ਰਾਸ਼ਟਰਪਤੀ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਨੇ ਟੈਕਸ ਸਬੰਧੀ ਆਪਣੇ ਉਪਰ ਲੱਗੇ ਸਾਰੇ ਦੋਸ਼ਾਂ ਨੂੰ ਕੀਤਾ ਸਵਿਕਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇਕ ਹੈਰਾਨੀਜਨਕ ਘਟਨਾਕ੍ਰਮ ਵਜੋਂ ਰਾਸ਼ਟਰਪਤੀ ਜੋ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਨੇ ਆਪਣੇ ਉਪਰ ਸੰਘੀ ਟੈਕਸਾਂ ਦੀ ਅਦਾਇਗੀ ਨਾ ਕਰਨ ਸਬੰਧੀ ਲੱਗੇ ਸਾਰੇ 9 ਦੋਸ਼ਾਂ ਨੂੰ ਮੰਨ ਲਿਆ ਹੈ। ਇਸ ਉਪਰੰਤ ਯੂ ਐਸ ਡਿਸਟ੍ਰਿਕਟ ਜੱਜ ਮਾਰਕ ਸਕਾਰਸੀ ਨੇ ਅਗਲੀ ਸੁਣਵਾਈ 16 ਦਸੰਬਰ 'ਤੇ ਪਾ ਦਿੱਤੀ ਜਿਸ ਦਿਨ ਹੰਟਰ ਬਾਈਡਨ ਨੂੰ ਸਜ਼ਾ ਸੁਣਾਈ ਜਾਵੇਗੀ।
ਹੰਟਰ ਬਾਈਡਨ ਨੇ ਇਸ ਤੋਂ ਪਹਿਲਾਂ ਇਕ ਵਿਸ਼ੇਸ਼ 'ਐਲਫੋਰਡ ਅਪੀਲ' ਦਾਇਰ ਕਰਨ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਜੱਜ ਨੇ ਠੁਕਰਾ ਦਿੱਤਾ ਸੀ। ਇਸ ਅਪੀਲ ਤਹਿਤ ਕਥਿੱਤ ਦੋਸ਼ੀ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਨਹੀਂ ਮੰਨਦਾ ਪਰ ਉਹ ਸਜ਼ਾ ਲਈ ਤਿਆਰ ਹੋ ਜਾਂਦਾ ਹੈ। ਨਿਆਂ ਵਿਭਾਗ ਦੇ ਵਿਸ਼ੇਸ਼ ਵਕੀਲ ਡੇਵਿਡ ਵੀਸ ਦੀ ਟੀਮ ਨੇ ਇਸ ਅਪੀਲ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਬਾਈਡਨ ਨੂੰ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਮੰਨਣ ਲਈ ਮਜ਼ਬੂਰ ਕੀਤਾ ਜਾਵੇ। ਆਖਰਕਾਰ ਬਾਈਡਨ ਨੇ 2016 ਤੋਂ 2019 ਦਰਮਿਆਨ 1.4 ਮਿਲੀਅਨ ਡਾਲਰ ਟੈਕਸ ਦੀ ਅਦਾਇਗੀ ਕਰਨ ਵਿੱਚ ਨਾਕਾਮ ਰਹਿਣ ਦੇ ਦੋਸ਼ਾਂ ਨੂੰ ਮੰਨ ਲਿਆ ਹੈ। ਬਾਈਡਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮੈ ਹੋਰ ਲੱਖਾਂ ਅਮਰੀਕੀਆਂ ਦੀ ਤਰਾਂ ਸਮੇ ਸਿਰ ਟੈਕਸ ਦੇਣ ਵਿਚ ਅਸਫਲ ਰਿਹਾ ਹਾਂ ਜਿਸ ਲਈ ਮੈ ਜਿੰਮੇਵਾਰ ਹਾਂ। ਟੈਕਸ ਸਬੰਧੀ ਲੱਗੇ ਦੋਸ਼ਾਂ ਤਹਿਤ ਵਧ ਤੋਂ ਵਧ 17 ਸਾਲ ਕੈਦ ਹੋ











Comments (0)