ਨਿਊਯਾਰਕ ਸਿਟੀ ਦੇ ਟਾਈਮਜ਼ ਸਕੁਏਅਰ ਵਿਖੇ ਲੱਗੀ ਸਹਿਜਪਾਲ ਸਿੰਘ ਦੀ ਫ਼ੋਟੋ

ਨਿਊਯਾਰਕ ਸਿਟੀ ਦੇ ਟਾਈਮਜ਼ ਸਕੁਏਅਰ ਵਿਖੇ ਲੱਗੀ ਸਹਿਜਪਾਲ ਸਿੰਘ ਦੀ ਫ਼ੋਟੋ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ: ਸਿੱਖ ਨੋਜਵਾਨ ਸਹਿਜਪਾਲ ਸਿੰਘ ਜੋ ਲੁਧਿਆਣਾ ਦਾ ਵਸਨੀਕ ਹੈ। ਉਸ ਨੇ ਆਪਣੀ ਤਕਨੀਕੀ ਸਿੱਖਿਆ ਥਾਪਰ ਯੂਨੀਵਰਸਿਟੀ ਤੋਂ ਪਾਸ ਕਿਤੀ ।ਸਹਿਜਪਾਲ ਸਿੰਘ ਪੰਜਾਬ ਦੇ ਓਹਨਾ ਚੁਣੇ ਹੋਏ ਲੋਕਾਂ ਵਿੱਚ ਸ਼ਾਮਿਲ ਹੋਇਆ ਹੈ ਜਿਹਨਾਂ ਨੇ ਮੋਰਗਨ ਸਟੈਨਲੀ ਦੀ ਤਕਨੀਕੀ ਵਿਕਾਸ ਦੀ ਪ੍ਰੀਖਿਆ ਵਿੱਚ ਉੱਚ ਅਸਥਾਨ ਹਾਸਿਲ ਕੀਤਾ ਅਤੇ ਹੁਣ ਉਸ ਕੰਪਨੀ ਵਿੱਚ ਤਕਨੀਕੀ ਖ਼ੋਜ ਵਿਭਾਗ ਵਿੱਚ ਨੌਕਰੀ ਕਰ ਰਿਹਾ, ਜਿਹੜੇ ਦੁਨੀਆ ਲਈ ਨਵੀਂ ਤਕਨੀਕ ਦੀ ਖੋਜ ਕਰਦੇ ਹਨ।

ਸਹਿਜਪਾਲ ਸਿੰਘ ਨੇ ਸੋਸ਼ਲ ਮੀਡੀਆ ਆਪਣੀ ਖੁਸ਼ੀ ਨੂੰ ਸਾਂਝਾ ਕਰਦੇ ਕਿਹਾ,ਕਿ ਮੇਰੀ ਤਸਵੀਰ ਨੂੰ ਮੋਰਗਨ ਸਟੈਨਲੀ ਵਿਖੇ ਟੈਕਨਾਲੋਜੀ ਐਨਾਲਿਸਟ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ 1585, ਟਾਈਮਜ਼ ਸਕੁਏਅਰ, ਨਿਊਯਾਰਕ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ।