ਮਾਮਲਾ ਅਪਰਾਧੀ ਭਈਏ ਵਲੋਂ ਪੰਜਾਬੀ ਬੱਚਾ ਅਗਵਾ ਕਰਕੇ ਕੀਤੀ ਬਦਫੈਲੀ,ਕੀਤਾ ਕਤਲ

ਪੂਰੇ ਪੰਜਾਬ ਵਿਚ   ਫੈਲਿਆ ਸਖਤ ਰੋਸ ਤੇ ਗੁੱਸਾ

*ਹੁਸ਼ਿਆਰਪੁਰ ਵਿੱਚ ਭਈਆਂ ਬਾਰੇ ਸਰਪੰਚਾਂ ਨੇ ਬਾਈਕਾਟ ਦਾ  ਕੀਤਾ ਫੈਸਲਾ

ਪਿਛਲੇ ਦਿਨੀ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੂਰ ਵਿਚ ਵਾਪਰੀ ਵਹਿਸ਼ੀ ਘਟਨਾ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿਤਾ ਤੇ ਨਾਲ ਹੀ ਇਸ ਦਰਿੰਦਗੀ ਭਰੀ ਘਟਨਾ ਕਰਕੇ ਪੰਜਾਬੀਆਂ ਵਿਚ ਯੂਪੀ ਤੇ ਬਿਹਾਰ ਦੇ ਭਈਆਂ ਪ੍ਰਤੀ ਨਫਰਤ ਅਤੇ ਗੁੱਸਾ ਵੀ ਵੱਧ ਗਿਆ। ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਇਲਾਕੇ ਵਿਚ ਰਹਿਣ ਵਾਲੇ ਮਸੂਮ ਬੱਚੇ ਦਾ ਯੂਪੀ ਦੇ ਭਈਏ ਵਲੋਂ ਕਿਡਨੇਪ ਤੇ ਬਦਫੈਲੀ ਤੋਂ ਬਾਅਦ ਕਤਲ ਕਰ ਦਿਤਾ ਗਿਆ ਬੱਚੇ ਦਾ ਨਾਮ ਹਰਬੀਰ  ਬਿੱਲਾ ਉਮਰ ਪੰਜ ਸਾਲ ਸੀ, ਜਿਸਦਾ ਪਰਿਵਾਰ ਦੋ ਮਹੀਨੇ ਪਹਿਲਾ ਫਗਵਾੜੇ ਤੋਂ ਹੁਸ਼ਿਆਰਪੁਰ ਆਇਆ ਸੀ ਜੋਂ ਨਿਊ ਦੀਪ ਨਗਰ ਰਹਿਣ ਲਗ ਪਏ ਸਨ। ਹਰਬੀਰ ਜਦੋਂ ਸ਼ਾਮ ਨੂੰ ਘਰੋਂ ਖੇਡਣ ਗਿਆ ਤਾਂ ਯੂਪੀ ਦੇ ਰਹਿਣ ਵਾਲੇ ਮਨਕੇ ਯਾਦਵ ਨਾਮ ਦੇ ਭਈਏ ਵਲੋਂ ਕਿਡਨੈਪ ਤੇ ਬਦਫੈਲੀ ਕਰਨ ਤੋਂ ਬਾਅਦ ਕਤਲ ਕਰ ਦਿਤਾ ਗਿਆ ।ਮਨਕੇ ਯਾਦਵ ਨੂੰ ਪੁਲਸ ਵਲੋਂ ਜਦੋਂ ਅਰੈਸਟ ਕੀਤਾ ਗਿਆ ਤਾਂ ਉਹ ਸ਼ਰਾਬ ਦੇ ਨਸ਼ੇ ਵਿਚ ਸੀ ਤੇ ਬੱਚੇ ਦੀ ਬਾਡੀ ਨੂੰ ਸ਼ਮਸ਼ਾਨ ਘਾਟ ਤੋਂ ਬਰਾਮਦ ਕੀਤਾ ਗਿਆ ਤਾਂ ਬੱਚੇ ਦੇ ਸਰੀਰ ਅਤੇ ਮੂੰਹ ਉਪਰ ਬਹੁਤ ਜਿਆਦਾ ਨਿਸ਼ਾਨ ਸਨ ,ਜਿਸ ਤੋਂ ਸਾਫ ਪਤਾ ਚਲਦਾ ਸੀ ਕੇ ਬੱਚੇ ਦਾ ਬੁਰੀ ਤਰ੍ਹਾਂ ਕਤਲ ਕੀਤਾ  ਗਿਆ।ਸਰੀਰ ਤੇ ਅਤੇ ਅੰਗਾਂ ਉਪਰ ਪਏ ਨਿਸ਼ਾਨ ਤੋਂ ਇਹ ਵੀ ਸ਼ੱਕ ਹੈ ਕੇ ਬਚੇ ਨਾਲ ਬਦਫੈਲੀ ਵੀ ਹੋਈ ਹੈ ।ਕਾਤਲ ਪਰਵਾਸੀ ਭਈਆ  ਜੋ ਪੰਜਾਬ ਵਿਚ ਆਉਣ ਤੋਂ ਪਹਿਲਾਂ ਕਈ ਅਪਰਾਧ ਕਰ ਚੁੱਕਾ ਸੀ।

ਬੱਚੇ ਦੇ ਮਾਪਿਆਂ ਅਤੇ ਬੱਚੇ ਦੀ ਮਸੂਮ ਭੈਣ ਦੇ ਰੋਂਦੇ-ਵਿਲਾਪ ਵਾਲੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਏ, ਜਿਸ ਨਾਲ ਖੇਤਰ ਵਿੱਚ ਗੁੱਸਾ ਹੋਰ ਵਧ ਗਿਆ। ਬੱਚੇ ਦੇ ਅੰਤਿਮ ਸਸਕਾਰ ਤੋਂ ਬਾਅਦ 11 ਸਤੰਬਰ ਨੂੰ ਹੁਸ਼ਿਆਰਪੁਰ ਸ਼ਹਿਰ ਵਿੱਚ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਵਿੱਚ ਸੜਕਾਂ ਬਲਾਕ ਕਰਕੇ ਨਿਆਂ ਦੀ ਮੰਗ ਕੀਤੀ ਗਈ ਸੀ। ਸ਼ਹਿਰ ਦੋ ਦਿਨ ਬੰਦ ਰਿਹਾ ਸੀ ।ਹੁਸ਼ਿਆਰਪੁਰ ਦੇ ਨਾਲ ਲਗਦੇ ਪਿੰਡਾਂ ਵਿਚ ਭਈਆਂ ਖਿਲਾਫ ਮਤੇ ਪੈਣੇ ਸ਼ੁਰੂ ਹੋ ਗਏ ਸ਼ਹਿਰ ਦੀਆਂ ਕਈ ਮਾਰਕੀਟਾਂ ਵਿਚ ਭਈਆਂ ਦੇ ਬਾਈਕਾਟ ਕਰਨ ਦਾ ਐਲਾਨ ਹੋ ਗਿਆ। ਭਈਆਂ ਦੇ ਖੋਖੇ ,ਦੁਕਾਨਾਂ ,ਰੇੜੀਆਂ ਖਾਲੀ ਕਰਾ ਦਿੱਤੀਆਂ ਗਈਆਂ ਹਨ।ਸ਼ਹਿਰ ਦੇ ਕਈ ਏਰੀਏ ਵਿਚ ਕਿਰਾਏਦਾਰ ਭਈਏ ਨਾ ਰੱਖਣ ਦੇ ਐਲਾਨ ਵੀ ਕੀਤੇ ਗਏ ਹਨ।

ਪਿੰਡਾਂ ਦੇ ਸਰਪੰਚਾਂ ਦਾ ਫੈਸਲਾ

ਇਸ ਵਹਿਸ਼ੀ ਘਟਨਾ ਤੋਂ ਬਾਅਦ ਲਗਭਗ 20 ਪਿੰਡਾਂ ਦੇ ਸਰਪੰਚਾਂ ਨੇ ਇੱਕ ਗੰਭੀਰ ਫੈਸਲਾ ਲਿਆ ਹੈ – ਉਹ ਭਈਆਂ (ਮਾਈਗ੍ਰੈਂਟ ਵਰਕਰਾਂ) ਨੂੰ ਰੈਜ਼ੀਡੈਂਸ ਸਰਟੀਫਿਕੇਟ (ਨਿਵਾਸ ਪ੍ਰਮਾਣ ਪੱਤਰ) ਨਹੀਂ ਜਾਰੀ ਕਰਨਗੇ ਅਤੇ ਬਿਨਾਂ ਪੰਜਾਬ ਸਰਕਾਰ ਵੱਲੋਂ ਜਾਰੀ ਅਧਿਕਾਰਕ ਦਸਤਾਵੇਜ਼ਾਂ ਵਾਲੇ ਕਿਸੇ ਵੀ ਭਈਏ ਨੂੰ ਪਿੰਡ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ। ਸਰਪੰਚਾਂ ਨੇ  ਕਿਹਾ ਕਿ ਇਹ ਫੈਸਲਾ ਨਾ ਸਿਰਫ਼ ਹੁਸ਼ਿਆਰਪੁਰ ਦੇ ਇਸ ਕਤਲ ਕਾਰਨ ਲਿਆ ਗਿਆ ਹੈ, ਸਗੋਂ ਪੰਜਾਬ ਵਿੱਚ ਭਈਆਂ ਵੱਲੋਂ ਹੋ ਰਹੇ ਹੋਰ ਅਪਰਾਧਾਂ ਨੂੰ ਵੀ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਉਹਨਾਂ ਨੇ ਹੁਸ਼ਿਆਰਪੁਰ ਡਿਪਟੀ ਕਮਿਸ਼ਨਰ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ ।

ਬਜਵਾੜਾ ਪਿੰਡ ਦੇ ਸਰਪੰਚ ਰਾਜੇਸ਼ ਕੁਮਾਰ 'ਬੌਬੀ' ਮਹੇ ਨੇ ਕਿਹਾ, "ਇਹ ਗੱਲ ਪਹਿਲਾਂ ਹੀ ਆਪਣੀ ਪੰਚਾਇਤ ਵਿੱਚ ਚੱਲ ਰਹੀ ਸੀ। ਆਪਣੇ ਪਿੰਡ ਵਿੱਚ ਭਈਆਂ ਪਰਿਵਾਰ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰ ਰਹੇ ਹਨ ਅਤੇ ਅਸੀਂ ਉਹਨਾਂ ਨੂੰ ਖਾਲੀ ਕਰਵਾਂਵਾਗੇ। ਹੁਸ਼ਿਆਰਪੁਰ ਵਿੱਚ ਵਾਪਰੀ ਇਹ ਭਿਆਨਕ ਘਟਨਾ ਨੇ ਸਾਨੂੰ ਹਿਲਾ ਦਿੱਤਾ ਹੈ। ਹੁਣ ਤੋਂ ਅਸੀਂ ਭਈਆਂ ਨੂੰ ਨਿਵਾਸ ਪੱਤਰ ਨਹੀਂ ਜਾਰੀ ਕਰਾਂਗੇ ਅਤੇ ਬਿਨਾਂ ਪੰਜਾਬ ਸਰਕਾਰੀ ਦਸਤਾਵੇਜ਼ ਵਾਲੇ ਨੂੰ ਪਿੰਡ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ। ਆਪਣੀ ਪੰਚਾਇਤ ਨੇ 10 ਸਤੰਬਰ ਨੂੰ ਇਹ ਰੈਜ਼ੋਲੂਸ਼ਨ ਪਾਸ ਕਰ ਲਿਆ ਹੈ ਅਤੇ ਜ਼ਿਆਦਾਤਰ ਪੰਚਾਇਤਾਂ ਵੀ ਅਜਿਹਾ ਹੀ ਕਰਨਗੀਆਂ।"

ਕਿਲਾ ਬਾਰੂੰ ਪਿੰਡ ਦੇ ਸਰਪੰਚ ਕੁਲਦੀਪ ਕੁਮਾਰ ਨੇ ਦੱਸਿਆ, "ਜ਼ਿਆਦਾਤਰ ਪੰਚਾਇਤਾਂ ਨੇ ਗੁਰੂਵਾਰ ਅਤੇ ਸ਼ੁੱਕਰਵਾਰ ਨੂੰ ਇਹ ਰੈਜ਼ੋਲੂਸ਼ਨ ਪਾਸ ਕਰ ਲਏ ਹਨ। ਪੰਜਾਬ ਵਿੱਚ ਭਈਆਂ ਦੀ ਆਬਾਦੀ ਵਧ ਰਹੀ ਹੈ ਅਤੇ ਉਹਨਾਂ ਵੱਲੋਂ ਅਪਰਾਧਾਂ ਵਿੱਚ ਵਧਦੀ ਸ਼ਮੂਲੀਅਤ ਚਿੰਤਾ ਦਾ ਵਿਸ਼ਾ ਹੈ। ਕਈ ਭਈਆਂ ਨੇ ਪੰਜਾਬ ਵਿੱਚ ਆਧਾਰ ਕਾਰਡ ਬਣਾ ਲਏ ਹਨ ਅਤੇ ਵੋਟਰ ਲਿਸਟ ਵਿੱਚ ਵੀ ਨਾਮ ਲਿਖਵਾ ਲਏ ਹਨ, ਪਰ ਹੁਣ ਅਸੀਂ ਨਵੇਂ ਨਿਵਾਸ ਪੱਤਰ ਜਾਰੀ ਕਰਨ ਤੇ ਪਾਬੰਦੀ ਲਗਾ ਰਹੇ ਹਾਂ। ਇਹ ਫੈਸਲਾ ਇਸ ਲਈ ਹੈ ਕਿ ਹੁਸ਼ਿਆਰਪੁਰ ਵਰਗੀ ਘਟਨਾ ਕਿਸੇ ਨਾਲ ਵੀ ਨਾ ਵਾਪਰੇ।"

ਭਈਆਂ ਵਿਰੁਧ ਕਿਉਂ ਫੈਲ ਰਹੀ ਰੋਸ ਲਹਿਰ

 ਪੰਜਾਬ ਵਿੱਚ ਭਈਆਂ ਵਿਰੁੱਧ ਅਪਰਾਧਾਂ ਦੇ ਕੇਸ ਵਧ ਰਹੇ ਹਨ। 

 6 ਸਤੰਬਰ ਨੂੰ ਨਵਾਂਸ਼ਹਿਰ ਜ਼ਿਲ੍ਹੇ ਦੇ ਰੇਲ ਮਜਰਾ ਵਿੱਚ ਭਈਆਂ  ਵੱਲੋਂ ਪੰਜਾਬੀਆਂ ਅਤੇ ਸਿੱਖਾਂ ਨਾਲ ਗਲਤ ਵਿਵਹਾਰ ਕਰਨ ਕਾਰਨ ਰੈਜ਼ੀਡੈਂਟਸ ਨੇ ਫਗਵਾੜਾ-ਚੰਡੀਗੜ੍ਹ ਨੈਸ਼ਨਲ ਹਾਈਵੇ ਨੂੰ ਦੋ ਘੰਟੇ ਬਲਾਕ ਕਰ ਦਿੱਤਾ ਸੀ। ਪੁਲਿਸ ਨੇ ਇਸ ਕਾਰਣ ਪ੍ਰੇਮ ਨਗਰ ਪਿੰਡ ਦੇ ਸਰਪੰਚ ਮੋਹਨ ਗੁਪਤਾ ਅਤੇ ਉਸ ਦੇ ਪੁੱਤਰ ਸੁਜੀਤ ਕੁਮਾਰ ਸਮੇਤ ਛੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ। ਇਹਨਾਂ ਘਟਨਾਵਾਂ ਨੇ ਖੇਤਰੀ ਭਾਵਨਾਵਾਂ ਨੂੰ ਭੜਕਾ ਦਿੱਤਾ ਹੈ ਅਤੇ ਸਰਪੰਚਾਂ ਦੇ ਫੈਸਲੇ ਨੂੰ ਲੋਕਾਂ ਵੱਲੋਂ ਸਮਰਥਨ ਮਿਲ ਰਿਹਾ ਹੈ।ਇਸ ਫੈਸਲੇ ਨਾਲ ਪੰਜਾਬ ਵਿੱਚ ਭਈਆਂ ਦੀ ਆਬਾਦੀ ਅਤੇ ਅਪਰਾਧਾਂ ਨਾਲ ਜੁੜੀਆਂ ਚੁਣੌਤੀਆਂ ਤੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ।

ਰੂਪਨਗਰ ਤੋਂ ਗ੍ਰਾਮ ਪੰਚਾਇਤ ਲੋਦੀਪੁਰ, ਪੰਚਾਇਤ ਲੋਦੀਪੁਰ ਬਰੋਟੂ ਬਾਸ, ਪੰਚਾਇਤ ਝੁੱਗੀਆਂ ਬਾਸ ਨੇ ਇੱਕ ਮਤਾ ਪਾਸ ਕਰਕੇ ਦੂਜੇ ਰਾਜਾਂ ਦੇ ਲੋਕਾਂ ਨੂੰ ਆਪਣੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਲਈ ਦਸ ਦਿਨ ਦਾ ਸਮਾਂ ਦਿੱਤਾ ਹੈ। ਇਨ੍ਹਾਂ ਤਿੰਨਾਂ ਪੰਚਾਇਤਾਂ ਨੇ ਕਿਹਾ ਕਿ ਜੇਕਰ ਅੰਤਰਰਾਜੀ ਵਿਅਕਤੀ ਦਸ ਦਿਨਾਂ ਦੇ ਅੰਦਰ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਉਂਦਾ ਤਾਂ ਉਸਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇਗਾ।

ਗ੍ਰਾਮ ਪੰਚਾਇਤ ਲੋਦੀਪੁਰ ਝੁੱਗੀਆਂ ਦੀ ਸਰਪੰਚ ਨਵਪ੍ਰੀਤ ਕੌਰ, ਲੋਦੀਪੁਰ ਬਰੋਟੂ ਬਾਸ ਦੀ ਸਰਪੰਚ ਨੀਲਮ ਸ਼ਰਮਾ ਅਤੇ ਪਿੰਡ ਲੋਦੀਪੁਰ ਦੇ ਸਰਪੰਚ ਬਾਬੂ ਰਾਮ ਨੇ ਕਿਹਾ ਕਿ ਦੂਜੇ ਰਾਜਾਂ ਦੇ ਲੋਕ ਪੰਜਾਬ ਵਿੱਚ ਗੈਰ-ਕਾਨੂੰਨੀ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਦੂਜੇ ਰਾਜਾਂ ਦੇ ਲੋਕ ਰਹਿੰਦੇ ਹਨ। ਜਿਸ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਪਰੋਕਤ ਘਟਨਾਵਾਂ ਕਾਰਨ ਉਨ੍ਹਾਂ ਨੇ ਪਿੰਡ ਵਿੱਚ ਰਹਿਣ ਵਾਲੇ ਦੂਜੇ ਰਾਜਾਂ ਦੇ ਲੋਕਾਂ ਨੂੰ ਜਨਰਲ ਕੋਰਟ ਵਿੱਚ ਆਪਣੀ ਪੰਜਾਬ ਵੈਰੀਫਿਕੇਸ਼ਨ ਕਰਵਾਉਣ ਲਈ ਦਸ ਦਿਨ ਦਾ ਸਮਾਂ ਦਿੱਤਾ। ਪੰਚਾਇਤਾਂ ਨੇ ਕਿਹਾ ਕਿ ਜੇਕਰ ਕੋਈ ਇਨ੍ਹਾਂ ਦਸ ਦਿਨਾਂ ਦੇ ਅੰਦਰ ਵੈਰੀਫਿਕੇਸ਼ਨ ਨਹੀਂ ਕਰਵਾਉਂਦਾ ਤਾਂ ਉਸਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕਿਰਾਏਦਾਰਾਂ ਅਤੇ ਕੈਂਪਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਲਈ ਇੱਕ ਪ੍ਰਸਤਾਵ ਪਾਸ ਕੀਤਾ ਗਿਆ।

ਸ਼ੋਸ਼ਲ ਵਰਕਰ ਗੰਗਵੀਰ ਰਠੋਰ ਦਾ ਮੰਨਣਾ ਹੈ ਕਿ ਵੱਡੇ ਪੁਲਸ ਅਫ਼ਸਰ ਪੰਜਾਬ ਤੋਂ ਬਾਹਰੋਂ ਹੋਣ ਕਰਕੇ ਇਸ ਖਿੱਤੇ ਦੇ ਲੋਕਾਂ ਅਤੇ ਆਪਣੇ ਖਿੱਤੇ ਦੇ ਲੋਕਾਂ ਵਿਚ ਫਰਕ ਕਰ ਰਹੇ ਹਨ? ਕੁੰਭੜ੍ਹਾ ਵਿਚ ਪ੍ਰਵਾਸੀਆਂ ਵੱਲੋ ਹੋਏ ਕਤਲਾਂ ਤੋਂ ਬਾਅਦ ਜਦੋਂ ਪਿੰਡਾਂ ਵਿਚ ਬਾਈਕਾਟ ਦੀ ਖ਼ਬਰ ਚੱਲੀ ਸੀ ਤਾਂ ਪੁਲਸ ਇੱਕ ਦਮ ਉਸਨੂੰ ਰੋਕਣ ਲਈ ਵੀ ਸ਼ਾਇਦ ਕਿਸੇ ਵੱਡੇ ਪੁਲਸ ਅਫ਼ਸਰ ਦੇ ਇਸ਼ਾਰੇ ਤੇ ਕੰਮ ਕਰ ਰਹੀ ਸੀ।ਪੰਜਾਬ ਵਿਚ ਇਸ ਘਟਨਾ ਕਾਰਣ ਪੰਜਾਬੀਆਂ ਵਿਚ ਸਖਤ ਰੋਸ ਫੈਲ ਰਿਹਾ ਹੈ।ਹੁਸ਼ਿਆਰਪੁਰ ਵਿਚ ਹੋਏ ਇਸ ਕਤਲ ਵਾਰੇ ਜ਼ਿਆਦਾ ਗੱਲ ਕਿਉ ਨਹੀਂ ਹੋ ਰਹੀ? ਕੀ ਇਸਦਾ ਵੱਡਾ ਕਾਰਣ ਇਹ ਹੈ ਕੇ ਕਤਲ ਕਰਨ ਵਾਲਾ ਪ੍ਰਵਾਸੀ ਹੈ ਅਤੇ ਕਤਲ ਹੋਣ ਵਾਲਾ ਸਥਾਨਕ ਬੱਚਾ ਹੈ?

ਸਿੱਖ ਚਿੰਤਕ ਪਰਮਿੰਦਰ ਸਿੰਘ ਸ਼ੌਂਕੀ ਦਾ ਕਹਿਣਾ ਹੈ ਕਿ ਹੁਸ਼ਿਆਰਪੁਰ ਅੰਦਰ ਇਕ ਬੱਚੇ ਨਾਲ ਕੁਕਰਮ ਕਰਨ ਤੋਂ ਬਾਅਦ ਉਸ ਦੀ ਜੋ ਹਾਲਤ ਕਰਕੇ ਹੱਤਿਆ ਕੀਤੀ ਗਈ ਹੈ, ਉਹ ਪੰਜਾਬ ਅੰਦਰ ਭਈਆਂ ਦੇ ਅਪਰਾਧਾਂ ਦਾ ਇਕ ਨਮੂਨਾ ਮਾਤਰ ਹੈ।ਤੁਸੀਂ ਧਿਆਨ ਦਿੱਤਾ ਹੋਣਾ ਕਿ ਸ਼ਹਿਰਾਂ ਵਿਚ ਰੇਹੜੀਆਂ ਲੱਗਣ ਦੇ ਝਗੜੇ ਤੋਂ ਲੈ ਕੇ ਪਿੰਡਾਂ ਵਿਚੋਂ ਕੁੜੀਆਂ ਭਜਾ ਕੇ ਲੈ ਜਾਣ ਤੱਕ ਸਮੇਤ ਹੁਣ ਹਰ ਅਪਰਾਧ ਵਿਚ ਭਈਏ ਹੱਦੋਂ ਵੱਧ ਸ਼ਾਮਲ ਹੋ ਚੁੱਕੇ ਹਨ। ਪੰਜਾਬ ਅੰਦਰ ਵੱਸ ਚੁੱਕੀ ਭਈਆਂ ਦੀ ਇਕ ਵੱਡੀ ਤਾਦਾਦ ਅਪਰਾਧਕ ਕਿਸਮ ਦੀ ਹੈ ਤੇ ਇਸ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ।ਉਹਨਾਂ ਕਿਹਾ ਕਿ ਪੰਜਾਬ ਵਿਚ ਜਿਉਂ-ਜਿਉਂ ਭਈਆਂ ਦੀ ਗਿਣਤੀ ਵਧੀ ਹੈ, ਪੰਜਾਬ ਵਿਚ ਅਪਰਾਧ ਉਸੇ ਦਰ ਨਾਲ ਵਧਿਆ ਹੈ। ਕਮਾਲ ਦੀ ਗੱਲ ਇਹ ਵੀ ਹੈ ਕਿ ਇਸ ਦਰ ਪ੍ਰਤੀ ਕੋਈ ਫਿਕਰਮੰਦ ਵੀ ਨਹੀਂ ਹੈ।ਇਸ ਦੀ ਇਕ ਦਿਲਚਸਪ ਉਦਾਹਰਨ ਤੁਹਾਨੂੰ ਇਸੇ ਤੱਥ ਵਿਚੋਂ ਮਿਲ ਸਕਦੀ ਹੈ ਕਿ ਪੰਜਾਬ ਵਿਚਲੀ ਅਜਿਹੀ ਕਿਸੇ ਵੀ ਦਰ ਨੂੰ ਦਰਜ ਕਰਨ ਵਿਚ ਸਰਕਾਰ ਦੀ ਕੋਈ ਸੁਚੇਤ ਦਿਲਚਸਪੀ ਹੀ ਨਹੀਂ ਹੈ ਕਿ ਉਸ ਦੇ ਰਾਜ ਅੰਦਰ ਆ ਕੇ ਪ੍ਰਵਾਸੀ ਲੋਕ ਕਿਸ ਤਰ੍ਹਾਂ ਅਪਰਾਧ ਨੂੰ ਅੰਜਾਮ ਦੇ ਰਹੇ ਹਨ. ਅਤੇ ਨਾ ਹੀ ਇਸ ਬਾਬਤ ਉਸ ਨੇ ਕਦੀ ਉਨ੍ਹਾਂ ਰਾਜਾਂ ਨਾਲ ਇਸ ਸਮੱਸਿਆ ਬਾਬਤ ਜ਼ਿਕਰ ਕੀਤਾ ਹੈ, ਜਿੱਥੋਂ ਇਹ ਲੋਕ ਆਉਂਦੇ ਹਨ. ਇਸ ਲਈ ਇਸ ਬਾਰੇ ਅਜੇ ਤੱਕ ਕੋਈ ਬੱਝਵਾਂ ਜਤਨ ਹੀ ਨਹੀਂ ਹੋ ਸਕਿਆ ਕਿ ਇਸ ਸਮੱਸਿਆ ਦਾ ਕੀ ਹੱਲ ਕੀਤਾ ਜਾਏ।ਸੋ ਜ਼ਿੰਮੇਵਾਰ ਲੋਕਾਂ ਨੇ ਇਸ ਦਾ ਇੱਕ ਹੱਲ ਭਈਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਦਾ ਚੁਣਿਆ ਹੈ। ਉਹਨਾਂ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਪੰਜਾਬ ਅੰਦਰ ਇਕ ਸਖ਼ਤ ਨੀਤੀ ਬਣੇ ਜੋ ਨਾ ਸਿਰਫ ਅਪਰਾਧੀ ਪ੍ਰਵਾਸੀਆਂ ਨੂੰ ਬੇਨਕਾਬ ਕਰੇ, ਸਗੋਂ ਉਨ੍ਹਾਂ ਦੀ ਵਾਪਸੀ ਲਈ ਵੀ ਪ੍ਰਬੰਧ ਕਰੇ। ਇਸ ਦੇ ਨਾਲ-ਨਾਲ ਪੰਜਾਬ ਦੇ ਆਪਣੇ ਮਜ਼ਦੂਰ ਵਰਗ ਨੂੰ ਰੋਜ਼ਗਾਰ ਦੇ ਕੇ ਮਜ਼ਬੂਤ ਕੀਤਾ ਜਾਵੇ ਤਾਂ ਜੋ ਪੰਜਾਬੀ ਖੇਤੀਬਾੜੀ, ਉਦਯੋਗ ਤੇ ਵਪਾਰ ਨੂੰ ਗੈਰ-ਪੰਜਾਬੀ ਤਾਕਤਾਂ ਉੱਤੇ ਨਿਰਭਰ ਨਾ ਰਹਿਣਾ ਪਵੇ। 

ਪੰਜਾਬੀਆਂ ਦਾ ਮੰਨਣਾ ਹੈ ਕਿੜ ਬਹੁਤੀ ਵਾਰ ਇਹ ਪਰਵਾਸੀ ਆਪਣੇ ਰਾਜ ਵਿਚ ਅਪਰਾਧ ਕਰ ਕੇ ਪੰਜਾਬ ਵਿਚ ਆ ਕੇ ਰਹਿਣ ਲੱਗ ਜਾਂਦੇ ਹਨ ਅਤੇ ਇੱਥੇ ਆਪਣੇ ਨਵੇਂ ਪਛਾਣ ਪੱਤਰ ਬਣਵਾ ਲੈਂਦੇ ਹਨ।ਜ਼ਿਆਦਾ ਕਰਕੇ ਉਹ ਦੋ-ਦੋ ਪਛਾਣ ਪੱਤਰ ਲਈ ਫਿਰਦੇ ਹਨ ਅਤੇ ਇਸ ਮਾਮਲੇ ਵਿਚ ਪ੍ਰਸ਼ਾਸਨ ਨੇ ਕਦੇ ਵੀ ਜਾਂਚ-ਪੜਤਾਲ ਦੀ ਕੋਸ਼ਿਸ਼ ਹੀ ਨਹੀਂ ਕੀਤੀ।ਇਹਨਾਂ ਦੇ ਵਲੋਂ ਪੱਕੇ ਤੌਰ ਤੇ ਰਹਿਣ ਲਈ ਜਗ੍ਹਾ ਲੈਣ ਰਾਸ਼ਨ ਕਾਰਡ ਵੋਟਰ ਕਾਰਡ ਬਣਨ ਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ। ਹਿਮਾਚਲ ਪ੍ਰਦੇਸ਼, ਰਾਜਸਥਾਨ ਸਣੇ ਹੋਰ ਕਈ ਸਟੇਟਾਂ ਵਿਚ ਕਨੂੰਨ ਬਣੇ ਹੋਏ ਹਨ ਕੇ ਪੰਜਾਬੀਆਂ ਸਣੇ ਬਾਕੀ ਬਾਹਰ ਦੀਆ ਸਟੇਟਾਂ ਵਾਲੇ ਜਮੀਨ ਨਹੀਂ ਖਰੀਦ ਸਕਦੇ, ਨਾ ਰਾਸ਼ਨ ਕਾਰਡ ਵੋਟਰ ਕਾਰਡ ਬਣਵਾ ਸਕਦੇ ਹਨ ਪੰਜਾਬ ਵਿਚ ਵੀ ਅਜਿਹਾ ਕਨੂੰਨ ਜਲਦ ਬਣਨਾ ਚਾਹੀਦਾ ਹੈ।  ਹੁਣ ਜਦ ਪੰਜਾਬ ਵਿਚ ਇਨ੍ਹਾਂ ਖ਼ਿਲਾਫ਼ ਆਵਾਜ਼ ਉੱਠਣ ਲੱਗੀ ਹੈ ਤਾਂ ਪੁਲਿਸ ਅਤੇ ਪ੍ਰਸ਼ਾਸਨ ਸਥਾਨਕ ਲੋਕਾਂ ਨੂੰ ਦਬਾਉਣ ਲੱਗੇ ਹਨ ਅਤੇ ਲੀਡਰਾਂ ਦੀ ਸ਼ਹਿ ’ਤੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਦੇਣ ਲੱਗ ਪਏ ਹਨ। ਸਾਨੂੰ ਹਾਲੇ ਵੀ ਸਮਝ ਤੋਂ ਕੰਮ ਲੈਂਦੇ ਹੋਏ ਆਪਣੇ ਪੰਜਾਬ ਨੂੰ ਸੰਭਾਲਣ ਦੀ ਲੋੜ ਹੈ। ਸਾਨੂੰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਵਾਰਿਸ ਬਣਨਾ ਪੈਣਾ ਹੈ। ਨਹੀਂ ਤਾਂ ਇਕ ਦਿਨ ਅਸੀਂ ਇਹੀ ਕਹਿੰਦੇ ਸੁਣਾਈ ਦੇਵਾਂਗੇ ਕਿ ਸਾਡਾ ਪੰਜਾਬ ਕਿੱਥੇ ਗੁਆਚ ਗਿਆ?

ਪਾਪਾ ਨਾ ਰੋਵੋ, ਅੱਖਾਂ ਸਾਫ਼ ਕਰ ਲਓ

ਬੱਚੇ ਦੇ ਪੋਸਟਮਾਰਟਮ ਦੌਰਾਨ ਮਾਹੌਲ ਉਸ ਸਮੇਂ ਪੂਰੀ ਤਰਾਂ ਨਾਲ ਗਮਗੀਨ ਹੋ ਗਿਆ ਜਦੋਂ ਪੋਸਟਮਾਰਟਮ ਦੇ ਖ਼ਤਮ ਹੋਣ ਦਾ ਇੰਤਜ਼ਾਰ ਰਹੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਦੌਰਾਨ ਬੱਚੇ ਦਾ ਪਿਤਾ, ਮਾਤਾ ਅਤੇ ਹੋਰ ਲੋਕ ਫ਼ੁੱਟ ਫ਼ੁੱਟ ਕੇ ਰੋ ਰਹੇ ਸਨ। ਹਰ ਅੱਖ ਉਸ ਵੇਲੇ ਨਮ ਹੋ ਗਈ ਜਦੋਂ ਮ੍ਰਿਤਕ ਹਰਵੀਰ ਦੀ ਵੱਡੀ ਸੱਤ ਸਾਲਾ ਮਸੂਮ ਭੈਣ ਜੈਸਮੀਨ ਨੇ ਆਪਣੇ ਰੋਂਦੇ ਹੋਏ ਪਿਤਾ ਦੀਆਂ ਅੱਖਾਂ ਪੂੰਝਦੇ ਹੋਏ ਕਿਹਾ ਕਿ ਕਿ ਪਾਪਾ ਨਾ ਰੋਵੋ, ਅੱਖਾਂ ਸਾਫ਼ ਕਰ ਲਓ। ਮ੍ਰਿਤਕ ਦੀ ਮਾਂ ਕੁਲਵਿੰਦਰ ਕੌਰ ਨੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਿ ਵਾਰ ਦੋਸ਼ੀ ਨੂੰ ਉਸ ਦੇ ਸਾਹਮਣੇ ਲੈ ਆਉਣ। ਉਹ ਸਿਰਫ਼ ਆਪਣੇ ਬੱਚੇ ਦਾ ਕਸੂਰ ਪੁੱਛਣਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਆਪਣੇ ਅਤੇ ਆਪਣੇ ਬੱਚੇ ਦੇ ਚੰਗੇ ਭਵਿੱਖ਼ ਲਈ ਉਹ ਸ਼ਹਿਰ ਬਦਲ ਕੇ ਇੱਥੇ ਆਏ ਸਨ ਪਰੰਤੂ ਹੁਣ ਉਹ ਇੱਥੇ ਨਹੀਂ ਰਹਿਣਾ ਚਾਹੁੰਦੇ।

ਕੀ ਕਹਿੰਦੇ ਹਨ ਡੀ ਐਸ ਪੀ

ਮੌਕੇ ’ਤੇ ਮੌਜੂਦ ਡੀਐੱਸਪੀ ਦੇਵ ਦੱਤ ਸ਼ਰਮਾ ਨੇ ਕਿਹਾ ਕਿ ਉਹ ਇਸ ਕੇਸ ਦਾ ਦਸ ਦਿਨ੍ਹਾਂ ਅੰਦਰ ਚਲਾਨ ਪੇਸ਼ ਕਰਕੇ ਇਸ ਕੇਸ ਨੂੰ ਫਾਸਟ ਟਰੈਕ ਅਦਾਲਤ ਵਿਚ ਭੇਜਿਆ ਜਾਵੇਗਾ ਤਾਂ ਜੋ ਦੋਸ਼ੀ ਨੂੰ ਜਲਦ ਹੀ ਸਜ਼ਾ ਦਿਲਾਈ ਜਾ ਸਕੇ

 ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਵਲੋਂ ਮ੍ਰਿਤਕ ਬੱਚੇ ਦੇ ਪਰਿਵਾਰ ਨਾਲ ਵੀਡੀਓ ਕਾਲ 'ਤੇ ਕੀਤੀ ਗੱਲ

ਨਿਹੰਗ ਅੰਮ੍ਰਿਤਪਾਲ  ਸਿੰਘ ਮਹਿਰੋਂ  ਨੇ ਪੀੜਤ ਪਰਿਵਾਰ ਨਾਲ ਵੀਡੀਓ ਕਾਲ ਉੱਤੇ ਗੱਲਬਾਤ ਕੀਤੀ ਹੈ। ਮਹਿਰੋਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਨਸਾਫ਼ ਜ਼ਰੂਰ ਦਿਵਾ ਕੇ ਰਹੇਗਾ। ਉਨ੍ਹਾਂ ਨੇ ਵੀਡੀਓ ਕਾਲ ਉੱਤੇ ਕਿਹਾ ਹੈ ਕਿ ਜੇਕਰ ਤੁਹਾਨੂੰ ਇਨਸਾਫ਼ ਨਹੀਂ ਮਿਲਿਆ ਤਾਂ ਦੋਸ਼ੀ ਨੂੰ ਬਖ਼ਸਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਦੀ ਕਾਰਵਾਈ ਉੱਤੇ ਭਰੋਸਾ ਰੱਖੋ ਜੇ ਠੋਸ ਕਾਰਵਾਈ ਨਾ ਹੋਈ ਤਾਂ ਅਸੀਂ ਆਪਣੇ ਹਿਸਾਬ ਨਾਲ ਇਨਸਾਫ਼ ਦੇਵਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਇਮਾਨਦਾਰੀ ਮੁਲਜ਼ਮ ਉੱਤੇ ਬਣਦੀ ਕਾਰਵਾਈ ਕਰੇ ਨਹੀਂ ਤਾਂ ਅਸੀਂ ਆਪ ਹੀ ਦੋਸ਼ੀ ਨੂੰ ਦੇਖ ਲਵਾਂਗੇ।