ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ, ਕੌਮ ਨੂੰ ਇੱਕ ਮੁੱਠ ਹੋ ਕੇ ਅਜ਼ਾਦੀ ਵੱਲ ਵਧਣ ਦੀ ਅਪੀਲ: ਰੇਸ਼ਮ ਸਿੰਘ ਬੱਬਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 13 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਜਰਮਨੀ ਦੇ ਜਲਾਵਤਨੀ ਸਿੰਘਾਂ ਨੇ ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣ ਦੇ ਨਾਲ ਕੌਮ ਨੂੰ ਇੱਕ ਮੁੱਠ ਹੋ ਕੇ ਅਜ਼ਾਦੀ ਵੱਲ ਵਧਣ ਦੀ ਅਪੀਲ ਕਰਦਿਆਂ ਕਿਹਾ ਕਿ ਜਉ ਤਉ ਪ੍ਰੇਮ ਖੇਲਣ ਕਾ ਚਾਉ ।। ਸਿਰ ਧਰਿ ਤਲੀ ਗਲੀ ਮੇਰੀ ਆਉ।। ਗੁਰਬਾਣੀ ਦੇ ਫੁਰਮਾਨ ਉਪਰ ਪਹਿਰਾ ਦੇਂਦਿਆ ਸਾਲ 1978 ਦੀ ਵਿਸਾਖੀ ਤੇ ਤੇਰ੍ਹਾਂ ਸਿੰਘਾਂ ਦੀ ਸ਼ਹਾਦਤ ਅਤੇ ਅਠੱਤਰ ਸਿੰਘਾਂ ਦੇ ਜ਼ਖ਼ਮੀ ਹੋਣ ਤੇ ਸਰਕਾਰ ਦੇ ਨਾਲ ਪੁਲਿਸ ਦੀ ਮਿਲੀਭੁਗਤ ਨਾਲ ਕੋਈ ਇਨਸਾਫ ਨਾ ਮਿਲਣ ਕਰਕੇ ਦੋਸ਼ੀਆਂ ਦੇ ਸਾਫ ਬਰੀ ਹੋ ਜਾਣ ਦੇ ਰੋਸ ਵਜੋਂ ਬਦਲਾ ਲੈਣ ਲਈ ਅਖੰਡ ਕੀਰਤਨੀ ਜਥੇ ਦੇ ਕੁਝ ਸਿੰਘਾਂ ਨੇ ਕਮਰਕਸੇ ਕਰ ਲਏ। ਸਮਾਂ ਆਉਣ ਤੇ ਬੱਬਰ ਖਾਲਸਾ ਜਥੇਬੰਦੀ ਦੇ ਰੂਪ ਵਿੱਚ ਦੁਸ਼ਟਾਂ ਨੂੰ ਸੋਧਣ ਲੱਗੇ। ਨਰਕਧਾਰੀਆਂ ਅਤੇ ਦੁਸਟਾਂ ਦੇ ਲੱਗ ਰਹੇ ਸੋਧਿਆਂ ਨੇ ਸਰਕਾਰ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕਹੇ ਬੋਲ "ਜਿਸ ਦਿਨ ਦਰਬਾਰ ਸਾਹਿਬ ਅੰਦਰ ਭਾਰਤੀ ਫੌਜਾਂ ਦਾ ਪੈਰ ਪਿਆ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ" ਤੇ ਪਹਿਰਾ ਦਿੰਦਿਆਂ ਬੱਬਰਾਂ ਵੱਲੋਂ ਜੂਨ 1984 ਤੋਂ ਆਪਣੇ ਆਜ਼ਾਦ ਦੇਸ਼ ਖਾਲਿਸਤਾਨ ਦੀ ਸਥਾਪਤੀ ਲਈ ਜੰਗ ਜਾਰੀ ਹੈ। ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਬੀਧੀ ਸਿੰਘ ਬੱਬਰ ਨੇ ਕਿਹਾ ਕਿ ਅਸੀਂ ਬੱਬਰ ਖਾਲਸਾ ਵਲੋਂ ਜਰਮਨ ਦੇ ਕਾਨੂੰਨ ਵਿੱਚ ਵਿਚਰਦਿਆਂ ਆਪਣੀ ਅਜ਼ਾਦੀ ਲਈ ਆਪਣਾ ਤਿੱਲ ਫੁੱਲ ਯੋਗਦਾਨ ਪਾ ਰਹੇ ਹਾਂ ਅਤੇ ਆਪਣਾ ਦੇਸ਼ ਖਾਲਿਸਤਾਨ ਬਣਨ ਤੀਕ ਨਿਰੰਤਰ ਜਾਰੀ ਰੱਖਾਂਗੇ। ਕੌਮ ਨੂੰ ਅਪੀਲ ਹੈ ਕਿ ਸਾਡੇ ਸਾਰੇ ਮਸਲਿਆਂ ਦਾ ਹੱਲ ਸਿਰਫ ਤੇ ਸਿਰਫ ਖਾਲਿਸਤਾਨ ਹੈ। ਇਸ ਦੀ ਪ੍ਰਾਪਤੀ ਲਈ ਆਪਣਾ ਯੋਗਦਾਨ ਪਾਈਏ।











Comments (0)