ਸਕੱਤਰੇਤ ਵਿਚ ਸ਼ਹੀਦ ਭਗਤ ਸਿੰਘ ਦੀ ਪਗ ਵਾਲੀ ਤਸਵੀਰ ਲਗਾਈ

ਸਕੱਤਰੇਤ ਵਿਚ ਸ਼ਹੀਦ ਭਗਤ ਸਿੰਘ ਦੀ ਪਗ ਵਾਲੀ ਤਸਵੀਰ ਲਗਾਈ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ-ਪੰਜਾਬ ਸਿਵਲ ਸਕੱਤਰੇਤ ਵਿਚ ਭਗਵੰਤ ਮਾਨ ਸਰਕਾਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਪਗੜੀ ਵਾਲੀ ਤਸਵੀਰ ਲਗਾਉਣ ਲਈ ਕਿਹਾ ਗਿਆ ।ਵੱਖ-ਵੱਖ ਮੰਜ਼ਿਲਾਂ 'ਤੇ ਮੰਤਰੀਆਂ ਦੀਆਂ 'ਨੇਮ ਪਲੇਟਾਂ' ਕੇਵਲ ਤੇ ਕੇਵਲ ਪੰਜਾਬੀ ਵਿਚ ਹੀ ਲਾਈਆਂ ਗਈਆਂ, ਜਿਸ ਤੋਂ ਲਗਦਾ ਕਿ ਭਗਵੰਤ ਮਾਨ ਦੀ ਸਰਕਾਰ ਮਾਤ-ਭਾਸ਼ਾ ਪੰਜਾਬੀ ਲਈ ਵਚਨਬੱਧ ਹੈ । ਸਕੱਤਰੇਤ ਵਿਚ ਮੰਤਰੀਆਂ ਦੇ ਦਫ਼ਤਰ ਨਵੇਂ ਸਿਰੇ ਤੋਂ ਸਜਾਏ ਗਏ ਹਨ ।