ਸਿੱਖ ਜਥੇਬੰਦੀਆਂ ਵਲੋਂ ਭਾਈ ਮਹਿਲ ਸਿੰਘ ਬੱਬਰ ਦੀ ਯਾਦ ਵਿੱਚ ਸਮਾਗਮ ਬ੍ਰਮਿੰਘਮ ਵਿਖ਼ੇ ਐਤਵਾਰ 6 ਅਪ੍ਰੈਲ ਨੂੰ ਹੋਣਗੇ:  ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ "

ਸਿੱਖ ਜਥੇਬੰਦੀਆਂ ਵਲੋਂ ਭਾਈ ਮਹਿਲ ਸਿੰਘ ਬੱਬਰ ਦੀ ਯਾਦ ਵਿੱਚ ਸਮਾਗਮ ਬ੍ਰਮਿੰਘਮ ਵਿਖ਼ੇ ਐਤਵਾਰ 6 ਅਪ੍ਰੈਲ ਨੂੰ ਹੋਣਗੇ:  ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 3 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਭਾਈ ਮਹਿਲ ਸਿੰਘ ਬੱਬਰ ਨਮਿੱਤ ਸ਼ਰਧਾਂਜ਼ਲੀ ਸਮਾਗਮ 6 ਅਪ੍ਰੈਲ ਐਤਵਾਰ ਵਾਲੇ ਦਿਨ ਗੁਰੂ ਨਾਨਕ ਗੁਰਦਵਾਰਾ ਸਮੈਦਿਕ, ਬ੍ਰਮਿੰਘਮ ਵਿਖੇ ਹੋਵੇਗਾ । ਸਿੱਖ ਕੌਮ ਵਾਸਤੇ ਭਾਈ ਮਹਿਲ ਸਿੰਘ ਦਾ ਅਕਾਲ ਚਲਾਣਾ ਬਹੁਤ ਦੁੱਖਦਾਇਕ ਹੈ । ਕਿਸੇ ਵੀ ਸੰਘਰਸ਼ਮਈ ਜੁਝਾਰੂ ਦਾ ਵਿਛੋੜਾ ਬਹੁਤ ਹੀ ਅਸਿਹ ਅਤੇ ਕੌਮੀ ਸੰਘਰਸ਼ ਵਾਸਤੇ ਵੱਡੇ ਘਾਟੇ ਦੀ ਨਿਆਈ ਹੋਇਆ ਕਰਦਾ ਹੈ । ਭਾਈ ਮਹਿਲ ਸਿੰਘ ਬੱਬਰ ਜੋ ਕਿ ਸ਼ਹੀਦ ਜਥੇਦਾਰ ਸੁਖਦੇਵ ਸਿੰਘ ਬੱਬਰ ਦੇ ਭਰਾ ਸੀ ਅਤੇ ਲੰਬੇ ਅਰਸੇ ਤੋਂ ਭਾਰਤ ਦੇ ਗਵਾਂਡੀ ਮੁਲਕ ਪਾਕਿਸਤਾਨ ਵਿੱਚ ਗੁੰਮਨਾਮੀ ਦੀ ਜਿੰਦਗੀ ਬਤੀਤ ਕਰਦੇ ਹੋਏ ਖਾਲਿਸਤਾਨ ਦੇ ਚੱਲ ਰਹੇ ਸੰਘਰਸ਼ ਵਾਸਤੇ ਯਤਨਸ਼ੀਲ ਸਨ। ਸਿੱਖ ਕੌਮ ਵਾਸਭਾਈ ਮਹਿਲ ਸਿੰਘ ਬੱਬਰ ਨੇ ਏਅਰ ਫੋਰਸ ਵਿੱਚ ਆਪਣੀ ਇੰਜੀਨੀਅਰਿੰਗ ਦੀ ਨੌਕਰੀ ਤਿਆਗ ਕੇ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਵਾਸਤੇ ਚੱਲ ਰਹੇ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਅਤੇ ਆਖਰੀ ਦਮ ਤੱਕ ਖਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਦ੍ਰਿੜ ਰਹੇ ਅਤੇ ਭਾਰਤ ਸਰਕਾਰ ਮੂਹਰੇ ਗੋਡੇ ਨਹੀਂ ਟੇਕੇ । ਭਾਰਤ ਸਰਕਾਰ ਵਲੋਂ ਅਤਿ ਲੋੜੀਂਦੇ ਸਿੱਖ ਖਾੜਕੂਆ ਦੀ ਸੂਚੀ ਵਿੱਚ ਸ਼ਾਮਲ ਭਾਈ ਮਹਿਲ ਸਿੰਘ ਨੇ ਪਾਕਿਸਤਾਨ ਵਿੱਚ ਰਹਿ ਕੇ ਜਿੱਥੇ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਸੇਵਾਵਾਂ ਨਿਭਾਈਆਂ ਉੱਥੇ ਖਾਲਿਸਤਾਨ ਦੇ ਸੰਘਰਸ਼ ਨੂੰ ਪਾਕਿਸਤਾਨ ਦੇ  ਰੇਡੀਓ ਤੇ " ਪੰਜਾਬੀ ਦਰਬਾਰ  " ਨਾਮਕ ਪ੍ਰੋਗਰਾਮ  ਨਾਲ ਸਿੱਖ ਕੌਮ ਨੂੰ ਜਾਗਰੂਕ ਕੀਤਾ। ਇਹ ਪ੍ਰੋਗਰਾਮ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਅਤੇ ਭਾਈ ਮਹਿਲ ਸਿੰਘ ਬੱਬਰ ਦੀ ਵਿਸ਼ੇਸ਼ ਭੂਮਿਕਾ ਨਾਲ ਕਈ ਸਾਲ ਚੱਲਦਾ ਰਿਹਾ ਸੀ । ਜਿਸ ਪ੍ਰੋਗਰਾਮ ਨੂੰ ਭਾਰਤ ਸਰਕਾਰ ਦੇ ਕਰਿੰਦਆਂ ਨੇ ਤੋਪ ਦੇ ਗੋਲੇ ਨਾਲੋਂ ਵੀ ਖਤਰਨਾਕ ਆਖਿਆ ਸੀ । ਬਰਤਾਨੀਆ ਵਿੱਚ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਈ ਮਹਿਲ ਸਿੰਘ  ਬੱਬਰ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ । ਫੈਡਰੇਸ਼ਨ ਆਫ ਸਿੱਖ  ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਅਤੇ ਗੁਰੂ ਨਾਨਕ ਗੁਰਦਵਾਰਾ ਸਮੈਦਿਕ  ਦੀ ਪ੍ਰਬੰਧਕ ਕਮੇਟੀ ਦੇ ਪ੍ਧਾਨ ਭਾਈ ਕੁਲਦੀਪ ਸਿੰਘ ਦਿਉਲ  ਵਲੋਂ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਨੂੰ ਇਸ ਸ਼ਰਧਾਂਜਲੀ  ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ । ਭਾਈ ਮਹਿਲ ਸਿੰਘ ਬੱਬਰ ਵਲੋਂ ਖਾਲਿਸਤਾਨ ਦੇ ਸੰਘਰਸ਼ ਵਿੱਚ ਨਿਭਾਏ ਗਏ ਰੋਲ ਦੀ  ਹਾਰਦਿਕ ਪ੍ਰਸੰਸਾ ਕਰਦਿਆਂ ਆਖਿਆ ਗਿਆ ਕਿ ਅਕਾਲ ਪੁਰਖ ਵਾਹਿਗੁਰੂ ਭਾਈ ਮਹਿਲ ਸਿੰਘ ਬੱਬਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।