ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਪਸ਼ੂ ਧਨ ਵਿੱਚ  ਕਮੀ ਆਉਣ ਕਾਰਣ ਨਕਲੀ ਦੁਧ ਵਿਕਣ ਲੱਗਾ

ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਪਸ਼ੂ ਧਨ ਵਿੱਚ  ਕਮੀ ਆਉਣ ਕਾਰਣ ਨਕਲੀ ਦੁਧ ਵਿਕਣ ਲੱਗਾ

* ਕੇਂਦਰ ਚਿੰਤਤ, ਨਕਈ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਪਸ਼ੂ ਧਨ ਵਿੱਚ ਆਈ ਕਮੀ ਰਾਜ ਦੇ ਡੇਅਰੀ ਖੇਤਰ ਦੀ ਲਾਵਾਰਸੀ ਵੱਲ ਧਿਆਨ ਖਿੱਚ ਰਹੀ ਹੈ।  ਪੰਜ ਸਾਲਾਂ ਬਾਅਦ ਕੀਤੀ ਜਾਂਦੀ ਪਸ਼ੂ ਗਣਨਾ ਦੀ ਮੁੱਢਲੀ ਰਿਪੋਰਟ ਤੋਂ ਇਹ ਖ਼ੁਲਾਸਾ ਹੋਇਆ ਹੈ ਕਿ ਪੰਜਾਬ ਵਿੱਚ 2019 ਵਿੱਚ ਕੁੱਲ ਪਸ਼ੂ ਧਨ 73,81,540 ਲੱਖ ਤੋਂ ਘਟ ਕੇ 68,03,196 ਲੱਖ ਰਹਿ ਗਿਆ ਹੈ; ਭਾਵ, ਪਸ਼ੂਆਂ ਦੀ ਗਿਣਤੀ 5.78 ਲੱਖ ਘਟ ਗਈ ਹੈ ਜਿਨ੍ਹਾਂ ਵਿੱਚ ਸਭ ਤੋਂ ਵੱਧ 5.22 ਲੱਖ ਦੀ ਕਮੀ ਮੱਝਾਂ ਦੀ ਗਿਣਤੀ ਵਿੱਚ ਆਈ ਹੈ। ਕੁਝ ਸਾਲ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਬਹੁਤੇ ਘਰਾਂ ਵਿੱਚ ਦੁਧਾਰੂ ਪਸ਼ੂ ਖੜ੍ਹੇ ਮਿਲਦੇ ਸਨ। ਬਹੁਤੇ ਲੋਕ ਆਪਣੀਆਂ ਘਰੇਲੂ ਜ਼ਰੂਰਤਾਂ ਲਈ ਦੁੱਧ, ਲੱਸੀ ਤੇ ਮੱਖਣ ਦੀ ਪੂਰਤੀ ਤੋਂ ਇਲਾਵਾ ਦੋਧੀਆਂ ਨੂੰ ਜਾਂ ਡੇਅਰੀਆਂ ’ਤੇ ਦੁੱਧ ਵੇਚਦੇ ਸਨ ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਮਦਦ ਮਿਲਦੀ ਸੀ ਪਰ ਹੁਣ ਪਿੰਡਾਂ ਵਿੱਚ ਵੀ ਬਹੁਤੇ ਘਰ ਪਸ਼ੂਆਂ ਤੋਂ ਖਾਲੀ ਹੋ ਗਏ ਹਨ।

ਮੱਝਾਂ ਦੀ ਗਿਣਤੀ ਵਿੱਚ ਕਮੀ ਦਾ ਪੰਜਾਬ ਵਿੱਚ ਦੁੱਧ ਦੀ ਪੈਦਾਵਾਰ ਤੇ ਸਪਲਾਈ ਉੱਪਰ ਸਿੱਧਾ ਅਸਰ ਪੈਣਾ ਚਾਹੀਦਾ ਸੀ ਪਰ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਮੁਤਾਬਿਕ ਲੋਕ ਹੁਣ ਤਜਾਰਤੀ ਡੇਅਰੀ ਫਾਰਮਾਂ ਨੂੰ ਤਰਜੀਹ ਦੇ ਰਹੇ ਹਨ ਜਿਨ੍ਹਾਂ ਵਿੱਚ ਮੱਝਾਂ ਦੇ ਮੁਕਾਬਲੇ ਐੱਚਐੱਫ ਨਸਲ ਦੀਆਂ ਗਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਤਜਾਰਤੀ ਡੇਅਰੀ ਫਾਰਮਾਂ ਲਈ ਸਰਕਾਰ ਅਤੇ ਬੈਂਕਾਂ ਤੋਂ ਕਰਜ਼ੇ ਅਤੇ ਹੋਰ ਸਹੂਲਤਾਂ ਉਪਲਬਧ ਹਨ ਪਰ ਘਰਾਂ ਵਿੱਚ ਦੁਧਾਰੂ ਪਾਲਤੂ ਪਸ਼ੂਆਂ ਦੀ ਗਿਣਤੀ ਨਾਲ ਛੋਟੀ ਕਿਸਾਨੀ ਅਤੇ ਦਲਿਤ ਪਰਿਵਾਰਾਂ ਲਈ ਸਵੈ-ਰੁਜ਼ਗਾਰ ਦਾ ਚੰਗਾ ਬਦਲ ਖੁੱਸ ਰਿਹਾ ਹੈ। ਇਸ ਰੁਝਾਨ ਦੇ ਕਾਰਨ ਵੀ ਅਹਿਮ ਹਨ ਜਿਨ੍ਹਾਂ ਵਿੱਚ ਖੇਤੀ ਲਈ ਜ਼ਮੀਨਾਂ ਘਟਣ ਤੇ ਰਹਿਣ-ਸਹਿਣ ਵਿੱਚ ਤਬਦੀਲੀ ਆਉਣ ਕਰ ਕੇ ਕਿਰਤ ਸੱਭਿਆਚਾਰ ਦਾ ਘਟਣਾ ਵੀ ਸ਼ਾਮਿਲ ਹੈ। ਨਵੀਂ ਪੀੜ੍ਹੀ ਵਿੱਚ ਪਸ਼ੂ ਪਾਲਣ ਅਤੇ ਖ਼ੁਦ ਖੇਤੀ ਜਿਹੇ ਧੰਦਿਆਂ ਪ੍ਰਤੀ ਚੇਟਕ ਘਟ ਰਹੀ ਹੈ। ਢੁੱਕਵੀਂ ਆਮਦਨ ਦੀ ਘਾਟ ਇਸ ਦਾ ਮੁੱਖ ਕਾਰਨ ਹੈ। ਦੁੱਧ ਸਾਡੇ ਸਰੀਰਕ ਤੇ ਮਾਨਸਿਕ ਵਿਕਾਸ ਦਾ ਅਹਿਮ ਕਾਰਕ ਹੈ।

ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਦੁਧਾਰੂ ਪਸ਼ੂਆਂ ਦੀ ਗਿਣਤੀ ਘਟਣ ਦੇ ਬਾਵਜੂਦ ਦੁੱਧ ਦੀ ਸਪਲਾਈ ’ਤੇ ਕੋਈ ਫ਼ਰਕ ਨਹੀਂ ਪੈ ਰਿਹਾ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਨਕਲੀ ਦੁੱਧ ਦੀ ਪੈਦਾਵਾਰ ਤੇ ਸਪਲਾਈ ਵਧ ਰਹੀ ਹੈ ਜੋ ਰਾਜ ਵਿੱਚ ਪਸ਼ੂ ਪਾਲਣ ਦੇ ਧੰਦੇ ਲਈ ਖ਼ਤਰਾ ਬਣ ਰਿਹਾ ਹੈ। ਨਕਲੀ ਦੁੱਧ ਦਾ ਕਾਰੋਬਾਰ ਬਹੁਤ ਦੂਰ ਤੱਕ ਫੈਲਿਆ ਹੋਇਆ ਹੈ ਅਤੇ ਇਸ ਨੂੰ ਜੜ੍ਹੋਂ ਪੁੱਟਣ ਲਈ ਹਾਲੇ ਤੱਕ ਪੰਜਾਬ ਸਰਕਾਰ ਨੇ ਕੋਈ ਠੋਸ ਤੇ ਬੱਝਵੀਂ ਕਾਰਵਾਈ ਨਹੀਂ ਕੀਤੀ ਗਈ ਜਿਸ ਕਰ ਕੇ ਲੋਕਾਂ ਦੀ ਸਿਹਤ ਦਾਅ ’ਤੇ ਲੱਗੀ ਹੋਈ ਹੈ। 

 ਸੂਬੇ ਵਿਚ ਧੜੱਲੇ ਨਾਲ ਨਕਲੀ ਦੁੱਧ ਅਤੇ ਪਨੀਰ ਦੀ ਹੋ ਰਹੀ ਵਰਤੋਂ ਅਤੇ ਸਪਲਾਈ ਨੂੰ ਰੋਕਣ ਸਬੰਧੀ ਪੰਜਾਬ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਡੂੰਘੀਆਂ ਵਿਚਾਰਾਂ ਕੀਤੀਆਂ।  ਅਹਿਮਦਾਬਾਦ ਵਿਖੇ ਭਾਜਪਾ ਦਾ ਸਥਾਪਨਾ ਦਿਵਸ ਮਨਾਇਆ ਗਿਆ ਸੀ, ਇਸ ਵਾਸਤੇ ਜਗਦੀਪ ਸਿੰਘ ਨਕਈ ਨੂੰ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੱਦਾ ਮਿਲਿਆ ਸੀ। ਇਸ ਸਬੰਧੀ ਦੱਸਦਿਆਂ ਭਾਜਪਾ ਦੇ ਸੀਨੀਅਰ ਆਗੂ ਜਗਦੀਪ ਸਿੰਘ ਨਕਈ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਅੰਦਰ ਦੁੱਧ ਦੇ ਨਕਲੀ ਪ੍ਰੋਡਕਟ ਨੂੰ ਵਿਕਣ ਨੂੰ ਲੈ ਕੇ ਪੂਰੀ ਤਰ੍ਹਾਂ ਚਿੰਤਤ ਹੈ। ਭਾਜਪਾ ਦੇ ਅਹਿਮਦਾਬਾਦ ਵਿਖੇ ਹੋਏ ਸੰਮੇਲਨ ਵਿਚ ਅਮਿਤ ਸ਼ਾਹ ਨੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਇਹ ਚਿੰਤਾ ਪ੍ਰਗਟਾਈ ਹੈ। 

ਨਕਈ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਪੰਜਾਬ ਅੰਦਰ ਧੜੱਲੇ ਨਾਲ ਨਕਲੀ ਖੋਆ, ਦੁੱਧ, ਪਨੀਰ ਅਤੇ ਉਸ ਤੋਂ ਬਣੇ ਪ੍ਰੋਡਕਟ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਤਾਜ਼ਾ ਸਰਵੇਖਣ ਅਨੁਸਾਰ ਪੰਜਾਬ ਅੰਦਰ ਪਹਿਲਾਂ ਦੇ ਮੁਕਾਬਲੇ ਮੱਝਾਂ ਦੀ ਗਿਣਤੀ ਘੱਟ ਗਈ ਹੈ। ਸੁਭਾਵਿਕ ਹੈ ਕਿ ਪਸ਼ੂਆਂ ਦੀ ਗਿਣਤੀ ਘਟਣ ਨਾਲ ਪਸ਼ੂ ਪਾਲਕ ਧੰਦਾ ਵੀ ਘੱਟ ਰਿਹਾ ਹੈ। ਜਦ ਕਿ ਦੁੱਧ ਅਤੇ ਉਸ ਤੋਂ ਬਣੇ ਪ੍ਰੋਡਕਟ ਵੱਡੀ ਗਿਣਤੀ ਵਿਚ ਤਿਆਰ ਹੋ ਕੇ ਮਾਰਕੀਟ ਵਿਚ ਵਿਕ ਰਹੇ ਹਨ। ਨਕਈ ਨੇ ਕਿਹਾ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਉਤਸ਼ਾਹ ਨਾਲ ਇਸ 'ਤੇ ਗੰਭੀਰਤਾ ਦਿਖਾਉਂਦਿਆਂ ਕਿਹਾ ਕਿ ਜੇਕਰ ਸੂਬੇ ਅੰਦਰ ਦੇਸੀ ਗਊਆਂ ਨੂੰ ਪਾਲਿਆ ਜਾਵੇ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਕੀਤੀ ਜਾਵੇ ਤਾਂ ਨਕਲੀ ਦੁੱਧ ਅਤੇ ਨਕਲੀ ਪ੍ਰੋਡਕਟ ਬੰਦ ਹੋ ਜਾਣਗੇ। ਸੂਬੇ ਦੇ ਨੌਜਵਾਨਾਂ ਨੂੰ ਜੋ ਵੱਡੀ ਗਿਣਤੀ ਵਿਚ ਰੁਜ਼ਗਾਰ ਕਾਰਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ, ਨੂੰ ਰੁਜ਼ਗਾਰ ਮਿਲੇਗਾ। ਪੰਜਾਬ ਅੰਦਰ  ਸ਼ੁੱਧ ਦੁੱਧ ਦੀ ਨਦੀ ਵਗੇਗੀ। ਨਕਈ ਨੇ ਭਰੋਸਾ ਦਿੱਤਾ ਕਿ ਉਹ ਇਹ ਸੁਝਾਅ ਨੌਜਵਾਨਾਂ ਅਤੇ ਡੇਅਰੀ ਪਾਲਕਾਂ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚ ਭਾਜਪਾ ਸਰਕਾਰ ਬਣਦੀ ਹੈ ਤਾਂ ਇਸ ਅਮਲ ਨੂੰ ਸਰਕਾਰ ਦੇ ਏਜੰਡੇ ਵਿਚ ਲਿਆਂਦਾ ਜਾਵੇਗਾ। 

ਕੈਮੀਕਲ ਦੁਧ ਕਿਉਂ ਹਾਨੀਕਾਰਕ

​​​​​​​

ਸ਼ੈਤਾਨ ਲੋਕ ਇਸ ਵਿੱਚ ਕੈਮੀਕਲ ਮਿਲਾ ਕੇ ਸਿੰਥੈਟਿਕ ਨਕਲੀ ਦੁੱਧ ਬਣਾ ਕੇ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਸਪਲਾਈ ਕਰਕੇ ਜਨਤਾ ਨੂੰ ਬਿਮਾਰੀਆਂ ਅਤੇ ਕੈਂਸਰ ਵੰਡ ਰਹੇ ਹਨ। ਪਿਛਲੇ ਸਮੇਂ ਪੰਜਾਬ ਵਿੱਚ ਲੰਪੀ ਸਕਿਨ ਦੀ ਬਿਮਾਰੀ ਦੇ ਬਾਵਜੂਦ ਵੀ ਪੰਜਾਬ ਵਿੱਚ ਕਿਸੇ ਕਸਬੇ ਸ਼ਹਿਰਾਂ ਵਿੱਚੋਂ ਦੁੱਧ ਦੀ ਕਿੱਲਤ ਦੀ ਕੋਈ ਖਬਰ ਪੜਨ ਨੂੰ ਨਹੀਂ ਮਿਲੀ। ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਉਤਪਾਦਾਂ ਲੱਸੀ, ਮੱਖਣ, ਪਨੀਰ, ਦੇਸੀ ਘਿਓ ਆਦਿ ਦੀ ਲਿਸਟ ਬਹੁਤ ਲੰਬੀ ਹੋ ਜਾਂਦੀ ਹੈ। ਕਈ ਤਰ੍ਹਾਂ ਦੇ ਜ਼ਹਿਰੀਲੇ ਕੈਮੀਕਲ ਵਰਤ ਕੇ ਲਾਲਚੀ ਅਤੇ ਮੁਨਾਫ਼ਾਖੋਰ ਲੋਕ ਨਿੱਤ ਨਵਾਂ ਜ਼ਹਿਰੀਲਾ ਰਸਾਇਨ ਲੱਭਦੇ ਅਤੇ ਵਰਤਦੇ ਹਨ। ਭਾਰਤ ਦੀਆਂ ਸਰਕਾਰਾਂ (ਕੇਂਦਰੀ ਸਰਕਾਰਾਂ ਅਤੇ ਪ੍ਰਾਂਤਕ ਸਰਕਾਰਾਂ) ਕੋਈ ਵੀ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ।  ਇੱਕ ਅੰਦਾਜ਼ੇ ਮੁਤਾਬਿਕ ਪੰਜਾਬ ਵਿੱਚ ਰੋਜ਼ਾਨਾ 16 ਲੱਖ ਲੀਟਰ ਦੁੱਧ ਦੀ ਪੈਦਾਵਾਰ ਹੁੰਦੀ ਹੈ, ਪਰ ਲਾਗਤ 50 ਲੱਖ ਲੀਟਰ ਹੈ। ਹਰ ਕੋਈ ਸੋਚ ਸਕਦਾ ਹੈ ਕਿ ਇਹ ਬਾਕੀ ਦਾ 34 ਲੱਖ ਲੀਟਰ ਦੁੱਧ ਆਉਂਦਾ ਕਿੱਥੋਂ ਹੈ? ਇਹ ਸਾਰਾ ਦੁੱਧ ਨਕਲੀ ਅਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਪਸ਼ੂ ਧਨ ਵਿੱਚ ਕਮੀ ਆਉਣ ਕਾਰਣ ਨਕਲੀ ਦੁਧ ਵਿਕਣ ਲੱਗਾ