ਪੰਜਾਬ ਪੁਲਿਸ ਦਾ ਕੰਟਰੋਲ ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨੂੰ ਸੌਂਪ ਦਿੱਤਾ
ਚੰਡੀਗੜ੍ਹ: ਕਰਤਾਰਪੁਰ ਦੇ ਦਰਸ਼ਨ ਕਰਕੇ ਆਏ ਸਿੱਖ ਸ਼ਰਧਾਲੂਆˆ ਦੀ ਕੇˆਦਰੀ ਖੁਫੀਆ ਏਜੰਸੀ ਆਈ. ਬੀ. ਦੇ ਕਿਸੇ ਛੋਟੇ ਅਫਸਰ ਦੇ ਇਸ਼ਾਰੇ ਉਤੇ ਪੰਜਾਬ ਪੁਲਿਸ ਵੱਲੋਂ ਪੁੱਛ-ਪੜਤਾਲ ਕਰਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸੈˆਬਲੀ ਦੇ ਫਲੋਰ ਉਤੇ ਸਹੀ/ਜਾਇਜ਼ ਠਹਿਰਾਇਆ ਹੈ। ਇਸ ਨਾਲ ਇਹ ਵੀ ਐਲਾਨ ਕੀਤਾ ਹੈ ਕਿ ਭਵਿੱਖ ਵਿਚ ਅਜੇਹਾ ਹੀ ਕੀਤਾ ਜਾਵੇਗਾ, ਜਿਸ ਦਾ ਸਿੱਧਾ ਅਰਥ ਇਹ ਨਿਕਲਦਾ ਹੈ ਕਿ ਪੰਜਾਬ ਦਾ ਪੁਲਿਸ ਬੰਦੋਬਸਤ ਕੇˆਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਂਪ ਦਿੱਤਾ ਗਿਆ ਹੈ।
ਕੈਪਟਨ ਵੱਲੋਂ ਲਈ ਅਜੇਹੀ ਸਿੱਖ ਧਰਮ ਵਿਰੋਧੀ ਪੁਜੀਸ਼ਨ ਸਿੱਖਾˆ ਨੂੰ ਦੋ ਨੰਬਰ ਦੇ ਸ਼ਹਿਰੀ ਬਣਾ ਕੇ ਰੱਖਣ ਦੀ ਪ੍ਰਕਿਰਿਆ ਹੈ, ਜਿਸ ਦੀ ਸਿੱਖ ਵਿਚਾਰ ਮੰਚ ਚੰਡੀਗੜ੍ਹ ਭਰਪੂਰ ਨਿਖੇਧੀ ਕਰਦਾ ਹੈ। ਸਿੱਖ ਮੰਚ ਮੁੱਖ ਮੰਤਰੀ ਨੂੰ ਯਾਦ ਦਿਵਾਉਣਾ ਚਾਹੁੰਦਾ ਹੈ ਕਿ ਲਾਅ ਐˆਡ ਆਰਡਰ ਤੇ ਪੁਲਿਸ ਉਤੇ ਸਿਰਫ ਸੂਬੇ ਦੀ ਸਰਕਾਰ ਦਾ ਅਧਿਕਾਰ ਹੈ ਅਤੇ ਅਮਿਤ ਸ਼ਾਹ ਦੀ ਅਗਵਾਈ ਥੱਲੇ ਹਿੰਦੂ ਰਾਸ਼ਟਰਵਾਦ ਦੇ ਏਜੰਡੇ ਉਤੇ ਕੰਮ ਕਰ ਰਹੀ ਆਈ. ਬੀ. ਜਾਸੂਸੀ ਏਜੰਸੀ ਤਾਂ ਹਰ ਸਿੱਖ ਨੂੰ ਮੁਸਲਮਾਨ ਅਤੇ ਪਾਕਿਸਤਾਨ ਵਿਰੋਧੀ ਰੰਗ ਵਿਚ ਰੰਗਣਾ ਚਾਹੁੰਦੀ ਹੈ। ਸਿੱਖ ਅੱਤਵਾਦ ਅਤੇ ਪੰਜਾਬ ਦਾ ਨਾਜ਼ੁਕ ਬਾਰਡਰ ਏਰੀਆ ਹੋਣ ਵਰਗੀਆਂ ਦਲੀਲਬਾਜੀਆਂ ਨਾਲ ਮੁੱਖ ਮੰਤਰੀ ਸਿੱਖ ਅਕਲੀਅਤ ਨੂੰ ਦੇਸ ਵਿਰੋਧੀ ਤੇ ਵੱਖਵਾਦੀ ਪੇਸ਼ ਕਰਕੇ ਬਹੁਗਿਣਤੀ ਸਮਾਜ ਅੰਦਰ ਉਨ੍ਹਾਂ (ਸਿੱਖ ਭਾਈਚਾਰੇ) ਵਿਰੁੱਧ ਨਫਰਤ ਭਰੀ ਰੱਖਣ ਦਾ ਕਾਰਜ ਕਰ ਰਿਹਾ ਹੈ।
ਹੈਰਤ ਇਸ ਗੱਲ ਦੀ ਹੈ ਕਿ ਪਿਛਲੇ ਹਫਤੇ ਹੀ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਦਿੱਤੇ ਬਿਆਨ ਕਿ “ਕਰਤਾਰਪੁਰ ਸਾਹਿਬ ਦਰਸ਼ਨਾˆ ਲਈ ਗਿਆ ਸ਼ਰਧਾਲੂ ਬੰਬ ਤਿਆਰ ਕਰਨ ਦਾ ਮਾਹਿਰ ਬਣ ਕੇ ਸ਼ਾਮ ਨੂੰ ਵਾਪਸ ਆ ਸਕਦਾ ਹੈ' ਨੂੰ ਮੁੱਖ ਮੰਤਰੀ ਨੇ ਖੁਦ ਗਲਤ ਪੇਸ਼ਕਾਰੀ ਕਿਹਾ ਸੀ।
ਅਸਲ ਵਿਚ 70 ਸਾਲਾˆ ਪਿਛੋਂ ਸਿੱਖ ਸ਼ਰਧਾਲੂਆਂ ਲਈ ਅੰਤਰਰਾਸ਼ਟਰੀ ਮਜਬੂਰੀ ਵਸ ਕਰਤਾਰਪੁਰ ਸਾਹਿਬ ਲਾਂਘੇ ਨੂੰ ਭਾਰਤ ਸਰਕਾਰ ਅਤੇ ਉਸ ਦੇ ਇਸ਼ਾਰਿਆਂ ਉਤੇ ਨੱਚਦਾ ਮੁੱਖ ਮੰਤਰੀ ਸਿੱਖ ਅੱਤਵਾਦ ਦਾ ਬਹਾਨਾ ਲਾ ਕੇ ਬੰਦ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਹਰ ਸੰਭਵ ਕੋਸ਼ਿਸ਼ ਹੈ ਕਿ ਸਿੱਖਾਂ ਨੂੰ ਪੁਲਿਸ ਪੜਤਾਲ ਤੇ ਹੋਰ ਹਥਕੰਡੇ ਵਰਤ ਕੇ ਕਰਤਾਰਪੁਰ ਸਾਹਿਬ ਵਿਚ ਨਤਮਸਤਕ ਹੋਣ ਤੋਂ ਵਰਜਿਆ ਜਾਵੇ ਅਤੇ ਡਰਾਇਆ ਜਾਵੇ। ਇਸ ਤੋਂ ਵੀ ਵੱਧ ਸਿੱਖ ਸ਼ਰਧਾਲੂਆˆ ਨੂੰ ਭੇਟਾ ਸਮੱਗਰੀ ਨਹੀਂ ਲਿਜਾਣ ਦਿੱਤੀ ਜਾਂਦੀ ਅਤੇ ਦਰਸ਼ਨਾਂ ਤੋਂ ਵਾਪਸ ਆਉਂਦਿਆਂ ਦਾ ਪ੍ਰਸ਼ਾਦ ਖੋਜੀ ਕੁੱਤਿਆਂ ਤੋਂ ਸੁੰਘਾਇਆ ਜਾਂਦਾ ਹੈ। ਜਾਣ-ਬੁੱਝ ਕੇ ਖੜੇ ਕੀਤੇ ਅੜਿੱਕਿਆਂ ਕਰਕੇ ਪਿਛਲੇ ਚਾਰ ਮਹੀਨਿਆਂ ਵਿਚ ਸਿਰਫ 50,000 ਸ਼ਰਧਾਲੂ ਹੀ ਕਰਤਾਰਪੁਰ ਸਾਹਿਬ ਜਾ ਸਕੇ ਹਨ, ਜਦੋਂ ਕਿ ਪੰਜ ਹਜਾਰ ਸ਼ਰਧਾਲੂਆਂ ਦੇ ਰੋਜ਼ਾਨਾ ਪਹੁੰਚਣ ਦੀ ਇਜਾਜਤ ਹੈ।
ਇਹ ਸਾਂਝਾ ਬਿਆਨ ਗੁਰਤੇਜ ਸਿੰਘ ਆਈ ਏ ਐਸ, ਪ੍ਰਫ਼ੈਸਰ. ਮਨਜੀਤ ਸਿੰਘ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਪੱਤਰਕਾਰ ਕਰਮਜੀਤ ਸਿੰਘ, ਜਸਪਾਲ ਸਿੰਘ ਸਿੱਧੂ, ਗੁਰਬਚਨ ਸਿੰਘ ਜਲੰਧਰ ਅਤੇ ਨਰਾਇਣ ਸਿੰਘ ਚੌੜਾ ਆਦਿ ਨੇ ਦਿੱਤਾ।











Comments (0)