ਪੰਜਾਬ  ਸਰਕਾਰ ਵਲੋਂ ਟ੍ਰੈਵਲ ਏਜੰਟਾਂ 'ਤੇ ਸਖਤ ਕਾਰਵਾਈ! ਪ੍ਰਾਪਰਟੀ ਪ੍ਰਾਪਰਟੀ ਵੀ ਸੀਜ਼ ਕਰਨ ਦਾ ਫ਼ੈਸਲਾ

ਪੰਜਾਬ  ਸਰਕਾਰ ਵਲੋਂ ਟ੍ਰੈਵਲ ਏਜੰਟਾਂ 'ਤੇ ਸਖਤ ਕਾਰਵਾਈ! ਪ੍ਰਾਪਰਟੀ ਪ੍ਰਾਪਰਟੀ ਵੀ ਸੀਜ਼ ਕਰਨ ਦਾ ਫ਼ੈਸਲਾ

ਪੰਜਾਬ  ਸਰਕਾਰ ਨੇ ਡਰੱਗ ਤਸਕਰਾਂ ਦੀ ਤਰ੍ਹਾਂ ਹੁਣ ਦੋਸ਼ੀ ਇਮੀਗ੍ਰੇਸ਼ਨ ਮਾਲਕਾਂ ਤੇ ਟ੍ਰੈਵਲ ਏਜੰਟਾਂ ਦੀ ਪ੍ਰਾਪਰਟੀ ਵੀ ਸੀਜ਼ ਕਰਨ ਦਾ ਫ਼ੈਸਲਾ ਲੈ ਲਿਆ ਹੈ

 ਸੂਤਰਾਂ ਦੇ ਮੁਤਾਬਕ ਲੋਕਾਂ ਨਾਲ ਲੱਖਾਂ-ਕਰੋੜਾਂ ਦੀ ਧੋਖਾਧੜੀ ਕਰਨ ਵਾਲੇ ਅਜਿਹੇ ਕਰੀਬੇ 3200 ਟ੍ਰੈਵਲ ਏਜੰਟਾਂ ਨੂੰ ਲੁੱਕ ਆਊਟ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ।ਮੁੱਢਲੀ ਜਾਂਚ ਦੌਰਾਨ ਸੂਬੇ ਦੇ ਅਜਿਹੇ 11 ਜ਼ਿਲ੍ਹਿਆਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਸਭ ਤੋਂ ਜ਼ਿਆਦਾ ਗੈਰ-ਕਾਨੂੰਨੀ ਤੌਰ 'ਤੇ ਇਮੀਗ੍ਰੇਸ਼ਨ ਦਾ  ਧੰਦਾ ਚਲਾਇਆ ਜਾਂਦਾ ਹੈ।ਇਨ੍ਹਾਂ ਵਿਚੋਂ ਮੁੱਖ ਤੌਰ 'ਤੇ ਮੋਹਾਲੀ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਬਠਿੰਡਾ, ਮੋਗਾ, ਨਵਾਂਸ਼ਹਿਰ, ਰੋਪੜ, ਸੰਗਰੂਰ ਅਤੇ ਕਪੂਰਥਲਾ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਕਰੀਬ 3200 ਤੋਂ ਜ਼ਿਆਦਾ ਇਮੀਗ੍ਰੇਸ਼ਨ ਅਤੇ ਗੈਰ-ਕਾਨੂੰਨੀ ਤੌਰ 'ਤੇ ਏਜੰਟਾਂ ਵਜੋਂ ਕੰਮ ਕਰਨ ਵਾਲਿਆਂ ਦੀ ਗਿਣਤੀ ਸਾਹਮਣੇ ਆਈ ਹੈ। 

 ਪੁਲਸ ਨੇ 2-3 ਦਿਨਾਂ ਦੇ ਅੰਦਰ-ਅੰਦਰ ਇਨ੍ਹਾਂ ਨੌਜਵਾਨਾਂ ਤੋਂ ਕਰੋੜਾਂ ਰੁਪਏ ਠੱਗਣ ਵਾਲੇ 10 ਜਾਅਲੀ ਟ੍ਰੈਵਲ ਏਜੰਟਾਂ ਖ਼ਿਲਾਫ਼ ਤੇਜ਼ੀ ਨਾਲ ਕਾਰਵਾਈ ਕੀਤੀ ਹੈ, ਉਸ ਨਾਲ ਕਪੂਰਥਲਾ ਜ਼ਿਲ੍ਹੇ ਸਮੇਤ ਪੂਰੇ ਸੂਬੇ ਵਿੱਚ ਸਰਗਰਮ ਉਨ੍ਹਾਂ ਜਾਅਲੀ ਟਰੈਵਲ ਏਜੰਟਾਂ ਵਿੱਚ ਦਹਿਸ਼ਤ ਫੈਲ ਗਈ ਹੈ, ਜੋ ਲੰਬੇ ਸਮੇਂ ਤੋਂ ਮਾਸੂਮ ਨੌਜਵਾਨਾਂ ਨੂੰ ਮੈਕਸੀਕੋ ਰਾਹੀਂ ਅਮਰੀਕਾ ਭੇਜਣ ਦਾ ਵਾਅਦਾ ਕਰਕੇ ਲੱਖਾਂ-ਕਰੋੜਾਂ ਰੁਪਏ ਠੱਗਣ ਲਈ ਸੁਰਖੀਆਂ ਵਿੱਚ ਰਹੇ ਹਨ।ਚੰਡੀਗੜ੍ਹ ਪੁਲਸ ਵੱਲੋਂ ਫਰਜੀ ਟ੍ਰੈਵਲ ਏਜੰਟਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਬੀਤੇ ਹਫਤੇ ਕਈ ਇਮੀਗ੍ਰੇਸ਼ਨ ਦਫ਼ਤਰਾਂ ਦੀ ਜਾਂਚ ਦੇ ਨਾਲ-ਨਾਲ ਦੋ ਨਕਲੀ ਟਰੈਵਲ ਏਜੰਟਾਂ ਦੀ ਗ੍ਰਿਫ਼ਤਾਰੀ ਨੇ ਇਸ ਦਹਿਸ਼ਤ ਨੂੰ ਹੋਰ ਵਧਾ ਦਿੱਤਾ ਹੈ। 

ਸਿੱਖ ਨੌਜਵਾਨਾਂ ਨੂੰ ਨੰਗੇ ਸਿਰ ਲਿਆਉਣ ‘ਤੇ ਸ੍ਰੋਮਣੀ ਕਮੇਟੀ ਨੇ ਕੀਤੀ ਨਿੰਦਾ,ਵਾਪਸ ਆਏ ਨੌਜਵਾਨਾਂ ਨੂੰ ਦਿੱਤੀਆਂ ਦਸਤਾਰਾਂ

ਅਮਰੀਕਾ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਵਿਚੋਂ ਸਿੱਖ ਨੌਜਵਾਨ ਨੂੰ ਬਿਨਾ ਪੱਗ ਤੋਂ ਨੰਗੇ ਸਿਰ ਵਾਪਸ ਭਾਰਤ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਵਿਚ ਸਿਆਸਤ ਭਖ ਗਈ ਹੈ। ਇਸ ਨੂੰ ਆਧਾਰ ਬਣਾ ਕੇ ਬਿਕਰਮ ਸਿੰਘ ਮਜੀਠੀਆ  ਤੇ ਸ੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਹਨ। 

ਬੀਤੇ ਦਿਨੀਂ ਅਮਰੀਕਾ ਦਾ ਜਹਾਜ਼ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ। ਉੱਥੇ ਹੀ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਈ ਕੁਝ ਸਿੱਖ ਨੌਜਵਾਨਾਂ ਦੇ ਸਿਰ ਉੱਤੇ ਦਸਤਾਰ ਨਹੀਂ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਿਥੇ ਜਬਰੀ ਵਾਪਸ ਭੇਜੇ ਗਏ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਤੇ ਹੋਰਨਾਂ ਲਈ ਅੰਮਿ੍ਤਸਰ ਹਵਾਈ ਅੱਡੇ 'ਤੇ ਲੰਗਰ ਤੇ ਚਾਹ ਦਾ ਪ੍ਰਬੰਧ ਕੀਤਾ ਗਿਆ, ਇਸ ਦੇ ਨਾਲ ਹੀ ਹੋਰ ਵੱਡਾ ਉਪਰਾਲਾ ਕਰਦਿਆਂ ਵਾਪਸ ਆਏ ਨੌਜਵਾਨਾਂ ਲਈ ਹਵਾਈ ਅੱਡੇ 'ਤੇ ਦਸਤਾਰਾਂ ਦਾ ਪ੍ਰਬੰਧ ਕੀਤਾ ਗਿਆ |  ਇਸ ਸੰਬੰਧੀ ਸ਼੍ਰੋਮਣੀ ਕਮੇਟੀ ਵਲੋਂ ਹਵਾਈ ਅੱਡੇ 'ਤੇ ਲਗਾਏ ਗਏ ਇੰਚਾਰਜ ਸੰਦੀਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕਹਿਣ 'ਤੇ ਉਹ ਹਵਾਈ ਅੱਡੇ 'ਤੇ ਦਸਤਾਰਾਂ ਲੈ ਕੇ ਪਹੁੰਚੇ ਹਨ । 

ਇਸੇ ਦੌਰਾਨ  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ  ਕਿਹਾ ਕਿ ਜਿਹੜੇ ਲੋਕ ਵਿਸ਼ੇਸ਼ ਜਹਾਜ਼ਾਂ ਰਾਹੀਂ ਅੰਮ੍ਰਿਤਸਰ ਪੁੱਜ ਰਹੇ ਹਨ, ਸ਼੍ਰੋਮਣੀ ਕਮੇਟੀ ਉਨ੍ਹਾਂ ਲਈ ਰਿਹਾਇਸ਼ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਘਰ ਪਹੁੰਚਾਉਣ ਦਾ ਪ੍ਰਬੰਧ ਕਰਨ ਲਈ ਤਿਆਰ ਹੈ।