉਣ ਵਾਲੇ ਸਮੇਂ ਜਰਮਨ ਤੇ ਯੂਰਪ ਦੀਆਂ ਸਮੂਹ ਇਕਾਈਆਂ ਤੇ ਯੂਨਿਟਾਂ ਦਾ ਗਠਨ ਕੀਤਾ ਜਾਵੇਗਾ ! ਨੌਜਵਾਨਾਂ ਨੂੰ ਲਾਮਬੰਦ ਕਰਕੇ ਹੋਂਦ ਦੀ ਲੜਾਈ, ਪਤਿਤਪੁਣਾ, ਨਸ਼ਾ ਰਹਿਤ ਸਮਾਜ, ਤੇ ਸੇਵਾ ਭਾਵਨਾ ਵਾਲੀ ਲਹਿਰ ਬਣਾਈ ਜਾਵੇਗੀ ! ਖ਼ਾਲਸਾ ਰਾਜ ਤੋਂ ਹਟਕੇ ਪ੍ਰਚਾਰ ਕਰਨ ਵਾਲੇ ਨਾਸਤਿਕਾਂ ਤੇ ਅਪਗ੍ਰੇਡ ਕਾਮਰੇਡਾਂ ਦੀਆਂ ਘਟੀਆ ਕਾਰਵਾਈਆਂ ਤੇ ਨਿਗਾਹ ਰੱਖ ਕੇ ਨੌਜਵਾਨਾਂ ਰਾਹੀਂ ਸੰਗਤਾਂ ਨੂੰ ਸੁਚੇਤ ਕੀਤਾ ਜਾਵੇਗਾ ! ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਇੱਕ ਲਿੱਖਤ ਜਿਸ ਨੇ ਨੌਜਵਨਾਂ 'ਚ ਜੋਸ਼ ਭਰਿਆ !
ਹਰਾਮ ਦੇ ਟੁੱਕੜ ਨਾਲੋਂ
ਚੁੱਲਿਆਂ ਚ ਘਾਹ ਚੰਗਾ
ਬੇ-ਜਮੀਰੇ ਜਿਉਣ ਨਾਲੋਂ
ਸਿਵਿਆਂ ਦਾ ਰਾਹ ਚੰਗਾ
ਬੇਵਫਾ ਦੀ ਯਾਰੀ ਨਾਲੋਂ
ਹੋਜੇ ਤੋੜ ਵਿਛੋੜ ਚੰਗਾ
ਮੜੀਆਂ ਦੀ ਸ਼ਾਂਤੀ ਨਾਲੋਂ
ਤਲਵਾਰਾਂ ਦਾ ਸ਼ੋਰ ਚੰਗਾ
ਇਹ ਬੀਤੇ ਸਮੇਂ ਕਿਸਾਨ ਮੋਰਚੇ ਦੌਰਾਨ ਦੀਪ ਸਿੱਧੂ ਵੇਲੇ ਤੇ ਫਿਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵੇਲੇ ਲੋਕਾਂ ਨੇ ਵੇਖਿਆ ਹੈ ਕਿ ਨੌਜਵਾਨ ਸੁਹਿਰਦ ਆਗੂ ਭਾਲਦੇ ਹਨ ਤੇ ਇਸ ਸਮੇਂ ਅੰਮ੍ਰਿਤਪਾਲ ਹੀ ਨੌਜਵਾਨਾਂ ਲਈ ਆਸ ਦੀ ਕਿਰਨ ਹੈ । ਆਉਣ ਵਾਲੇ ਸਮੇਂ ਜਰਮਨ ਤੇ ਯੂਰਪ ਦੀਆਂ ਸਮੂਹ ਇਕਾਈਆਂ ਤੇ ਯੂਨਿਟਾਂ ਦਾ ਗਠਨ ਕੀਤਾ ਜਾਵੇਗਾ ! ਨੌਜਵਾਨਾਂ ਨੂੰ ਲਾਮਬੰਦ ਕਰਕੇ ਹੋਂਦ ਦੀ ਲੜਾਈ, ਪਤਿਤਪੁਣਾ, ਨਸ਼ਾ ਰਹਿਤ ਸਮਾਜ, ਤੇ ਸੇਵਾ ਭਾਵਨਾ ਵਾਲੀ ਲਹਿਰ ਬਣਾਈ ਜਾਵੇਗੀ ! ਖ਼ਾਲਸਾ ਰਾਜ ਤੋਂ ਹਟਕੇ ਪ੍ਰਚਾਰ ਕਰਨ ਵਾਲੇ ਨਾਸਤਿਕਾਂ ਤੇ ਅਪਗ੍ਰੇਡ ਕਾਮਰੇਡਾਂ ਦੀਆਂ ਘਟੀਆ ਕਾਰਵਾਈਆਂ ਤੇ ਨਿਗਾਹ ਰੱਖ ਕੇ ਨੌਜਵਾਨਾਂ ਰਾਹੀਂ ਸੰਗਤਾਂ ਨੂੰ ਸੁਚੇਤ ਕੀਤਾ ਜਾਵੇਗਾ
ਬਿੱਟੂ ਅਰਪਿੰਦਰ ਸਿੰਘ
ਜਰਮਨ












Comments (0)