ਰਿਪਬਲੀਕਨ ਕਾਂਗਰਸ ਮੈਂਬਰ ਗਿੱਲ ਨੇ 1960 ਵਿਆਂ ਤੇ ਅੱਜ ਦਾ ਕੈਲੀਫੋਰਨੀਆ ਪੋਸਟ ਪਾ ਕੇ ਛੇੜੀ ਨਵੀਂ ਚਰਚਾ

ਰਿਪਬਲੀਕਨ ਕਾਂਗਰਸ ਮੈਂਬਰ ਗਿੱਲ ਨੇ 1960 ਵਿਆਂ ਤੇ ਅੱਜ ਦਾ ਕੈਲੀਫੋਰਨੀਆ ਪੋਸਟ ਪਾ ਕੇ ਛੇੜੀ ਨਵੀਂ ਚਰਚਾ
ਕੈਪਸ਼ਨ ਗਿੱਲ ਵੱਲੋਂ ਪਾਈ ਪੋਸਟ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਟੈਕਸਾਸ ਦੇ ਰਿਪਬਲੀਕਨ ਕਾਂਗਰਸ ਮੈਂਬਰ ਬਰੈਨਡਨ ਗਿੱਲ ਨੇ ਸੋਸ਼ਲ ਮੀਡੀਆ ਉਪਰ 1960 ਵਿਆਂ ਤੇ ਅੱਜ ਦਾ ਕੈਲੀਫੋਰਨੀਆ ਸਬੰਧੀ ਪੋਸਟ ਪਾ ਕੇ ਇਕ ਤਰਾਂ ਰਾਸ਼ਟਰਪਤੀ ਡੋਨਾਲਡ ਟਰੰਪ ਉਪਰ ਵਿਅੰਗ ਕੱਸਿਆ ਹੈ। ਗਿੱਲ ਜੋ ਟੈਕਸਾਸ ਦੇ 26 ਵੇਂ ਡਿਸਟ੍ਰਿਕਟ ਦੀ ਪ੍ਰਤੀਨਿੱਧਤਾ ਕਰਦੇ ਹਨ, ਨੇ ਕੈਲੀਫੋਰਨੀਆ ਦੀਆਂ ਦੋ ਤਸਵੀਰਾਂ ਪਾ ਕੇ ਪੋਸਟ ਸਾਂਝੀ ਕੀਤੀ ਹੈ। ਇਕ ਤਸਵੀਰ 1960 ਵਿਆਂ ਦੀ ਇਕ ਸ਼ਾਂਤ ਬੀਚ ਦੀ ਹੈ ਜਿਸ ਵਿਚ ਅਮਰੀਕੀ ਲੋਕ ਧੁੱਪ ਦਾ ਆਨੰਦ ਮਾਣ ਰਹੇ ਹਨ ਤੇ ਦੂਸਰੀ ਤਸਵੀਰ ਅੱਜ ਦੇ ਕੈਲੀਫੋਰਨੀਆ ਦੀ ਹੈ ਜਿਸ ਵਿਚ ਕੈਲੀਫੋਰਨੀਆ ਸੜ ਰਿਹਾ ਹੈ ਤੇ ਇਕ ਵਿਅਕਤੀ ਮੈਕਸੀਕੀਅਨ ਝੰਡਾ ਲਹਿਰਾ ਰਿਹਾ ਹੈ। ਗਿੱਲ ਨੇ ਇਸ ਪੋਸਟ ਵਿਚ ਵਿਆਪਕ ਪ੍ਰਵਾਸ ਦਾ ਸੁਨੇਹਾ ਦਿੱਤਾ ਹੈ ਜਿਸ ਕਾਰਨ ਅਮਰੀਕੀ ਸਮਾਜ ਨਿਵਾਨਾਂ ਵੱਲ ਜਾ  ਰਿਹਾ ਹੈ। ਗਿੱਲ ਨੇ ਕਿਹਾ ਹੈ ਸਮੂਹਿਕ ਪ੍ਰਵਾਸ ਨੇ ਅਮਰੀਕਾ ਦੀ ਪਛਾਣ ਨਹੀਂ ਰਹਿਣ ਦਿੱਤੀ। ਇਸ ਪੋਸਟ ਤੋਂ ਬਾਅਦ ਗਿੱਲ ਨੂੰ ਕਈ ਤਰਾਂ ਦੇ ਤਾਅਨੇ ਮੇਅਣੇ ਸਹਿਣੇ ਪਏ ਹਨ ਤੇ ਵਿਰੋਧੀ ਉਸ ਨੂੰ ਦੋਗਲਾ ਵਿਅਕਤੀ ਦੱਸ ਰਹੇ ਹਨ।