ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਸਿਧਾਂਤਾਂ ’ਤੇ ਚੱਲਦੇ ਹੋਏ ਸਰਬ ਸਾਂਝੀਵਾਲਤਾ ਵਾਲੇ ਸਮਾਜ
ਅੰਮ੍ਰਿਤਸਰ ਟਾਈਮਜ਼ ਬਿਊ
ਚੰਡੀਗੜ੍ਹ : ਦਸਮੇਸ਼ ਪਿਤਾ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦੀ ਦਾਤ ਦੇ ਕੇ ਖ਼ਾਲਸਾ ਪੰਥ ਦੀ ਸਥਾਪਨਾ ਦਾ ਮੁੱਢ ਬੰਨ੍ਹਿਆ। ਹਿੰਦੋਸਤਾਨ ਦੇ ਲੰਮੇ ਇਤਿਹਾਸ ਵਿੱਚ ਪਹਿਲੀ ਵਾਰੀ ਕੋਈ ਧਰਮ ਸਿਆਸੀ ਬਣਿਆ। ਜਿਸ ਵਿੱਚੋਂ ਇੱਕ ਅਜਿਹੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿੱਚ ਇੱਕ ਵਿਲੱਖਣ ਅਤੇ ਵੱਖਰੀ ਕਿਸਮ ਦੀ ਸੀ। ਨੀਵੀਂ ਜਾਤ ਦੇ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤ੍ਰਿਸਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ। ਜਿਨ੍ਹਾਂ ਨੇ ਸ਼ਸ਼ਤਰਾਂ ਨੂੰ ਕਦੇ ਹੱਥ ਵੀ ਨਹੀਂ ਸੀ ਲਗਾਇਆ, ਉਨ੍ਹਾਂ ਲੋਕਾਂ ਨੇ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਕੇਵਲ ਬਹਾਦਰੀ ਦੇ ਗੁਣ ਹੀ ਗ੍ਰਹਿਣ ਨਾ ਕੀਤੇ, ਸਗੋਂ ਉਹ ਦੇਸ਼, ਧਰਮ, ਸਮਾਜ ਅਤੇ ਆਮ ਲੋਕਾਂ ਲਈ ਆਪਣਾ ਆਪਾ ਵਾਰਨ ਲਈ ਤਿਆਰ ਹੋ ਗਏ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਵਿੱਚੋਂ ਨਿੱਜਵਾਦ ਦੀ ਭਾਵਨਾ ਨੂੰ ਖ਼ਤਮ ਕਰਕੇ ਦੂਜੇ ਲਈ ਜਾਨ ਵਾਰਨ ਦਾ ਜਜ਼ਬਾ ਅਤੇ ਚਾਅ ਪੈਦਾ ਕੀਤਾ।
ਨਿਰਾਸ਼ਾਵਾਦੀ ਸਮਾਜ ਵਿੱਚੋਂ ਜੁਰਅੱਤ ਵਾਲਾ ਵਾਤਾਵਰਨ ਪੈਦਾ ਕੀਤਾ। ਸਿੱਖਾਂ ਵਿੱਚ ਇਹੋ ਜਿਹੇ ਬਹਾਦਰੀ ਵਾਲੇ ਗੁਣ ਆ ਗਏ, ਜੋ ਜ਼ੁਲਮ ਦੀ ਵਧਦੀ ਹਨੇਰੀ ਅੱਗੇ ਚਟਾਨ ਬਣ ਖੜ੍ਹਾਉਣ ਲੱਗ ਪਏ। ਉਹ ਬੰਦ ਬੰਦ ਕਟਾ ਕੇ ਆਪਣੀ ਖੋਪਰੀ ਲੁਹਾ ਲੈਂਦੇ, ਪ੍ਰੰਤੂ ਉਹ ਆਪਣੇ ਸਿੱਖੀ ਸਿਧਾਂਤਾਂ ਨੂੰ ਕਦੇ ਵੀ ਨਾ ਤਿਆਗਦੇ।’’ ਅਜੋਕੇ ਦੌਰ ਵਿੱਚ ਸਿੱਖ ਪੰਥ ਉਪਰ ਸਰਕਾਰੀ ਜ਼ੁਲਮਾਂ ਦੇ ਨਾਲ, ਸਮਾਜਿਕ ਕੁਰੀਤੀਆਂ, ਵਹਿਮ ਭਰਮ, ਜਾਤ ਪਾਤ ਦੇ ਵਿਤਕਰੇ ਵਧ ਰਹੇ ਹਨ ਤੇ ਸਾਡੀਆਂ ਸੰਸਥਾਵਾਂ ਨੂੰ ਸਰਕਾਰੀ ਗਲਬੇ ਹੇਠ ਲਿਆਉਣ ਦੀਆਂ ਸਾਜ਼ਿਸ਼ਾ ਰਚੀਆਂ ਜਾ ਰਹੀਆਂ ਹਨ ਵਿਦੇਸ਼ਾਂ ਅੰਦਰ ਆਜ਼ਾਦੀ ਪਸੰਦ ਸਿੱਖਾਂ ਦੇ ਕਤਲ ਕਰਣ ਦੇ ਨਾਲ ਨਾਲ ਕਤਲ ਕਰਵਾਉਣ ਦੀਆ ਵਿਓੰਤਾ ਬਣਾਈ ਜਾ ਰਹੀਆਂ ਹਨ । ਆਓ! ਖ਼ਾਲਸੇ ਦੇ ਜਨਮ ਦਿਨ ਅਤੇ ਵਿਸਾਖੀ ਦੇ ਇਸ ਪਵਿੱਤਰ ਤਿਉਹਾਰ ’ਤੇ ਅਸੀਂ ਸਾਰੇ ਇਹ ਪ੍ਰਣ ਕਰੀਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਸਿਧਾਂਤਾਂ ’ਤੇ ਚੱਲਦੇ ਹੋਏ ਸਰਬ ਸਾਂਝੀਵਾਲਤਾ ਵਾਲੇ ਸਮਾਜ "ਖਾਲਸਾ ਰਾਜ ਖਾਲਿਸਤਾਨ" ਦੀ ਉਸਾਰੀ ਕਰਣ ਵਿਚ ਆਪਣਾ ਯੋਗਦਾਨ ਪਾਇਆ ਜਾਏ ।











Comments (0)