ਪੰਜਾਬ ਦੇ ਸਰਹੱਦੀ ਇਲਾਕੇ ਪਿੰਡ ਜੇਠੂਵਾਲ 'ਚ ਡਿੱਗੀ ਮਿਜਾਇਲ,ਮੱਖਣਵਿਡੀ,ਪੰਧੇਰ 'ਚ ਵੀ ਮਿਲਿਆ ਮਲਬਾ,ਲੋਕਾਂ ਚ ਦਹਿਸ਼ਤ ਦਾ ਮਾਹੌਲ।
ਅੰਮ੍ਰਿਤਸਰ ਟਾਈਮਜ਼ ਬਿਊਰੋ
ਜੇਠੂਵਾਲ ,8 ਮਈ( ਸ਼ਮਸ਼ੇਰ ਸਿੰਘ ਜੇਠੂਵਾਲ )ਭਾਰਤ ਪਾਕਿਸਤਾਨ ਦੇ ਵਿਚਕਾਰ ਚੱਲ ਰਹੇ ਤਣਾਅ ਦੇ ਵਿਚਾਲੇ ਲੰਘੀ ਰਾਤ ਅੰਮ੍ਰਿਤਸਰ ਏਅਰ ਸਪੇਸ ਅੰਦਰ ਰਾਤ ਕਰੀਬ ਇਕ ਵਜੇ ਦੇ ਤਿੰਨ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਗਈ ਸੀ ਤੇ ਅੱਜ ਸਵੇਰੇ ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਵਿਖੇ ਦੋ ਹਿੱਸਿਆਂ ਵਿਚ ਨਸ਼ਟ ਹੋਈ ਮਿਜਾਇਲ ਮਿਲੀ ।
ਜਿਸਦੇ ਖੋਲ੍ਹ ਮੱਖਣਵਿਡੀ,ਪੰਧੇਰ ਦੇ ਖੇਤਾਂ ਚੋਂ ਮਿਲੇ ।ਇਸਦੇ ਚਲਦਿਆਂ ਨਾਲ ਹੀ ਅੰਮ੍ਰਿਤਸਰ ਜ਼ਿਲੇ ਦੇ ਥਾਣਾ ਹੇਅਰ ਕੰਬੋਅ,ਪੁਲਿਸ ਚੌਂਕੀ ਸੋਹੀਆਂ ਖੁਰਦ ਦੇ ਖੇਤਰ ਦੇ ਅਧੀਨ ਆਉਂਦੇ ਇਕ ਹੋਰ ਪਿੰਡ ਜੇਠੂਵਾਲ ਵਾਸੀਆਂ ਵਲੋਂ ਜਿਸਦੀ ਸੂਚਨਾ ਮਿਲਣ ਤੇ ਪੁਲਸ ਅਤੇ ਫੌਜ ਦੇ ਅਧਿਕਾਰੀ ਲੈਫਟੀਨੈਂਟ ਕਰਨਲ ਫੌਜ ਦੇ ਜਵਾਨਾਂ ਨਾਲ ਇਥੇ ਪੁੱਜ ਗਏ ਜਿਨਾ ਵਲੋਂ ਇਸ ਮਿਸਾਇਲ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਜਿਕਰਯੋਗ ਹੈ ਕਿ ਮੱਖਣ ਵਿੰਡੀ ਪਿੰਡ ਵੀ ਜੇਠੂਵਾਲ ਦੇ ਨੇੜੇ ਹੋਣ ਕਾਰਨ ਇਸ ਦੌਰਾਨ ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਦਸਿਆ ਕੇ ਅੱਧੀ ਰਾਤ ਤੋਂ ਬਾਅਦ ਓਹਨਾਂ ਨੇ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੀ ਸੀ ਤੇ ਸਵੇਰੇ ਸਾਡੇ ਪਿੰਡਾਂ ਦੇ ਖੇਤਾਂ ਚ ਇਹ ਮਿਸਾਇਲ ਮਿਲੀ,ਬੇਸ਼ੱਕ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀ ਹੋਇਆ ਪਰ ਓਹਨਾਂ ਕਿਹਾ ਕੇ ਇੰਨਾ ਮਿਸਾਇਲਾਂ ਦੇ ਮਿਲਣ ਤੋਂ ਬਾਅਦ ਇਲਾਕੇ ਦੇ ਲੋਕਾਂ ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਸ ਮੌਕੇ ਤੇ ਪੁਲਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕੇ ਫੌਜੀ ਅਧਿਕਾਰੀਆਂ ਵਲੋਂ ਕੀਤੀ ਗਈ ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕੇ ਇਥੇ ਮੱਖਣ ਵਿੰਡੀ ਵਿਚ ਮਿਲੇ ਟੁੱਕੜੇ ਪਿੰਡ ਜੇਠੂਵਾਲ ਵਿਚ ਡਿੱਗੀ ਮਿਸਾਇਲ ਦਾ ਹੀ ਅਗਲਾ ਹਿੱਸਾ ਹਨ ਜੌ ਕੇ ਐਕਟਿਵ ਹੈ ,ਇਸਨੂੰ ਇਥੇ ਨਕਾਰਾ ਕੀਤਾ ਜਾਣਾ ਹੈ ਜਾ ਨਾਲ ਲੈਂ ਕੇ ਜਾਣਾ ਹੈ ਇਹ ਫੌਜੀ ਅਧਿਕਾਰੀ ਵੇਖਣੇਗੇ। ਇਹ ਸਵਾਲ ਪੁੱਛਣ ਤੇ ਕੇ ਕੀ ਇਹ ਮਿਸਾਇਲਾਂ ਪਾਕਿਸਤਾਨ ਵਲੋਂ ਦਾਗੀਆਂ ਗਈਆਂ ਸਨ ਤਾਂ ਓਹਨਾਂ ਕਿਹਾ ਕੇ ਇਸਦਾ ਜਵਾਬ ਤਾਂ ਆਰਮੀ ਹੀ ਦੇ ਸਕਦੀ ਹੈ ਜੋ ਤਫਤੀਸ਼ ਦਾ ਮਸਲਾ ਹੈ।
ਪੁਲਸ ਵਲੋਂ ਇਸ ਮੌਕੇ ਤੇ ਇਕੱਠੀ ਹੋਈ ਭੀੜ ਨੂੰ ਘਟਨਾ ਸਥਾਨ ਤੋਂ ਦੂਰ ਹਟਾ ਦਿੱਤਾ ਗਿਆ ਤਾਂ ਜੌ ਕੋਈ ਵੀ ਅਣ ਸੁਖਾਵੀਂ ਘਟਨਾ ਨਾ ਵਾਪਰ ਸਕੇ ।ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਮਿਸਾਇਲਾਂ ਪਾਕਿਸਤਾਨ ਵਲੋਂ ਸੁੱਟੀਆਂ ਗਈਆਂ ਹਨ ਜਿਨ੍ਹਾਂ ਨੂੰ ਭਾਰਤੀ ਡਿਫੈਂਸ ਸਿਸਟਮ ਵਲੋਂ ਹਵਾ ਚ ਹੀ ਇੰਨਾ ਨੂੰ ਨਸਟ ਕਰ ਦਿੱਤਾ ਗਿਆ ਤੇ ਖੋਲ ਹੇਠਾਂ ਡਿੱਗੇ ਹਨ ਪ੍ਰੰਤੂ ਇਸ ਗੱਲ ਦੀ ਕਿਸੇ ਵੀ ਫੌਜ ਦੇ ਜਾਂ ਪੁਲਸ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਤੇ ਇਹੀ ਕਿਹਾ ਗਿਆ ਕੇ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।
ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਮੌਕੇ ਤੇ ਪੁੱਜ ਗਏ ਜਿਨਾ ਵਲੋਂ ਫੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਓਹਨਾਂ ਵਲੋਂ ਲੋਕਾਂ ਦੇ ਹੌਸਲੇ ਨੂੰ ਵੇਖ ਸ਼ਾਬਾਸ਼ ਦਿੱਤੀ ਅਪੀਲ ਕੀਤੀ ਗਈ ਕੇ ਓਹ ਪ੍ਰਸ਼ਾਸ਼ਨ ਦਾ ਸਾਥ ਦੇਣ ।











Comments (0)