ਸਿੱਖ ਫੈਡਰੇਸ਼ਨ ਯੂ ਐਸ ਏ ਨੇ ਵਾਸ਼ਿੰਗਟਨ ਵਿੱਚ RSS ਵੱਲੋਂ ਕੀਤੇ ਜਾ ਰਹੇ ਸੰਭਾਵਿਤ ਲਾਬਿੰਗ ਮੁਹਿੰਮ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਿਊਯਾਰਕ : ਸਿੱਖ ਫੈਡਰੇਸ਼ਨ ਯੂਐਸਏ ਨੇ ਅੱਜ ਉਹਨਾਂ ਰਿਪੋਰਟਾਂ 'ਤੇ ਚਿੰਤਾ ਜਤਾਈ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਰਾਸ਼ਟਰਵਾਦੀ ਸੰਗਠਨ — ਰਾਸ਼ਟਰੀ ਸਵੈਮ ਸੇਵਕ ਸੰਘ (RSS) — ਨੇ ਅਮਰੀਕਾ ਦੀ ਕਾਨੂੰਨੀ ਤੇ ਲਾਬਿੰਗ ਫਰਮ Squire Patton Boggs ਨੂੰ ਆਪਣੇ ਹਿੱਤਾਂ ਲਈ U.S. ਕਾਂਗਰਸ ਵਿੱਚ ਲਾਬਿੰਗ ਕਰਨ ਲਈ ਹਾਇਰ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ, ਇਹ ਫਰਮ ਜਨਵਰੀ 2025 ਵਿੱਚ RSS ਦੀ ਨੁਮਾਇੰਦਗੀ ਲਈ ਰਜਿਸਟਰ ਕੀਤੀ ਗਈ ਸੀ ਅਤੇ 2025 ਦੀਆਂ ਪਹਿਲੀਆਂ 3 ਤਿਮਾਹੀਆਂ ਦੌਰਾਨ “ਅਮਰੀਕਾ–ਭਾਰਤ ਦਵੱਲੇ ਸਬੰਧਾਂ” ਨਾਲ ਜੁੜੇ ਲਗਭਗ USD $330,000 ਦੇ ਲਾਬਿੰਗ ਖਰਚੇ ਦਰਜ ਕੀਤੇ ਗਏ ਹਨ।

ਸਿੱਖ ਫੈਡਰੇਸ਼ਨ ਯੂਐਸਏ ਨੇ ਕਿਹਾ ਹੈ ਆਰ ਐਸ ਐਸ ਤੇ ਹੋਰ ਹਿੰਦੂ ਅੱਤਵਾਦੀ ਸੰਸਥਾਵਾਂ ਦਾ ਅਮਰੀਕਾ ਦੀ ਧਰਤੀ ਤੇ ਪੈਰ ਜੰਮਾਉਣ ਦੀ ਕੋਸ਼ਿਸ਼ ਨੂੰ ਨਾਕਾਮਯਾਬ ਕਰਨਾ ਚਾਹੀਦਾ ਹੈ ਕਿਉਂ ਕਿ ਇਹ ਇੱਕ ਭਾਰਤ ਸਰਕਾਰ ਦਾ ਪਿੱਛਲੇ ਦਰਵਾਜ਼ੇ ਤੋਂ ਇਹਨਾਂ ਸੰਸਥਾਵਾਂ ਦੇ ਕੰਮਾਂ ਨੂੰ ਰਾਜਸੀ ਪ੍ਰਵਾਣਗੀ ਦੁਆਉਣਾ ਹੈ ਅਤੇ ਬੀ ਜੇ ਪੀ ਨੂੰ ਸੱਤਾ ਵਿੱਚ ਰੱਖਣ ਲਈ ਅਮਰੀਕਾ ਨੂੰ ਨਵੇਂ ਚਿਹਰੇ ਪੇਸ਼ ਕਰਨੇ ਹਨ। ਅਮਰੀਕਾ ਇਸ ਵੇਲੇ ਮੋਦੀ-ਸ਼ਾਹ ਦੀ ਜੋੜੀ ਤੋਂ ਖਫਾ ਹੈ ਇਸਲਈ ਆਰ ਐਸ ਐਸ ਦੀ ਬੀ ਟੀਮ ਨਿਤਿਨ ਗਡਕਰੀ ਨੂੰ ਬਦਲ ਵਜੋਂ ਪੇਸ਼ ਕਰਨਾ ਚਾਹੁੰਦੀ ਹੈ। ਇਹ ਫਰਮ ਨੂੰ ਠੇਕਾ ਦੇਣ ਦੀ ਕਾਰਵਾਈ ਪ੍ਰਧਾਨ ਟਰੰਪ ਵੱਲੋਂ ਭਾਰਤ ਨਾਲ ਸੁਖਾਂਵੇ ਸਬੰਧ ਨਾਂ ਰੱਖਣ ਤੋਂ ਬਾਅਦ ਹੀ ਕੀਤਾ ਹੈ।
ਆਰ ਐਸ ਐਸ ਨੇ ਉਸੇ ਲਾਬਿੰਗ ਫਰਮ ਨੂੰ ਠੇਕਾ ਦਿੱਤਾ ਹੈ ਜਿਹੜੀ ਪਾਕਿਸਤਾਨ ਲਈ ਵੀ ਕੰਮ ਕਰਦੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਸਿੱਖ ਫੈਡਰੇਸ਼ਨ ਯੂ ਐਸ ਏ ਨੇ ਅਮਰੀਕਨ ਸਰਕਾਰ ਨੂੰ ਕਿਹਾ ਹੈ ਕਿ ਅਜਿਹੀਆਂ ਸੰਸਥਾਵਾਂ ਨੂੰ ਰਾਜਸੀ ਪ੍ਰਵਾਣਗੀ ਦਾ ਮਤਲਬ ਹੈ ਕਿ ਮਨੁੱਖੀ ਅਧਿਕਾਰ ਅਤੇ ਅੱਤਵਾਦੀ ਵਿਚਾਰਧਾਰਾ ਨੂੰ ਕਨੂੰਨੀ ਮਾਣਤਾ ਦੇਣਾ।
ਭਾਰਤ ਸਰਕਾਰ ਦਾ ਪਿੱਛਲੇ ਸਮੇਂ ਵਿਦੇਸ਼ਾਂ ਵਿੱਚ ਖਾਲਿਸਤਾਨੀ ਸਿੱਖਾਂ ਦੇ ਕਤਲਾਂ ਨਾਲ ਚਿਹਰਾ ਬੇਨਕਾਬ ਹੋ ਗਿਆ ਹੈ ਇਸਲਈ ਸਾਡੀ ਅਮਰੀਕਨ ਸਰਕਾਰ ਨੂੰ ਬੇਨਤੀ ਹੈ ਕਿ ਕਾਂਗਰਸ ਵਿੱਚ transnational repression ਬਿੱਲ ਨੂੰ ਪਾਸ ਕਰਕੇ ਸਖ਼ਤ ਕਨੂੰਨ ਬਣਾਏ ਜਾਣ ਤਾਂ ਜੋ ਘੱਟਗਿਣਤੀਆਂ ਨੂੰ ਵਿਦੇਸ਼ਾਂ ਵਿੱਚ ਸੁਰੱਖਿਅਤ ਕੀਤਾ ਜਾ ਸਕੇ।
ਸਿੱਖ ਫੈਡਰੇਸ਼ਨ ਯੂ ਐਸ ਏ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਇਹ ਲਾਬਿੰਗ ਮੁਹਿੰਮ ਭਾਰਤ ਵਿੱਚ ਘੱਟ ਗਿਣਤੀਆਂ ਖ਼ਾਸ ਕਰਕੇ ਸਿੱਖ ਕੌਮ ਦੇ ਮੁੱਦਿਆਂ ਬਾਰੇ ਅਮਰੀਕਾ ਵਿੱਚ ਬਣ ਰਹੀ ਅਸਲ ਸਮਝ ਨੂੰ ਬੇਲੋੜਾ ਕਰ ਸਕਦੀ ਹੈ।
ਸਿੱਖ ਫੈਡਰੇਸ਼ਨ ਯੂ ਐਸ ਏ ਨੇ U.S. ਕਾਂਗਰਸ, Department of Justice ਅਤੇ Department of State ਨੂੰ ਅਪੀਲ ਕੀਤੀ ਹੈ ਕਿ RSS ਦੀਆਂ ਲਾਬਿੰਗ ਗਤੀਵਿਧੀਆਂ ਦੀ ਕਾਨੂੰਨੀ ਅਤੇ ਨੈਤਿਕ ਪੱਖੋਂ ਜਾਂਚ ਕੀਤੀ ਜਾਵੇ।











Comments (0)