ਇਨਾਇਤਪੁਰਾ ਵਿੱਚ ਹੋਏ ਝਗੜੇ ਵਿੱਚ ਦੋ ਗੁੱਜਰ ਹਲਾਕ
ਸ਼ਾਹੀ ਇਮਾਮ ਵਲੋਂ ਗੁਜਰਾਂ ਦੇ ਹਕ ਵਿਚ ਭੁਗਤਣ ਕਾਰਣ ਪੰਥਕ ਜਥੇਬੰਦੀਆਂ ਸਿਖ ਕਿਸਾਨਾਂ ਦੇ ਹਕ ਵਿਚ ਪਹੁੰਚੀਆਂ
ਅੰਮ੍ਰਿਤਸਰ ਟਾਈਮਜ਼
ਅੰਮ੍ਰਿਤਸਰ: ਮਜੀਠਾ ਦੇ ਪਿੰਡ ਇਨਾਇਤਪੁਰਾ ਵਿੱਚ ਹੋਏ ਕਿਸਾਨਾਂ ਨਾਲ ਝਗੜੇ ਵਿੱਚ ਮਾਰੇ ਗਏ ਦੋ ਗੁੱਜਰਾਂ ਦੇ ਮਾਮਲੇ ਦੀ ਜਾਂਚ ਲਈ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋ. ਇਮੈਨੁਅਲ ਨਾਹਰ ਨੇ ਵਿਸ਼ੇਸ਼ ਟੀਮ ਪਿੰਡ ਇਨਾਇਤਪੁਰਾ ਵਿਖੇ ਪਹੁੰਚੀ। ਕਮਿਸ਼ਨ ਦੇ ਮੈਂਬਰ ਡਾਕਟਰ ਸੁਭਾਸ਼ ਥੋਬਾ ਤੇ ਲਾਲ ਹੁਸੈਨ ਸਮੇਤ ਐਸਪੀ-ਡੀ ਮਨੋਜ ਠਾਕੁਰ, ਡੀਐਸਪੀ ਰਵਿੰਦਰ ਸਿੰਘ, ਡੀਐਸਪੀ ਗੁਰਮੀਤ ਸਿੰਘ, ਐਸਐਚਓ ਹਰਸੰਦੀਪ ਸਿੰਘ ਨੇ ਗੁਜਰ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਮੌਕੇ ਦਾ ਮੁਆਇਨਾ ਕੀਤਾ।ਕਮਿਸ਼ਨ ਦੀ ਟੀਮ ਉਸ ਜਗ੍ਹਾ ਵੀ ਗਈ ਜਿੱਥੇ ਮੁਲਜ਼ਮਾਂ ਨੇ ਗੁੱਜਰਾਂ ਦੀ ਪਰਾਲੀ ਨੂੰ ਅੱਗ ਲਗਾਈ ਸੀ। ਇਸ ਦੌਰਾਨ ਚਿੱਟੇ ਦੇ ਦਰੱਖਤ 'ਤੇ ਗੋਲੀਆਂ ਦੇ ਨਿਸ਼ਾਨ ਵੀ ਮਿਲੇ ਹਨ।
ਗੁਜਰਾਂ ਨੇ ਦੱਸਿਆ ਕਿ ਜ਼ਿਮੀਂਦਾਰਾਂ ਨੇ ਸੜਕ ਨੂੰ ਲੈ ਕੇ ਹੋਏ ਝਗੜੇ ਵਿੱਚ ਦੋ ਗੁੱਜਰਾਂ ਗੁੱਜਰ ਸੁਰਮੁਦੀਨ ਅਤੇ ਅਲੀਉਦੀਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਵਿੱਚ ਤਿੰਨ ਗੁਰਜਰ ਸਾਕੂ, ਬੱਗੂ ਅਤੇ ਸੱਤੋ ਵੀ ਜ਼ਖ਼ਮੀ ਹੋ ਗਏ। ਪੁਲੀਸ ਨੇ ਮਕਾਨ ਮਾਲਕ ਅੰਗਰੇਜ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਗੁਜਰ ਚਾਹੁੰਦੇ ਹਨ ਕਿ ਪੁਲੀਸ ਸਾਰੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰੇ।ਉਂਝ ਸਿੱਖਾਂ ਤੇ ਗੁੱਜਰਾਂ ਦੀ ਇਹ ਕੋਈ ਪਹਿਲੀ ਲੜਾਈ ਨਹੀਂ, ਇਹ ਛਿੱਤਰਰੋਟੀ ਚਿਰ ਤੋਂ ਹੀ ਚੱਲ ਰਹੀ ਹੈ। ਪਰ ਫਰਕ ਏਹ ਸੀ, ਕਿ ਪਹਿਲਾ ਨਿੱਕ ਸੁੱਕ ਤੋਂ ਬਾਅਦ ਠੰਡ ਠਡੌਲਾ ਹੋ ਜਾਂਦਾ ਸੀ ਐਂਤਕੀ ਗੱਲ ਅਣਖਾਂ ਤੱਕ ਪਹੁੰਚ ਗਈ। ਜਿਵੇਂ ਪਿੰਡ ਅਨਾਇਤ ਪੁਰ ਮਾਮਲੇ ਨੂੰ ਗੁੱਜਰਾਂ ਨੇ ਤੁਲ ਦੇ ਆਪਣੀ ਮੁਸਲਮਾਨ ਕੌਮ ਦਾ ਮਸਲਾ ਬਣਾ ਲਿਆ। ਉਸ ਤੋਂ ਬਾਅਦ ਮੁਸਲਮਾਨਾਂ ਦੇ ਧਾਰਮਿਕ ਆਗੂ ਸ਼ਾਹੀ ਇਮਾਮ ਨੇ ਬੜੀ ਸਫਾਈ ਨਾਲ ਨਾਲੇ ਗੁਜਰਾਂ ਦੀ ਹਮਾਇਤ ਕੀਤੀ ਤੇ ਨਾਲੇ ਕਹਿੰਦਾ ਰਿਹਾ ਕਿ ਇਹ ਆਮ ਮਸਲਾ ਹੈ, ਇਸ ਨੂੰ ਜਾਤੀ ਰੰਗਤ ਨਾ ਦੇਉ। ਜਦ ਇਹ ਧਰਮ ਦਾ ਮੁੱਦਾ ਹੀ ਨਹੀਂ ਤੇ ਉਸ ਨੂੰ ਇਸ ਮਾਮਲੇ ਵਿਚ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ ਸੀ। ਦੂਜੇ ਪਾਸੇ ਸਿਖ ਕਿਸਾਨਾਂ ਨੇ ਗੁਜਰਾਂ ਉਪਰ ਦੋਸ਼ ਲਗਾਏ ਕਿ ਪੁਲੀਸ ਹਾਜਰੀ ਵਿਚ ਸਾਡੇ ਬੂਹਿਆਂ ਭੰਨਕੇ ਗੁਜਰ ਚਾਦਰਾਂ ਚੁੱਕ ਕੇ ਨੰਗੇ ਹੋਕੇ, ਧੀਆਂ ਨੂੰ ਵੱਧ ਘੱਟ ਬੋਲਦੇ ਰਹੇ । ਇਹਨਾਂ ਉਪਰ ਕਨੂੰਨੀ ਕਾਰਵਾਈ ਕਿਉਂ ਨਹੀਂ ਹੋਈ। ਜਦ ਕਿ ਸਾਡੇ ਕਿਸਾਨ ਜ਼ਖਮੀ ਹਸਪਤਾਲ ਪਏ ਹਨ।
ਸਿਖ ਕਿਸਾਨਾਂ ਦਾ ਕਹਿਣਾ ਹੈ ਕਿ ਗੁੱਜਰਾਂ ਦਾ ਤਕਰੀਬਨ 13-14 ਸਾਲਾਂ ਦਾ ਮੁੰਡਾ ਟਰੈਕਟਰ-ਟਰਾਲੀ ਲੈ ਕੇ ਲੰਘ ਰਿਹਾ ਸੀ, ਕੋਲੋਂ ਇੱਕ ਸਿੱਖ ਨੌਜਵਾਨ 'ਤੇ ਉਹਦਾ ਕਾਮਾ ਲਾਗਿਓਂ ਰੇੜ੍ਹੇ 'ਤੇ ਲੰਘੇ। ਟਰਾਲੀ ਦੀ ਫੇਟ ਵੱਜਣ ਨਾਲ ਸਿੱਖ ਨੌਜਵਾਨ ਅਤੇ ਕਾਮਾ ਦੋਵੇਂ ਰੇਹੜੇ ਤੋਂ ਥੱਲੇ ਜਾ ਪਏ, ਜਿਸ ਤੋਂ ਬਾਅਦ ਉੱਥੇ ਝੜਪ ਹੋਈ ਤੇ ਸਿੱਖ ਨੌਜਵਾਨ ਦੇ ਸਿਰ 'ਤੇ ਡਾਂਗ ਗੁੱਜਰਾਂ ਵਲੋਂ ਡਾਂਗ ਮਾਰੀ ਤੇ ਉਹ ਲਹੂ ਲੁਹਾਣ ਹੋ ਗਿਆ। ਇਸ ਘਟਨਾ ਬਾਬਤ ਮਜੀਠੇ ਥਾਣੇ ਵਿਚ ਦਰਖ਼ਾਸਤ ਦਿੱਤੀ ਗਈ, ਜਖ਼ਮੀ ਸਿੱਖ ਕਿਸਾਨ ਸਿਵਲ ਹਸਪਤਾਲ ਮਜੀਠੇ ਦਾਖ਼ਲ ਹੋਏ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।ਫਿਰ ਗੁੱਜਰਾਂ ਵੱਲੋਂ ਆਲੇ ਦੁੁਆਲੇ ਤੋਂ ਹੋਰ ਬੰਦੇ ਬੁਲਾ ਕੇ ਪੁਲੀਸ ਹਾਜਰੀ ਵਿਚ ਸਿੱਖਾਂ ਦੇ ਘਰਾਂ ਦੇ ਦਰਵਾਜ਼ਿਆਂ ਦੀ ਤੋੜ-ਭੰਨ ਕੀਤੀ ਜਾਂਦੀ ਹੈ। ਜੇਕਰ ਪੁਲਿਸ ਪਹਿਲਾਂ ਕੀਤੀ ਗਈ ਦਰਖ਼ਾਸਤ 'ਤੇ ਗੌਰ ਕਰਦੀ ਤਾਂ ਗੱਲ ਇੱਥੇ ਤੱਕ ਨਹੀਂ ਪਹੁੰਚਣੀ ਸੀ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੁੱਜਰਾਂ ਦੇ ਡੰਗਰ ਫਸਲਾਂ ਬਹੁਤ ਉਜਾੜਦੇ ਹਨ ਅਤੇ ਅਕਸਰ ਹੀ ਲੜ੍ਹਦੇ-ਝਗੜਦੇ ਵੀ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਕਈ ਗੁੱਜਰਾਂ 'ਤੇ ਪਹਿਲਾਂ ਵੀ ਦਰਖ਼ਾਸਤਾਂ ਸਿੱਖ ਕਿਸਾਨਾਂ ਵਲੋੰ ਦਿੱਤੀਆਂ ਜਾਂਦੀਆਂ ਰਹੀਆਂ ਪਰ ਕਾਰਵਾਈ ਨਹੀਂ ਹੋਈ। ਇਹ ਘਟਨਾ ਪੰਜਾਬ ਵਿਚ ਵੱਡੇ ਪੱਧਰ 'ਤੇ ਹੋ ਰਹੇ ਜਨਸੰਖਿਆਈ ਬਦਲਾਵ ਵੱਲ ਸੰਕੇਤ ਕਰਦੀ ਹੈ। ਪੰਜਾਬ ਵਿਚੋਂ ਸਿੱਖਾਂ ਨੂੰ ਜਬਰੀ ਬਾਹਰਲੇ ਮੁਲਕਾਂ ਵਿਚ ਧੱਕ ਕੇ, ਇੱਥੇ ਗੈਰ ਸਿੱਖ ਆਬਾਦੀ-ਹਿਮਾਚਲੀ, ਯੂਪੀ-ਬਿਹਾਰ ਵਾਸੀ, ਮੁਸਲਮਾਨ ਗੁੱਜਰ ਆਦਿ ਵਸਾਏ ਜਾ ਰਹੀ ਹੈ। ਪੰਜਾਬ ਵਿਚ ਰਹਿ ਕੇ ਸਿੱਖਾਂ ਨੂੰ ਸ਼ਰੇਆਮ ਧੀਆਂ ਨੂੰ ਬੇਪੱਤ ਕਰਨ ਦੀ ਧਮਕੀ ਦੇਣਾ, ਨੰਗਾ ਹੋਣ ਵਰਗੀ ਅਤਿ ਬੇਹੂਦਾ ਹਰਕਤ ਕਰਨੀ ਤੇ ਦੋਸ਼ ਸਿੱਖਾਂ ਸਿਰ ਮੜ੍ਹਨਾ!ਇਹ ਹੈ ਡੈਮੋਗ੍ਰਾਫਿਕ ਬਦਲਾਅ ਦਾ ਨਤੀਜਾ।
ਇਸ ਵੇਲੇ ਪਿੰਡ ਵਿਚ ਕਈ ਜਥੇਬੰਦੀਆਂ ਪਹੁੰਚ ਗਈਆਂ ਹਨ। ਕਿਸਾਨ ਜਥੇਬੰਦੀ ਨੇ ਗੋਲੀ ਚਲਾਉਣ ਦੇ ਦੋਸ਼ ਵਿਚ ਦੋ ਸਿਖ ਪੇਸ਼ ਕਰ ਦਿਤੇ ਹਨ।ਪੰਥਕ ਆਗੂ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਇਹ ਗਲਤ ਹੋਇਆ ਹੈ।ਸਾਡੀ ਪੁਲੀਸ ਨਾਲ ਇਹ ਗਲ ਮੁਕੀ ਸੀ ਕਿ ਇਸ ਬਾਰੇ ਪੁਲੀਸ ਜਾਂਚ ਹੋਵੇਗੀ ਦੋਹਾਂ ਧੜਿਆਂ ਦੇ ਦੋਸ਼ੀ ਗਿ੍ਫਤਾਰ ਹੋਣਗੇ।ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਪਿੰਡ ਅਨਾਇਤਪੁਰਾ ਵਿਚ ਪਿਛਲੇ ਦਿਨੀਂ ਗੁੱਜਰ ਅਤੇ ਜੱਟ ਭਾਈਚਾਰੇ ਦਰਮਿਆਨ ਹੋਈ ਲੜਾਈ ਵਿੱਚ ਦੋ ਗੁੱਜਰਾਂ ਸੂਰਮਦੀਨ ਤੇ ਅਲੀ ਦੀ ਹੱਤਿਆ ਮਗਰੋਂ ਪਿੰਡ ਵਿੱਚ ਬਣਿਆ ਤਣਾਅ ਹੁਣ ਵੀ ਬਰਕਰਾਰ ਹੈ। ਸਮੁੱਚਾ ਪਿੰਡ ਪੁਲੀਸ ਛਾਉਣੀ ਵਿੱਚ ਤਬਦੀਲ ਹੈ। ਕਤਲਾਂ ਤੋਂ ਬਾਅਦ ਪਿੰਡ ਦੇ ਤਕਰੀਬਨ ਸਾਰੇ ਹੀ ਜ਼ਿਮੀਂਦਾਰ ਪਿੰਡ ਛੱਡ ਚੁੱਕੇ ਹਨ। ਉਨ੍ਹਾਂ ਦੇ ਪਸ਼ੂ ਭੁੱਖੇ-ਤਿਹਾਏ ਖੜ੍ਹੇ ਹਨ।ਅਸੀਂ ਕਿਸਾਨਾਂ ਨੂੰ ਵਾਪਸ ਲੈਕੇ ਆਉਂਦਾ ਹੈ।ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਦੀ ਅਗਵਾਈ ਵਿਚ ਪਿੰਡ ਅਨਾਇਤਪੁਰ ਪਹੁੰਚਿਆ। ਉਨ੍ਹਾਂ ਵੱਖ ਵੱਖ ਧਿਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਗੁੱਜਰ ਭਾਈਚਾਰੇ ਦੇ ਆਗੂ ਲਿਆਕਤ ਤੇ ਪਰਿਵਾਰਕ ਮੈਂਬਰਾਂ ਨੇ ਹਾਂ ਪੱਖੀ ਹੁੰਗਾਰਾ ਭਰਦਿਆਂ ਜਥੇਬੰਦੀ ਦੇ ਆਗੂਆਂ ਦਾ ਸਵਾਗਤ ਕੀਤਾ । ਇਸ ਸਮੇਂ ਆਗੂ ਲਿਆਕਤ ਤੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਨਿਰਦੋਸ਼ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਆਪਣੇ ਘਰੀਂ ਪਰਤ ਆਉਣ। ਇਸ ਸਮੇਂ ਗੁੱਜਰ ਭਾਈਚਾਰੇ ਵੱਲੋਂ ਵਾਇਰਲ ਆਡੀਓ ’ਤੇ ਸਖ਼ਤ ਇਤਰਾਜ਼ ਵੀ ਕੀਤਾ ਗਿਆ ਜਿਸ ਵਿੱਚ ਭਾਈਚਾਰਕ ਸਾਂਝ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ।











Comments (0)