ਅਕਾਲ ਤਖ਼ਤ ਨਹੀਂ ਘੇਰੀ ਦਾ
ਸ਼ਾਬਾਸ਼ ਜਥੇਦਾਰ ਜੀ ਤੁਸੀਂ ਕਦਮ ਉਠਾਇਆ ਦਲੇਰੀ ਦਾ।
ਸਮਝ ਆਵੇਗਾ ਹੁਣ ਗਦਾਰਾਂ ਤਾਂਈ ਅਕਾਲ ਤਖ਼ਤ ਨਹੀਂ ਘੇਰੀ ਦਾ।
ਠਿੱਬੀਆਂ ਲਾਉਣ ਗਿੱਝੇ ਨੇ ਜੋ ਚੁਫੇਰਿਓਂ ਗਦਾਰ ਅਟੇਰੀ ਦਾ।
ਪੰਥ ਨਾਲ ਧੋਖਾ ਦਗਾ ਕਮਾਉਣਾ ਨਿਸ਼ਾਨਾ ਹੇਰਾ-ਫ਼ੇਰੀ ਦਾ।
ਕਦਮ ਜੇ ਤੁਹਾਡੇ ਹੋਰ ਮਜ਼ਬੂਤ ਹੋਣਗੇ ਪੰਥ ਨਾਲ ਕਰ ਨਹੀਂ ਸਕਦੇ।
ਪਿੱਠ ਦਿੱਤਿਆਂ ਆਦੇਸ਼ਾਂ ਤਾਈਂ ਕੰਮ ਇਨ੍ਹਾਂ ਦੇ ਸਰ ਨਹੀਂ ਸਕਦੇ।
ਚਾਲ ਬਾਜ਼ੀਆਂ ਉਘੜ ਆਈਆਂ ਹਾਮੀ ਚੋਰਾਂ ਭਰ ਨਹੀਂ ਸਕਦੇ।
ਜਿਵੇਂ ਭੱਜ ਗਏ ਨੇ ਪਿੱਠ ਦਿਖਾ ਕੇ ਏਦਾਂ ਬੇੜੇ ਕਦੀ ਤਰ ਨਹੀਂ ਸਕਦੇ।
ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਬੁੱਧ ਮਾਰੀ ਗਦਾਰਾਂ ਨਾਲ ਨਿਭਾਈ ਜਾਰੀ।
ਕਿਉਂ ਨਹੀਂ ਆਦੇਸ਼ਾਂ ਨਾਲ ਖੜਿਆ ਬੇਈਮਾਨੀ ਕਿਉਂ ਕੀਤੀ ਭਾਰੀ।
ਇਮਾਨਦਾਰੀ ਦਾ ਸੀ ਚਿਹਰਾ ਇਸ ਦਾ ਬੁੱਕਲ ਵਿਚ ਕਿਉਂ ਰੱਖੀ ਕਟਾਰੀ।
ਜੇਕਰ ਇਹ ਨਾਲ ਆਦੇਸ਼ਾਂ ਖੜ੍ਹਦਾ ਮਿਲਨੀ ਭਲ ਸੀ ਇਸ ਨੂੰ ਭਾਰੀ।
ਤਖ਼ਤ ਅਕਾਲ ਤੋਂ ਭਗੌੜਿਆਂ ਤਾਈਂ ਤਨਖ਼ਾਹੀਏ ਛੇਤੀ ਐਲਾਨ ਕਰ ਦਿਓ।
ਆਦੇਸ਼ਾਂ ਤਾਈਂ ਇਨ੍ਹਾਂ ਕਿਉਂ ਨਹੀਂ ਮੰਨਿਆ ਕਰਨ ਸਪਸ਼ਟ ਫੁਰਮਾਨ ਕਰ ਦਿਓ।
ਪੰਥਕ ਨਿਰਣਿਆਂ ਮਜ਼ਾਕ ਜੁ ਕੀਤਾ ਨਕਾਬੀ ਚਿਹਰਾ ਇਨ੍ਹਾਂ ਸਾਫ ਕਰ ਦਿਓ।
ਆਨੀ ਕਾਨੀ ਜੇ ਰਤਾ ਆਦੇਸ਼ਾਂ ਤੋਂ ਕਰਦੇ ਤੁਸੀਂ ਪੂਰਾ ਇਨ੍ਹਾਂ ਦਾ
ਹਿਸਾਬ ਕਰ ਦਿਓ।
ਗਿਆਨੀ ਕੇਵਲ ਸਿੰਘ
ਸਾਬਕਾ ਜਥੇਦਾਰ
ਤਖ਼ਤ ਸ੍ਰੀ ਦਮਦਮਾ ਸਾਹਿਬ।












Comments (0)