ਭਾਰਤ-ਪਾਕ ਤਣਾਅ ਦਰਮਿਆਨ ਅਮਰੀਕਾ 'ਤੇ ਅੱਤਵਾਦੀ ਹਮਲੇ ਦੀ ਸੰਭਾਵਨਾ

ਭਾਰਤ-ਪਾਕ ਤਣਾਅ ਦਰਮਿਆਨ ਅਮਰੀਕਾ 'ਤੇ ਅੱਤਵਾਦੀ ਹਮਲੇ ਦੀ ਸੰਭਾਵਨਾ

* ਐਫਬੀਆਈ ਨੇ ਮਿਸ਼ੀਗਨ ਸੈਨਿਕ ਅੱਡੇ 'ਤੇ ਆਈਐਸਆਈਐਸ ਦੇ ਹਮਲੇ ਦੀ ਸਾਜ਼ਿਸ਼  ਕੀਤੀ ਨਾਕਾਮ, ਅੰਮਾਰ ਗ੍ਰਿਫਤਾਰ

* ਅਮਰੀਕਾ ਨੇ ਸੁਰੱਖਿਆ ਸਖਤ ਕੀਤੀ, ਸੋਸ਼ਲ ਮੀਡੀਆ 'ਤੇ ਅੱਤਵਾਦੀ ਸਰਗਰਮੀਆਂ 'ਤੇ ਨਜ਼ਰ

ਜਦੋਂ ਭਾਰਤ-ਪਾਕਿਸਤਾਨ ਵਿਚਕਾਰ ਜੰਗ ਦਾ ਮਾਹੌਲ ਸਾਰੇ ਏਸ਼ੀਆ ਨੂੰ ਹਿਲਾ ਰਿਹਾ ਸੀ, ਉਸੇ ਵੇਲੇ ਦੁਨੀਆਂ ਦੇ ਇੱਕ ਕੋਨੇ ਵਿੱਚ ਇੱਕ ਹੋਰ ਤਬਾਹੀ ਦੀ ਸਕ੍ਰਿਪਟ ਲਿਖੀ ਜਾ ਰਹੀ ਸੀ – ਅਤੇ ਇਸ ਵਾਰ ਨਿਸ਼ਾਨਾ ਸੀ ਅਮਰੀਕਾ। ਪਰ ਐਫਬੀਆਈ ਦੀ ਚੌਕਸੀ ਅਤੇ ਤੇਜ਼ ਐਕਸ਼ਨ ਨੇ ਅਮਰੀਕਾ ਨੂੰ 9/11 ਵਰਗੀ ਤਬਾਹੀ ਤੋਂ ਬਚਾ ਲਿਆ।ਇਹ ਸਾਜ਼ਿਸ਼ ਮਿਸ਼ੀਗਨ ਦੇ ਵਾਰਨ ਸ਼ਹਿਰ ਵਿੱਚ ਸਥਿਤ ਅਮਰੀਕੀ ਸੈਨਿਕ ਅੱਡੇ ਟੈਕਮ (ਟੈਂਕ-ਆਟੋਮੋਟਿਵ ਅਤੇ ਹਥਿਆਰ ਕਮਾਂਡ) ਉੱਤੇ ਰਚੀ ਗਈ ਸੀ। ਇਹ ਉਹ ਥਾਂ ਹੈ ਜਿੱਥੇ ਅਮਰੀਕੀ ਫੌਜ ਲਈ ਟੈਂਕ, ਹਥਿਆਰ ਅਤੇ ਬਖਤਰਬੰਦ ਗੱਡੀਆਂ ਤਿਆਰ ਕੀਤੀਆਂ ਜਾਂਦੀਆਂ ਨੇ। ਇਸ ਵਾਰ ਦੁਸ਼ਮਣ ਕੋਈ ਗੈਂਗ ਨਹੀਂ, ਸਗੋਂ ਆਈਐਸਆਈਐਸ ਦੀ ਸੋਚ ਨਾਲ ਪ੍ਰੇਰਿਤ ਇੱਕ ਇਕਲਾ ਬੇਹੱਦ ਖਤਰਨਾਕ ਸ਼ਖਸ ਸੀ – ਅੰਮਾਰ ਅਬਦੁਲ ਮਾਜਿਦ-ਮੁਹੰਮਦ ਸਈਦ।ਐਫਬੀਆਈ ਦੇ ਮੁਤਾਬਕ ਅੰਮਾਰ ਨੇ ਨਾ ਸਿਰਫ ਹਥਿਆਰ ਜੁਟਾਏ ਸਨ, ਸਗੋਂ ਉਸ ਨੇ ਅੱਡੇ ਦੀ ਰੈਕੀ ਵੀ ਕੀਤੀ ਸੀ। ਉਸ ਨੇ ਹਮਲੇ ਦਾ ਦਿਨ ਅਤੇ ਸਮਾਂ ਵੀ ਤੈਅ ਕਰ ਲਿਆ ਸੀ। ਬੱਸ ਕੁਝ ਦਿਨਾਂ ਦੀ ਗੱਲ ਸੀ ਕਿ ਟੈਕਮ ਅੰਦਰ ਮੌਤ ਦਾ ਖੇਡ ਸ਼ੁਰੂ ਹੋ ਜਾਣਾ ਸੀ।

ਐਫਬੀਆਈ ਦੀ ਜਾਸੂਸੀ ਅਤੇ 'ਕੋਡ ਬਲੈਕ' ਆਪ੍ਰੇਸ਼ਨ

ਐਫਬੀਆਈ ਦੀ ਖੁਫੀਆ ਟੀਮ ਅਤੇ ਅੰਡਰਕਵਰ ਅਫਸਰਾਂ ਨੇ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਸੋਸ਼ਲ ਮੀਡੀਆ ਉੱਤੇ ਅੰਮਾਰ ਦੇ ਆਈਐਸਆਈਐਸ ਸਮਰਥਕ ਪੋਸਟ, ਐਨਕ੍ਰਿਪਟਡ ਚੈਟਸ ਅਤੇ ਸ਼ੱਕੀ ਹਥਿਆਰ ਖਰੀਦ ਨੇ ਉਸ ਨੂੰ ਐਫਬੀਆਈ ਦੇ ਰਡਾਰ 'ਤੇ ਲਿਆਂਦਾ। ਉਸ ਨੇ ਹਮਲੇ ਤੋਂ ਪਹਿਲਾਂ ਅੱਡੇ ਦੀ ਸਾਰੀ ਜਾਣਕਾਰੀ ਇਕੱਠੀ ਕਰ ਲਈ ਸੀ, ਪਰ ਐਫਬੀਆਈ ਨੂੰ ਉਸ ਦੀਆਂ ਸੰਭਾਵੀ ਸਰਗਰਮੀਆਂ ਦੀ ਭਿਣਕ ਮਿਲ ਗਈ।'ਕੋਡ ਬਲੈਕ' ਨਾਂ ਦਾ ਇੱਕ ਗੁਪਤ ਆਪ੍ਰੇਸ਼ਨ ਮਿਸ਼ੀਗਨ ਵਿੱਚ ਸ਼ੁਰੂ ਹੋਇਆ। ਜਿਵੇਂ ਹੀ ਅੰਮਾਰ ਨੇ ਆਖਰੀ ਪੜਾਅ ਦੀ ਤਿਆਰੀ ਕੀਤੀ, ਐਫਬੀਆਈ ਦੀ ਸਵਾਟ ਟੀਮ ਨੇ ਉਸ ਨੂੰ ਅਚਾਨਕ ਘੇਰ ਕੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਵੇਲੇ ਉਸ ਕੋਲ਼ੋਂ  ਬੰਬ, AR-15 ਰਾਈਫਲ ਅਤੇ ਜੀਪੀਐਸPS ਮੈਪ ਬਰਾਮਦ ਹੋਏ।

ਕੌਣ ਹੈ ਅੰਮਾਰ ਅਤੇ ਉਸ ਖਿਲਾਫ ਕੀ ਦੋਸ਼?

ਅੰਮਾਰ ਇੱਕ ਆਈਐਸਆਈਐਸ ਨਾਲ ਜੁੜਿਆ ਕੱਟੜਪੰਥੀ ਸੀ। ਉਸ ਉੱਤੇ ਵਿਦੇਸ਼ੀ ਅੱਤਵਾਦੀ ਸੰਗਠਨ ਨੂੰ ਸਮਰਥਨ ਦੇਣ ਅਤੇ ਸਾਜ਼ਿਸ਼ ਰਚਣ ਵਰਗੇ ਗੰਭੀਰ ਦੋਸ਼ ਲੱਗੇ ਹਨ। ਹੁਣ ਅਮਰੀਕੀ ਨਿਆਂ ਪ੍ਰਣਾਲੀ ਅਧੀਨ ਉਸ ਦਾ ਮੁਕੱਦਮਾ ਚੱਲੇਗਾ।

ਐਫਬੀਆਈ ਦੇ ਸਹਾਇਕ ਨਿਰਦੇਸ਼ਕ ਕਾਸ਼ ਪਟੇਲ ਨੇ ਕਿਹਾ: "ਸਾਡੀਆਂ ਟੀਮਾਂ ਨੇ ਸਮੇਂ ਸਿਰ ਕਾਰਵਾਈ ਕੀਤੀ ਅਤੇ ਕਈ ਜਾਨਾਂ ਬਚਾਈਆਂ। ਇਹ ਦਿਖਾਉਂਦਾ ਹੈ ਕਿ ਅਮਰੀਕਾ ਵਿੱਚ ਘਰੇਲੂ ਅੱਤਵਾਦ ਦਾ ਖਤਰਾ ਅਜੇ ਵੀ ਜਿਉਂਦਾ ਹੈ।

ਸੂਤਰਾਂ ਮੁਤਾਬਕ, ਐਫਬੀਆਈ ਇਸ ਗੱਲ ਦੀ ਵੀ ਜਾਂਚ ਕਰ ਰਿਹਾ ਹੈ ਕਿ ਕੀ ਅੰਮਾਰ ਦੀ ਸਾਜ਼ਿਸ਼ ਨੂੰ ਭਾਰਤ-ਪਾਕਿਸਤਾਨ ਤਣਾਅ ਦੇ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਰਚਿਆ ਗਿਆ ਸੀ, ਤਾਂ ਜੋ ਅਮਰੀਕੀ ਏਜੰਸੀਆਂ ਏਸ਼ੀਆ 'ਤੇ ਧਿਆਨ ਦੇਣ ਦੌਰਾਨ ਘਰੇਲੂ ਹਮਲਿਆਂ ਨੂੰ ਨਜ਼ਰਅੰਦਾਜ਼ ਕਰ ਦੇਣ। ਇਹ ਵੀ ਸੰਭਾਵਨਾ ਹੈ ਕਿ ਅੰਮਾਰ ਪਾਕਿਸਤਾਨ ਵਿੱਚ ਸਥਿਤ ਆਈਐਸਆਈਐਸ ਦੇ ਹੈਂਡਲਰਾਂ ਦੇ ਸੰਪਰਕ ਵਿੱਚ ਸੀ, ਜਿਨ੍ਹਾਂ ਦਾ ਮਕਸਦ ਵਿਸ਼ਵ ਪੱਧਰ 'ਤੇ ਵਡੇ ਅੱਤਵਾਦੀ ਹਮਲੇ ਕਰਨਾ ਸੀ।

 ਇਸ ਵਾਰ ਸਮੇਂ ਸਿਰ ਅੰਮਾਰ ਦੀ ਗ੍ਰਿਫਤਾਰੀ ਨੇ ਸਾਬਤ ਕਰ ਦਿੱਤਾ ਕਿ ਅੱਤਵਾਦ ਹੁਣ ਸਰਹੱਦਾਂ ਦਾ ਮੋਹਤਾਜ ਨਹੀਂ। ਇਹ ਇਕੱਲੇ ਭੇੜੀਏ ਦੀ ਸੂਰਤ ਵਿੱਚ ਤੁਹਾਡੇ ਵਿਚਕਾਰ ਹੀ ਪਲਦਾ ਹੈ, ਇੰਟਰਨੈਟ 'ਤੇ ਪ੍ਰੇਰਿਤ ਹੁੰਦਾ ਹੈ, ਅਤੇ ਤੁਹਾਡੀਆਂ ਹੀ ਸੜਕਾਂ 'ਤੇ ਖੂਨ ਵਹਾਉਣ ਦਾ ਸੁਪਨਾ ਦੇਖਦਾ ਹੈ। ਇਸ ਵਾਰ ਅਮਰੀਕਾ ਬਾਲ-ਬਾਲ ਬਚਿਆ।

ਅਮਰੀਕਾ ਨੂੰ ਆਈਐਸਆਈਐਸ ਤੋਂ ਕੀ ਖਤਰਾ ਹੈ?

ਆਈਐਸਆਈਐਸ-ਪ੍ਰੇਰਿਤ ਅੱਤਵਾਦੀ, ਜਿਵੇਂ ਕਿ ਅੰਮਾਰ ਅਬਦੁਲਮਾਜਿਦ-ਮੁਹੰਮਦ ਸਈਦ, ਅਮਰੀਕੀ ਸੈਨਿਕ ਅਤੇ ਨਾਗਰਿਕ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। ਇਹ "ਇਕੱਲੇ ਭੇੜੀਏ" ਸਟਾਈਲ ਦੇ ਹਮਲੇ, ਜੋ ਸੋਸ਼ਲ ਮੀਡੀਆ ਅਤੇ ਐਨਕ੍ਰਿਪਟਡ ਚੈਟਸ ਰਾਹੀਂ ਪ੍ਰੇਰਿਤ ਹੁੰਦੇ ਹਨ, ਅਮਰੀਕੀ ਸੁਰੱਖਿਆ ਲਈ ਵੱਡਾ ਖਤਰਾ ਹਨ। ਅੰਮਾਰ ਵਰਗੇ ਸ਼ਖਸ ਸੈਨਿਕ ਅੱਡਿਆਂ 'ਤੇ ਮਾਸ ਸ਼ੂਟਿੰਗ ਜਾਂ ਬੰਬ ਹਮਲਿਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਉਂਦੇ ਹਨ, ਜਿਸ ਨਾਲ ਵੱਡੇ ਪੱਧਰ 'ਤੇ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। ਐਫਬੀਆਈ ਨੇ ਅੰਮਾਰ ਦੀ ਗ੍ਰਿਫਤਾਰੀ ਨਾਲ ਸਾਬਤ ਕਰ ਦਿੱਤਾ ਕਿ ਅਜਿਹੇ ਖਤਰਿਆਂ ਨੂੰ ਨਜਿੱਠਣ ਲਈ ਅਮਰੀਕੀ ਏਜੰਸੀਆਂ ਸੁਚੇਤ ਹਨ, ਪਰ ਘਰੇਲੂ ਅੱਤਵਾਦ ਦਾ ਖਤਰਾ ਅਜੇ ਵੀ ਜਾਰੀ ਹੈ।

ਇੰਟਰਨੈਸ਼ਨਲ ਅਖਬਾਰਾਂ ਕੀ ਆਖਦੀਆਂ ਹਨ?

ਅੰਤਰਰਾਸ਼ਟਰੀ ਮੀਡੀਆ ਨੇ ਅੰਮਾਰ ਦੀ ਗ੍ਰਿਫਤਾਰੀ ਨੂੰ ਅਮਰੀਕੀ ਸੁਰੱਖਿਆ ਲਈ ਵੱਡੀ ਸਫਲਤਾ ਦੱਸਿਆ ਹੈ।ਫਾਕਸ ਨਿਊਜ ਨੇ ਰਿਪੋਰਟ ਕੀਤਾ ਕਿ ਅੰਮਾਰ, ਜੋ ਮਿਸ਼ੀਗਨ ਆਰਮੀ ਨੈਸ਼ਨਲ ਗਾਰਡ ਦਾ ਸਾਬਕਾ ਮੈਂਬਰ ਸੀ, ਨੇ ਟੈਕਮ ਅੱਡੇ 'ਤੇ ਮਾਸ ਸ਼ੂਟਿੰਗ ਦੀ ਸਾਜ਼ਿਸ਼ ਰਚੀ ਸੀ। ਉਸ ਨੇ ਅੰਡਰਕਵਰ ਏਜੰਟਾਂ ਨਾਲ ਨੈਪਾਮ ਅਤੇ ਮੋਲੋਟੋਵ ਕਾਕਟੇਲ ਵਰਗੇ ਹਥਿਆਰਾਂ ਦੀ ਵਰਤੋਂ ਬਾਰੇ ਗੱਲਬਾਤ ਕੀਤੀ ਸੀ।

ਅਲ ਜਜੀਰਾ  ਅਤੇ ਰਿਊਟਰਜ ਨੇ ਭਾਰਤ-ਪਾਕਿਸਤਾਨ ਤਣਾਅ 'ਤੇ ਧਿਆਨ ਦਿੰਦੇ ਹੋਏ ਕਿਹਾ ਕਿ ਅਮਰੀਕੀ ਅਧਿਕਾਰੀਆਂ ਨੇ ਇਸ ਸਮੇਂ ਸੁਰੱਖਿਆ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ, ਕਿਉਂਕਿ ਅਜਿਹੇ ਹਮਲੇ ਖੇਤਰੀ ਅਸਥਿਰਤਾ ਦਾ ਫਾਇਦਾ ਉਠਾ ਸਕਦੇ ਹਨ।

ਐਫਬੀਆਈ ਦੀ ਜਾਂਚ ਕੀ ਕਹਿੰਦੀ ਹੈ?

ਐਫਬੀਆਈ ਦੀ ਜਾਂਚ ਮੁਤਾਬਕ, ਅੰਮਾਰ ਅਬਦੁਲ

ਮਾਜਿਦ-ਮੁਹੰਮਦ ਸਈਦ ਨੇ 2022 ਵਿੱਚ ਮਿਸ਼ੀਗਨ ਆਰਮੀ ਨੈਸ਼ਨਲ ਗਾਰਡ ਵਿੱਚ ਭਰਤੀ ਹੋਣ ਤੋਂ ਬਾਅਦ ਅਤੇ 2024 ਵਿੱਚ ਡਿਸਚਾਰਜ ਹੋਣ ਤੋਂ ਬਾਅਦ, ਆਈਐਸਆਈਐਸ ਦੀ ਸੋਚ ਨਾਲ ਪ੍ਰੇਰਿਤ ਹੋ ਕੇ ਟੈਕਮ ਅੱਡੇ 'ਤੇ ਹਮਲੇ ਦੀ ਯੋਜਨਾ ਬਣਾਈ। ਉਸ ਨੇ ਅੰਡਰਕਵਰ ਅਫਸਰਾਂ ਨਾਲ ਹਮਲੇ ਦੀਆਂ ਵਿਸਤ੍ਰਿਤ ਯੋਜਨਾਵਾਂ, ਜਿਵੇਂ ਕਿ ਡਰੋਨ ਨਾਲ ਰੈਕੀ, ਮੋਲੋਟੋਵ ਕਾਕਟੇਲ ਬਣਾਉਣ ਅਤੇ ਅੱਡੇ ਦੇ ਖਾਸ ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਬਾਰੇ ਗੱਲਬਾਤ ਕੀਤੀ। ਐਫਬੀਆਈ ਨੇ ਉਸ ਦੇ ਫੋਨ ਦੀ ਖੁਫੀਆ ਜਾਂਚ ਅਤੇ ਸੋਸ਼ਲ ਮੀਡੀਆ ਦੀ ਨਿਗਰਾਨੀ ਨਾਲ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਅੰਮਾਰ ਸੰਭਾਵੀ ਤੌਰ 'ਤੇ ਪਾਕਿਸਤਾਨ ਸਥਿਤ ਆਈਐਸਆਈਐਸ ਹੈਂਡਲਰਾਂ ਨਾਲ ਸੰਪਰਕ ਵਿੱਚ ਸੀ, ਜਿਸ ਨਾਲ ਭਾਰਤ-ਪਾਕਿਸਤਾਨ ਤਣਾਅ ਦੇ ਸਮੇਂ ਵੱਡੇ ਹਮਲੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਅਮਰੀਕਾ ਨੇ ਸੁਰੱਖਿਆ ਕੀਤੀ ਸਖਤ 

ਅਮਰੀਕਾ ਨੇ ਅੰਮਾਰ ਦੀ ਗ੍ਰਿਫਤਾਰੀ ਤੋਂ ਬਾਅਦ ਸੁਰੱਖਿਆ ਉਪਾਅ ਹੋਰ ਸਖਤ ਕਰ ਦਿੱਤੇ ਹਨ, ਐਫਬੀਆਈ ਦੀ ਜੁਆਇੰਟ ਟੈਰਰਿਜ਼ਮ ਟਾਸਕ ਫੋਰਸ  ਨੇ ਘਰੇਲੂ ਅਤੇ ਅੰਤਰਰਾਸ਼ਟਰੀ ਅੱਤਵਾਦੀ ਸਾਜ਼ਿਸ਼ਾਂ ਦੀ ਨਿਗਰਾਨੀ ਵਧਾ ਦਿੱਤੀ ਹੈ।ਸੈਨਿਕ ਅੱਡਿਆਂ ਦੀ ਸੁਰੱਖਿਆ: ਟੈਕਮ ਵਰਗੇ ਸੰਵੇਦਨਸ਼ੀਲ ਅੱਡਿਆਂ 'ਤੇ ਸੁਰੱਖਿਆ ਅਤੇ ਨਿਗਰਾਨੀ ਵਧਾਈ ਗਈ ਹੈ, ਜਿਸ ਵਿੱਚ ਡਰੋਨ ਵਿਰੋਧੀ ਸਿਸਟਮ ਅਤੇ ਵਾਧੂ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

 ਐਫਬੀਆਈ ਸੋਸ਼ਲ ਮੀਡੀਆ ਅਤੇ ਐਨਕ੍ਰਿਪਟਡ ਪਲੇਟਫਾਰਮਾਂ 'ਤੇ ਸੰਭਾਵੀ ਅੱਤਵਾਦੀ ਸਰਗਰਮੀਆਂ ਦੀ ਪਹਿਲਾਂ ਨਾਲੋਂ ਵਧੇਰੇ ਡੂੰਘੀ ਜਾਂਚ ਕਰ ਰਿਹਾ ਹੈ। ਅਮਰੀਕਾ ਭਾਰਤ ਅਤੇ ਹੋਰ ਸਹਿਯੋਗੀ ਮੁਲਕਾਂ ਨਾਲ ਜਾਣਕਾਰੀ ਸਾਂਝੀ ਕਰਕੇ ਅੱਤਵਾਦੀ ਸੰਗਠਨਾਂ ਦੀਆਂ ਵਿਸ਼ਵਵਿਆਪੀ ਸਰਗਰਮੀਆਂ 'ਤੇ ਨਜ਼ਰ ਰੱਖ ਰਿਹਾ ਹੈ, ਖਾਸਕਰ ਪਾਕਿਸਤਾਨ ਸਥਿਤ ਅੱਤਵਾਦੀ ਸਮੂਹਾਂ ਦੇ ਸੰਭਾਵੀ ਸੰਪਰਕਾਂ ਦੀ ਜਾਂਚ।