ਫਸਲਾਂ ਤੇ ਨਸਲਾਂ ਦੀ ਰਾਖੀ ਲਈ ਪੰਜਾਬ ਦੇ ਕਿਸਾਨ ਅਤੇ ਜਨਤਾ ਅਕਾਲੀ ਦਲ "ਵਾਰਿਸ ਪੰਜਾਬ ਦੇ" ਨਾਲ ਜੁੜਨ : ਤਰਨਦੀਪ ਸਿੰਘ 

ਫਸਲਾਂ ਤੇ ਨਸਲਾਂ ਦੀ ਰਾਖੀ ਲਈ ਪੰਜਾਬ ਦੇ ਕਿਸਾਨ ਅਤੇ ਜਨਤਾ ਅਕਾਲੀ ਦਲ

 ਭਾਈ ਅੰਮ੍ਰਿਤਪਾਲ ਸਿੰਘ ਜੀ ਹੀ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਤੇ ਸਮਾਜਿਕ ਮੁਸ਼ਕਿਲਾਂ ਦਾ ਇਕੋ ਇਕ ਹੱਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 31 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਹੋ ਰਹੀ ਸ਼ਰੇਆਮ ਜ਼ਬਰ ਜ਼ੁਲਮ ਦੀਆਂ ਘਟਨਾਵਾਂ ਨੇ ਸਮੂਹ ਪੰਜਾਬੀਆਂ ਦੇ ਹੱਕਾਂ, ਧਰਮ ਤੇ ਨਸਲ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਉਹਨਾਂ ਖੇਤਰੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਸਮਰਥਕ ਭਾਈ ਤਰਨਦੀਪ ਸਿੰਘ ਜੀ ਨੇ ਕੀਤਾ। ਉਹਨਾਂ ਕਿਹਾ ਕਿ ਪਿਛਲੇ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੇ ਐਮ.ਐਸ.ਪੀ. (ਨਿਯੰਤਰਿਤ ਨਿਊਨਤਮ ਭਾਵ) ਦੇਣ ਦਾ ਵਾਅਦਾ ਕੀਤਾ ਸੀ, ਪਰ ਅੱਜ ਤੱਕ ਪੰਜਾਬ ਦੇ ਕਿਸਾਨਾਂ ਨੂੰ ਉਹ ਹੱਕ ਨਹੀਂ ਦਿੱਤਾ ਗਿਆ। ਉਲਟਾ, ਜਦੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਖਨੌਰੀ ਬਾਰਡਰ ‘ਤੇ ਪੁੱਜੇ, ਤਾਂ ਪੰਜਾਬ ਸਰਕਾਰ ਨੇ ਕੇਂਦਰ ਨਾਲ ਮਿਲ ਕੇ ਉਹਨਾਂ ਦੇ ਧਰਨੇ ਨੂੰ ਜ਼ਬਰਦਸਤੀ ਚੁੱਕਵਾ ਦਿੱਤੇ। ਪੰਜਾਬ ਪੁਲਿਸ ਨੇ ਲਾਠੀਚਾਰਜ, ਗ੍ਰਿਫਤਾਰੀਆਂ ਤੇ ਨਵੀਆਂ ਨਾਦਰਸ਼ਾਹੀ ਨੀਤੀਆਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਿਸਾਨਾਂ ਦੀਆਂ ਅਣਅਧਿਕਾਰਿਤ ਗ੍ਰਿਫ਼ਤਾਰੀਆਂ ਅਤੇ ਉਨ੍ਹਾਂ ਉੱਤੇ ਤਸ਼ੱਦਦ ਕੀਤਾ ਗਿਆ ਜੋ ਬਿਲਕੁਲ ਗੈਰ ਕਨੂੰਨੀ ਤੇ ਅਣਮਨੁੱਖੀ ਵਤੀਰਾ ਹੈ। ਕਿਸਾਨਾਂ ਵੱਲੋਂ ਖਨੌਰੀ ਧਰਨੇ ਦੌਰਾਨ ਕੀਤੇ ਜਾ ਰਹੇ ਸ਼੍ਰੀ ਅਖੰਡ ਸਾਹਿਭ ਦੇ ਪਾਠ ਨੂੰ ਵੀ ਅੱਧ ਵਿਚਕਾਰ ਰੋਕਿਆ ਗਿਆ, ਜੋ ਕਿ ਸਿੱਖ ਧਰਮ ਉੱਤੇ ਵੀ ਸਿੱਧਾ ਹਮਲਾ ਹੈ।ਕਿਸਾਨਾਂ ਦੇ ਵਾਹਨ ਜਬਤ ਕਰ ਲਏ ਗਏ। ਇਥੇ ਹੀ ਬੱਸ ਨਹੀਂ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲਿਸ ਵੱਲੋਂ ਨਵਾਂ ਨਾਦਰਸ਼ਾਹੀ ਹੁਕਮ ਹੈ ਕੋਈ ਵੀ ਕਿਸਾਨ ਆਪਣੀਆਂ ਮੰਗਾਂ ਲਈ ਅੱਗੇ ਆਇਆ ਤਾਂ ਉਹਨੂੰ ਜੇਲ ਵਿੱਚ ਸੁੱਟ ਦਿੱਤਾ ਜਾਵੇਗਾ। ਪੰਜਾਬ ਵਿੱਚ ਸਿੱਖ ਨੌਜਵਾਨਾਂ ਨੂੰ ਪਤਿੱਤ ਪੁਣੇ ਤੋਂ ਵਰਜ ਕੇ ਗੁਰੂ ਨਾਲ ਜੋੜਨ ਵਾਲੇ ਤੇ ਨਸ਼ਿਆਂ ਤੋਂ ਰੋਕਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨਾਲ ਵੀ ਇਹੀ ਕੁਝ ਹੋਇਆ। ਭਾਈ ਅੰਮ੍ਰਿਤਪਾਲ ਸਿੰਘ, ਜੋ ਕਿ ਪੰਜਾਬ ਦੀ ਆਜ਼ਾਦੀ, ਨੌਜਵਾਨਾਂ ਦੇ ਹੱਕਾਂ ਅਤੇ ਧਾਰਮਿਕ ਅਜ਼ਾਦੀ ਲਈ ਲੜ ਰਹੇ ਸਨ, ਉਨ੍ਹਾਂ ਨੂੰ ਐਨਐਸਏ ਅਤੇ ਯੂਆਪਾ ਅਧੀਨ ਝੂਠੇ ਮਾਮਲਿਆਂ ਵਿੱਚ ਫਸਾ ਕੇ ਜੇਲਾਂ ਵਿੱਚ ਸੁੱਟ ਦਿੱਤਾ ਗਿਆ। ਉਨ੍ਹਾਂ ਦੇ ਸੈਂਕੜੇ ਸਾਥੀਆਂ ਨੂੰ ਤਸ਼ੱਦਦ ਕਰਕੇ ਬਿਨਾਂ ਕਿਸੇ ਕਾਰਨ ਦੇ ਕਈ ਮਹੀਨਿਆਂ ਤਕ ਗੁੰਮ ਰੱਖਿਆ ਗਿਆ। ਇਹ ਸਾਰੇ ਹਮਲੇ ਸਿਰਫ਼ ਕਿਸਾਨਾਂ ਤੇ ਨਹੀਂ, ਸਗੋਂ ਸਿੱਖੀ, ਪੰਜਾਬ ਤੇ ਭਵਿੱਖੀ ਪੀੜ੍ਹੀਆਂ ਉੱਤੇ ਵੀ ਹਨ। ਇਸਦਾ ਹੁਣ ਹੱਲ ਇਕੋ ਇਕ ਹੱਲ ਹੈ ਕਿ ਇਸ ਤਾਨਾਸ਼ਾਹੀ ਸਰਕਾਰ ਨੂੰ ਹੁਣ ਹਟਾਉਣਾ ਜ਼ਰੂਰੀ ਹੋ ਗਿਆ ਹੈ। ਅਸੀਂ ਸਾਰੇ ਕਿਸਾਨ, ਨੌਜਵਾਨ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ  ਫਸਲਾਂ ਅਤੇ ਨਸਲਾਂ ਦੀ ਰਾਖੀ ਲਈ ਸਾਰੇ "ਅਕਾਲੀ ਦਲ ਵਾਰਿਸ ਪੰਜਾਬ ਦੇ" ਨਾਲ ਜੁੜਨ। ਭਾਈ ਅੰਮ੍ਰਿਤਪਾਲ ਸਿੰਘ ਜੀ ਪਾਰਟੀ ਹੀ ਪੰਜਾਬ ਦੇ ਸਾਰੇ ਮਸਲਿਆਂ ਦਾ ਇਕੋ ਇਕ ਹੱਲ ਹੈ।