ਕਿਸਾਨਾਂ ਨਾਲ ਵਧੀਕੀਆਂ ਕਰਣ ਵਿਰੁੱਧ ਜਮਸ਼ੇਦਪੁਰ ਵਿਖ਼ੇ ਸਿੱਖਾਂ ਨੇ ਭਗਵੰਤ ਮਾਨ ਦਾ ਫੂਕਿਆ ਪੁਤਲਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 21 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਦੀਆਂ ਵੱਖ ਵੱਖ ਸਰਹਦਾ ਤੇ ਆਪਣੀਆਂ ਮੰਗਾ ਲਈ ਬੀਤੇ 13 ਮਹੀਨੇ ਤੋ ਬੈਠੇ ਕਿਸਾਨਾਂ ਨੂੰ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਹਟਾਇਆ ਹੈ ਓਸ ਦੀ ਜਿਤਨੀ ਨਿੰਦਾ ਕੀਤੀ ਜਾਏ ਓਹ ਘੱਟ ਹੈ । ਸਿੱਖ ਸਟੂਡੈਂਟ ਫੈਡਰੇਸ਼ਨ ਜਮਸ਼ੇਦਪੁਰ ਦੇ ਮੁੱਖੀ ਸਤਨਾਮ ਸਿੰਘ ਗੰਭੀਰ ਨੇ ਕਿਹਾ ਕਿ ਜਦੋ ਦੇਸ਼ ਦੀ ਸੁਪਰੀਮ ਕੋਰਟ ਨੇ ਕਿਸਾਨਾਂ ਦੇ ਮਸਲਿਆਂ ਤੇ ਸੁਣਵਾਈ ਕਰਦਿਆਂ ਸਤਿਥੀ ਨੂੰ ਜਿਉਂ ਦੀ ਤਿਓ ਰੱਖਣ ਦੇ ਆਦੇਸ਼ ਦਿੱਤੇ ਹੋਏ ਹਨ ਤਦ ਭਗਵੰਤ ਮਾਨ ਕਿ ਦੇਸ਼ ਦੀ ਸਰਵਉੱਚ ਅਦਾਲਤ ਤੋ ਵੱਡਾ ਹੋ ਗਿਆ ਹੈ ਜਿਸਨੇ ਅਦਾਲਤੀ ਆਦੇਸ਼ ਨੂੰ ਟਿੱਚ ਸਮਝਦਿਆਂ ਕਰੂਰਤਾਂ ਪੂਰਵਕ ਕਾਰਵਾਈ ਕਰਣ ਦੇ ਆਦੇਸ਼ ਦਿੱਤੇ । ਉਨ੍ਹਾਂ ਵਲੋਂ ਕੀਤੀ ਗਈ ਬਰਬਰਤਾ ਪੂਰਵਕ ਕਾਰਵਾਈ ਵਿਰੁੱਧ ਇਥੇ ਵਡੀ ਪੱਧਰ ਤੇ ਵਰ੍ਹਦੇ ਮੀਹ ਅੰਦਰ ਪੁਤਲਾ ਫੂਕ ਮੁਜਾਹਿਰਾ ਕੀਤਾ ਗਿਆ । ਉਨ੍ਹਾਂ ਨੇ ਭਗਵੰਤ ਮਾਨ ਨੂੰ ਆਪਣੇ ਹੰਕਾਰੀ ਰਵਇਏ ਤੋ ਬਾਜ਼ ਆਣ ਦਾ ਕਹਿੰਦਿਆਂ ਕਿਹਾ ਕਿ ਕੁਰਸੀ ਦਾ ਨਸ਼ਾ ਜਿਆਦਾ ਚੰਗਾ ਨਹੀਂ ਕਿਉਕਿ ਤੁਹਾਡੇ ਕੋਲ ਇਹ ਹਮੇਸ਼ਾ ਰਹਿਣ ਵਾਲੀ ਨਹੀਂ ਹੈ । ਉਨ੍ਹਾਂ ਕਿਹਾ ਸਾਡੀ ਸਮੂਹ ਕਿਸਾਨ ਨੇਤਾਵਾਂ ਨੂੰ ਅਪੀਲ ਹੈ ਕਿ ਕਿਸਾਨੀ ਮਸਲਿਆਂ ਤੇ ਤੁਹਾਨੂੰ ਇਕਜੁੱਟ ਹੋਣ ਦੀ ਲੋੜ ਹੈ ਕਿਉਕਿ ਸਰਕਾਰਾਂ ਤੁਹਾਡੇ ਅੰਦਰ ਵੱਖਰੇਵੇਂ ਪਾ ਕੇ ਵੱਡਾ ਨੁਕਸਾਨ ਕਰ ਰਹੀ ਹੈ। ਉਨ੍ਹਾਂ ਦਸਿਆ ਕਿ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਇੰਨ੍ਹਾ ਮਸਲਿਆਂ ਤੇ ਅੱਗੇ ਆਣਾ ਚਾਹੀਦਾ ਹੈ ਜ਼ੇਕਰ ਕਿਸਾਨੀ ਕਿੱਤਾ ਹੀ ਸਰਮਾਏਦਾਰਾਂ ਦੇ ਹੇਠਾਂ ਆ ਗਿਆ ਫਿਰ ਇਸ ਕਿੱਤੇ ਨੂੰ ਖ਼ਤਮ ਹੋਣ ਤੋ ਬਚਾਉਣਾ ਬਹੁਤ ਮੁਸ਼ਕਿਲ ਹੋ ਜਾਏਗਾ । ਅੰਤ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸਤਨਾਮ ਸਿੰਘ ਗੰਭੀਰ ਨੇ ਪੰਜਾਬ ਸਰਕਾਰ ਨੂੰ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਤੁਰੰਤ ਰਿਹਾ ਕਰਣ ਅਤੇ ਉਨ੍ਹਾਂ ਦਾ ਸਮਾਨ ਬਿਨਾਂ ਕਿਸੇ ਹੀਲ ਹੁੱਜਤ ਤੋ ਵਾਪਿਸ ਕਰਣ ਲਈ ਕਿਹਾ ।











Comments (0)