ਭਾਰਤੀ ਖੁਫੀਆ ਤੰਤਰ ਵੱਲੋਂ ਸਿੰਘਾਂ ਨੂੰ ਆਪਸ ਵਿੱਚ ਉਲ਼ਝਾਉਣ ਦੀ ਕੋਝੀ ਹਰਕਤ 

ਭਾਰਤੀ ਖੁਫੀਆ ਤੰਤਰ ਵੱਲੋਂ ਸਿੰਘਾਂ ਨੂੰ ਆਪਸ ਵਿੱਚ ਉਲ਼ਝਾਉਣ ਦੀ ਕੋਝੀ ਹਰਕਤ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 11 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਜਥੇਦਾਰ ਅਜਾਇਬ ਸਿੰਘ ਬਾਗੜੀ ਕੈਨੇਡਾ ਵਾਲਿਆ ਨੇ ਮੀਡੀਆ ਨੂੰ ਸੰਬੋਧਿਤ ਹੋਇਆ ਕਿਹਾ ਕਿ ਪਿਛਲੇ ਦਿਨੀ ਏਜੰਸੀਆਂ ਵਲੋਂ ਚਲਾਏ ਚੱਕਰਵਿਯੂ ਵਿੱਚ ਫਸਕੇ ਸ਼ਹੀਦ ਕੌਮੀ ਯੋਧਿਆਂ ਦਾ ਇਤਿਹਾਸ ਕਲਮਬੱਧ ਕਰਨ ਵਾਲੇ ਸਿੰਘ ਇੱਕ ਦੂਜੇ ਤੇ ਘਟੀਆ ਦਰਜੇ ਦੀ ਦੂਸ਼ਣ ਬਾਜ਼ੀ ਕਰਨ ਤੇ ਉੱਤਰ ਆਏ ਹਨ ਜੋ ਕਿ ਬਹੁਤ ਦੁਖਦਾਇਕ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਰਣਜੀਤ ਸਿੰਘ ਹੋਰਾਂ ਨੇ ਇਹ ਵੀ ਨਹੀਂ ਸੋਚਿਆ ਕਿ ਜਿਹੜਾ ਸਿੰਘ ਖੁਦ ਰਣਜੀਤ ਸਿੰਘ ਅਤੇ ਭੁਪਿੰਦਰ ਸਿੰਘ ਨੂੰ  ਪੈਸੇ ਦੇ ਕੇ ਸਿੰਘਾ ਦੀਆਂ ਜੀਵਨੀਆਂ ਇਕੱਤਰ ਕਰਨ ਲਈ ਭੇਜਦਾ ਹੈ ਜੋ ਕਿ ਤਵਾਰੀਖ ਬੱਬਰ ਖਾਲਸਾ ਵਿੱਚ ਦਰਜ ਹੁੰਦੀਆਂ ਹਨ  ਕੀ ਓਹ ਸਿੰਘ ਰਣਜੀਤ ਸਿੰਘ ਰਾਹੀਂ ਆਪਣੇ ਤੌਰ ਤੇ "ਸਿੱਖ ਯੋਧਿਆਂ ਦੀਆਂ ਗਥਾਵਾਂ" ਜਾਂ "1978 ਤੋਂ ਬਾਅਦ ਦੇ ਸਿੱਖ ਇਤਿਹਾਸ" ਨੂੰ ਕਲਮਬੱਧ ਕਰਕੇ ਕਿਤਾਬਾਂ ਛਪਵਾਉਣ ਦੀ ਸ਼ਿਕਾਇਤ ਭਾਰਤ ਦੇ ਗ੍ਰਹਿ ਮੰਤਰੀ ਕੋਲ ਕਰੇਗਾ ? ਉਨ੍ਹਾਂ ਕਿਹਾ ਕਿ ਚਿੱਠੀ ਦੀ ਸ਼ੁਰੂਆਤ ਵੀ ਇਸ ਤਰ੍ਹਾਂ ਕੀਤੀ ਗਈ ਹੈ ਜਿਵੇਂ ਕੰਵਰਜੀਤ ਸਿੰਘ ਯੂ ਐਸ਼ ਏ ਦਾ ਗ੍ਰਹਿ ਮੰਤਰੀ ਹੁੰਦਾ ਹੈ ਅਤੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਸੰਬੋਧਨ ਹੋ ਕੇ ਲਿੱਖ ਰਿਹਾ ਹੈ, ਹੈਲੋ ਮਿਸ਼ਟਰ ਸ਼ਾਹ.? ਉਸ ਉਤੇ ਤੁਰੰਤ ਅਮਲ ਕਰਦਿਆਂ ਐਕਸ਼ਨ ਵੀ ਹੋ ਜਾਂਦਾ ਹੈ । ਜਿਸ ਚਿੱਠੀ ਤੇ ਕਿਸੇ ਦੇ ਦਸਤਖ਼ਤ ਵੀ ਨਹੀਂ ਹਨ ਅਤੇ ਇਹ ਵੀ ਨਹੀ ਪਤਾ ਕਿ ਇਹ ਯੂ ਐਸ ਏ ਜਾਂ ਕਿਸੇ ਹੋਰ ਦੇਸ਼ ਤੋਂ ਆਈ ਹੈ । ਐਸਜੀਪੀਸੀ ਅਤੇ ਹੋਰ ਪੰਥਕ ਆਗੂਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਜੇਲ੍ਹ ਬਦਲੀ ਲਈ ਲਿਖੀਆਂ ਗ੍ਰਹਿ ਮੰਤਰੀ ਨੂੰ ਚਿੱਠੀਆਂ ਦਾ ਤਾਂ ਅੱਜ ਤੱਕ ਕੋਈ ਐਕਸ਼ਨ ਹੋਇਆ ਨਹੀ । ਫਿਰ ਬੱਬਰ ਖਾਲਸਾ ਜਥੇਬੰਦੀ ਨੂੰ ਵੀ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਰਣਜੀਤ ਸਿੰਘ ਇੱਕ ਵਾਰ ਕਹਿ ਰਿਹਾ ਹੈ ਕਿ ਕੰਵਰਜੀਤ ਸਿੰਘ ਜਥੇਦਾਰ ਰੇਸ਼ਮ ਸਿੰਘ ਬੱਬਰ ਦਾ ਬੰਦਾ ਹੈ । ਚਿੱਠੀ ਵਿੱਚ ਕਿਹਾ ਗਿਆ ਹੈ ਕੇ ਰਣਜੀਤ ਸਿੰਘ ਜਥੇਦਾਰ ਰੇਸ਼ਮ ਸਿੰਘ ਬੱਬਰ ਦਾ ਬੰਦਾ ਹੈ। ਪੰਥਕ ਸਿੰਘਾ ਦੇ ਸਮਝਾਉਣ ਤੇ ਵੀ ਰਣਜੀਤ ਸਿੰਘ ਆਪਣੀਆਂ ਬਚਕਾਨਾ ਹਰਕਤਾਂ ਕਾਰਨ ਸਮਝ ਨਹੀ ਸਕਿਆ । ਉਨ੍ਹਾਂ ਦੀ ਜਾਣਕਾਰੀ ਲਈ ਦਸ ਰਹੇ ਹਾਂ ਕਿ ਕੰਵਰਜੀਤ ਸਿੰਘ ਬੱਬਰ ਖਾਲਸਾ ਦਾ ਮੈਂਬਰ ਨਹੀਂ ਹੈ । ਉਹ ਭਾਈ ਕਰਮਜੀਤ ਸਿੰਘ ਸਿੱਖਾਂ ਵਾਲਾ ਦੀ ਉਸ ਟੀਮ ਦਾ ਹਿੱਸਾ ਹੈ ਜੋ ਤਵਾਰੀਖ ਬੱਬਰ ਖਾਲਸਾ ਲਿਖਣ ਲਈ ਉਸ ਦਾ ਸਹਿਯੋਗ ਕਰ ਰਹੀ ਹੈ । ਇਸ ਕਾਰਜ ਵਿੱਚ ਖੱਲਲ੍ਹ ਪਾਉਣ ਲਈ ਹੀ ਕੰਵਰਜੀਤ ਸਿੰਘ ਨੂੰ ਬਦਨਾਮ ਕਰਕੇ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਵਰਤ ਰਹੇ ਮੌਜੂਦਾ ਵਰਤਾਰਿਆਂ ਤੋ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ।ਅੰਤ ਵਿੱਚ ਸਾਰੇ ਸੂਝਵਾਨ ਅਤੇ  ਸੁਰਹਿੱਦਤਾ ਨਾਲ ਇਤਿਹਾਸ ਅਤੇ ਯੋਧਿਆਂ ਦੀਆਂ ਗਥਾਵਾਂ ਲਿਖਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਆਪਣੀਆਂ ਕਲਮਾਂ ਦੇ ਮੂੰਹ ਦੁਸ਼ਮਣ ਵੱਲ ਰੱਖੋ ਨਾ ਕਿ ਆਪਣਿਆਂ ਵੱਲ, ਆਪਸੀ ਪ੍ਰੇਮਪਿਆਰ ਨਾਲ ਰਹੋ, ਅਗਰ ਕਿਸੇ ਨੂੰ ਕਿਸੇ ਤੇ ਗਿਲਾ ਸ਼ਿਕਵਾ ਹੈ ਤਾਂ ਸੋਸ਼ਲ ਮੀਡੀਏ ਜਾਣ ਦੀ ਬਜਾਏ ਪਹਿਲਾਂ ਪੰਥਕ ਸਿੰਘਾ ਨਾਲ ਰਾਬਤਾ ਕਰੋ ਹਰੇਕ ਮਸਲੇ ਦਾ ਹੱਲ ਜਰੂਰ ਹੂੰਦਾ ਹੈ।  ਜਿਕਰਯੋਗ ਹੈ ਕਿ ਜਥੇਦਾਰ ਅਜੈਬ ਸਿੰਘ ਬਾਗੜੀ ਵਿਦੇਸ਼ੀ ਸਘੰਰਸ਼ੀ ਸਿੰਘਾ ਨਾਲ ਸਲਾਹ ਮਸ਼ਵਰਾ ਕਰਕੇ ਸਹਿਮਤੀ ਨਾਲ ਮੀਡੀਆ ਨੂੰ ਮੁਖਾਤਿਬ ਹੋਏ ਸਨ ।