ਪਟਿਆਲਾ ਝੜਪ ਮਾਮਲੇ 'ਚ ਪੁਲਸ ਨੇ ਦੋ ਅਲੱਗ-ਅੱਲਗ ਮਾਮਲੇ ਦਰਜ ਕੀਤੇ

ਪਟਿਆਲਾ ਝੜਪ ਮਾਮਲੇ 'ਚ ਪੁਲਸ ਨੇ ਦੋ ਅਲੱਗ-ਅੱਲਗ ਮਾਮਲੇ ਦਰਜ ਕੀਤੇ

ਪਟਿਆਲਾ: ਸਨੌਰ ਸਬਜ਼ੀ ਮੰਡੀ ਵਿਚ ਬੀਤੇ ਕੱਲ੍ਹ ਪੁਲਸ ਅਤੇ ਨਿਹੰਗ ਸਿੰਘਾਂ ਦਰਮਿਆਨ ਹੋਈ ਝੜਪ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਲੋਕਾਂ ਖਿਲਾਫ ਪੁਲਸ ਨੇ ਦੋ ਥਾਣਿਆਂ ਵਿਚ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਇਕ ਮਾਮਲਾ ਸਬਜ਼ੀ ਮੰਡੀ ਵਿਚ ਹੋਈ ਝੜਪ ਲਈ ਸਦਰ ਪੁਲਿਸ ਥਾਣੇ ਵਿਚ ਦਰਜ ਕੀਤਾ ਗਿਆ ਹੈ, ਜਦਕਿ ਦੂਜਾ ਮਾਮਲਾ ਪੱਸੀਆਣਾ ਪੁਲਿਸ ਥਾਣੇ ਵਿਚ ਗੁਰਦੁਆਰਾ ਖਿਚੜੀ ਸਾਹਬ ਵਿਖੇ ਪੁਲਸ ਵੱਲੋਂ ਕੀਤੀ ਕਾਰਵਾਈ ਨਾਲ ਸਬੰਧਿਤ ਦਰਜ ਕੀਤਾ ਗਿਆ ਹੈ।

ਸਨੌਰ ਸਬਜ਼ੀ ਮੰਡੀ ਮਾਮਲਾ: 
ਸਨੌਰ ਸਬਜ਼ੀ ਮੰਡੀ ਵਿਖੇ ਹੋਈ ਝੜਪ ਦੇ ਮਾਮਲੇ 'ਚ ਪੁਲਸ ਨੇ ਬਲਵਿੰਦਰ ਸਿੰਘ, ਜਗਮੀਤ ਸਿੰਘ, ਬੰਤ ਸਿੰਘ ਅਤੇ ਨਿਰਭੈ ਸਿੰਘ ਸਮੇਤ 2/3 ਅਣਪਛਾਤਿਆਂ ਨੂੰ ਨਾਮਜ਼ਦ ਕੀਤਾ ਹੈ। ਇਹਨਾਂ ਖਿਲਾਫ ਦਰਜ ਐਫਆਈਆਰ ਨੰ. 70 ਵਿਚ ਭਾਰਤੀ ਸਜ਼ਾਵਲੀ ਦੀਆਂ ਧਾਰਾਵਾਂ 307, 323, 324, 326, 353, 186, 332, 335, 148 ਅਧੀਨ ਇਰਾਦਾ ਕਤਲ, ਜਾਨਲੇਵਾ ਸੱਟ ਮਾਰਨ, ਦੰਗਾ ਕਰਨ, ਸਰਕਾਰੀ ਮੁਲਾਜ਼ਮ 'ਤੇ ਹਮਲਾ ਕਰਨ ਅਤੇ ਡਿਸਾਸਟਰ ਮੈਨੇਜਮੈਂਟ ਐਕਟ, 2005 ਦੀਆਂ ਧਾਰਾਵਾਂ 188 ਅਤੇ 51 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। 


ਪੁਲਸ ਦੀ ਗੋਲੀ ਨਾਲ ਜ਼ਖਮੀ ਹੋਇਆ ਇਕ ਬਜ਼ੁਰਗ

ਦੂਜਾ ਮਾਮਲਾ:
ਪੁਲਸ ਨੇ ਇਸ ਝੜਪ ਵਿਚ ਸ਼ਾਮਲ ਨਿਹੰਗ ਸਿੰਘਾਂ ਨੂੰ ਫੜ੍ਹਨ ਲਈ ਗੁਰਦੁਆਰਾ ਖਿੱਚੜੀ ਸਾਹਿਬ ਦੀ ਘੇਰਾਬੰਦੀ ਕੀਤੀ ਸੀ ਜਿੱਥੋਂ ਪੁਲਸ ਨੇ ਇਹਨਾਂ ਉਪਰੋਤਕ ਨਾਮਜ਼ਦ ਬੰਦਿਆਂ ਸਮੇਤ ਕੁੱਲ 11 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਵਿਚ ਗੁਰਦੁਆਰਾ ਸਾਹਿਬ ਅੰਦਰ ਮੋਜੂਦ ਇਕ ਬੀਬੀ ਵੀ ਸ਼ਾਮਲ ਹੈ। ਪੁਲਸ ਨੇ ਪੱਸੀਆਣਾ ਥਾਣੇ ਵਿਖੇ ਦਰਜ ਮਾਮਲੇ 'ਚ ਇਹਨਾਂ 11 ਖਿਲਾਫ ਧਾਰਾ 307, ਡੀਐਮਏ ਐਕਟ 2005 ਦੀ ਧਾਰਾ 54, ਧਮਾਕਾਖੇਜ ਸਮਗਰੀ ਕਾਨੂੰਨ ਦੀ ਧਾਰਾ 3,4; ਯੂਏਪੀਏ ਕਾਨੂੰਨ ਦੀ ਧਾਰਾ 13, 16, 18, 20; ਅਸਲਾ ਕਾਨੂੰਨ ਦੀ ਧਾਰਾ 25, 54, 59 ਅਧੀਨ ਮਾਮਲਾ ਦਰਜ ਕੀਤਾ ਹੈ। ਇਹਨਾਂ ਵਿਚ ਬੰਤ ਸਿੰਘ, ਜਗਮੀਤ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਨੱਨਾ, ਜੰਗੀਰ ਸਿੰਘ, ਮਨਿੰਦਰ ਸਿੰਘ, ਜਸਵੰਤ ਸਿੰਘ, ਦਰਸ਼ਨ ਸਿੰਘ, ਨਿਰਭੈ ਸਿੰਘ ਅਤੇ ਸੁਖਪ੍ਰੀਤ ਕੌਰ ਦੇ ਨਾਂ ਸ਼ਾਮਲ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।