ਡੇਰਾ ਪ੍ਰੇਮੀ ਪ੍ਰਦੀਪ ਤੇ ਨਿਸ਼ਾਨ ਜ਼ਮਾਨਤ ਮਨਜ਼ੂਰ, ਅਗਲੀ ਪੇਸ਼ੀ 17 .....
ਅੰਮ੍ਰਿਤਸਰ ਟਾਈਮਜ਼ ਬਿਉਰੋ
ਫਰੀਦਕੋਟ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਛੇ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ ਉਰਫ ਸੰਨੀ ਕੰਡਾ, ਨਿਸ਼ਾਨ ਸਿੰਘ, ਰਣਜੀਤ ਸਿੰਘ ਭੋਲਾ, ਪ੍ਰਦੀਪ ਕੁਮਾਰ, ਬਲਜੀਤ ਸਿੰਘ ਅਤੇ ਸ਼ਕਤੀ ਸਿੰਘ ਨੂੰ ਇਲਾਕਾ ਮੈਜਿਸਟਰੇਟ ਮੈਡਮ ਤਰਜਨੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ 'ਤੇ ਅਦਾਲਤ ਨੇ ਅਗਲੀ ਸੁਣਵਾਈ ਦੋਸ਼ ਕਾਇਦ ਕਰਨ ਦੀ ਬਹਿਸ ਲਈ 17 ਅਗਸਤ ਲਈ ਮੁਲਤਵੀ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ, ਮਾਮਲਾ ਨੰਬਰ 117, 24 ਸਤੰਬਰ 2015 ਨੂੰ ਪਿੰਡ ਜਵਾਹਰ ਸਿੰਘ ਵਾਲਾ ਤੋ ਗੁਰੂ ਗ੍ਰੰਥ ਸਾਹਿਬ ਚੋਰੀ ਕਰਕੇ ਪਿੰਡ ਬਰਗਾੜੀ ਵਿੱਚ ਇਤਰਾਜ਼ਯੋਗ ਪੋਸਟਰ ਲਗਾਉਣ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਇਤਰਾਜ਼ਯੋਗ ਭਾਸ਼ਾ ਵਰਤਨ ਦੇ ਮਾਮਲੇ ਵਿੱਚ ਥਾਣਾ ਬਾਜਾਖਾਨਾ ਵਿਖੇ ਡੇਰਾ ਪੇ੍ਮੀ ਸੁਖਜਿੰਦਰ ਸਿੰਘ ਉਰਫ ਸੰਨੀ, ਸ਼ਕਤੀ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਹਰਸ਼ ਧੁਰੀ, ਪ੍ਰਦੀਪ ਕੁਮਾਰ, ਸੰਦੀਪ ਬਰੇਟਾ ਅਤੇ ਮਹਿੰਦਰ ਪਾਲ ਬਿੱਟੂ ਦੇ ਖਿਲਾਫ ਅਤੇ ਮਾਮਲਾ ਨੰਬਰ 128 ,12 ਅਕਤੂਬਰ 2015 ਵਿੱਚ ਛੇ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ ਉਰਫ ਸੰਨੀ ਕੰਡਾ, ਨਿਸ਼ਾਨ ਸਿੰਘ, ਰਣਜੀਤ ਸਿੰਘ ਭੋਲਾ, ਪ੍ਰਦੀਪ ਕੁਮਾਰ, ਬਲਜੀਤ ਸਿੰਘ ਅਤੇ ਸ਼ਕਤੀ ਸਿੰਘ ਦੇ ਖਿਲਾਫ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਵਿਸ਼ੇਸ਼ ਜਾਂਚ ਟੀਮ ( ਸਿਟ) ਵੱਲੋਂ ਚਲਾਨ ਪੇਸ਼ ਕਰ ਦਿੱਤਾ ਸੀ ਜਿਸ ਦੀਆਂ ਦੋਨੋਂ ਮਾਮਲਿਆਂ ਦੀਆਂ ਚਲਾਨ ਦੀਆਂ ਕਾਪੀਆਂ ਕਾਨੂੰਨ ਦੇ ਮੁਤਾਬਕ ਡੇਰਾ ਪੇ੍ਮੀਆਂ ਡੇਰਾ ਪੇ੍ਮੀ ਸੁਖਜਿੰਦਰ ਸਿੰਘ ਉਰਫ ਸੰਨੀ, ਸ਼ਕਤੀ ਸਿੰਘ , ਰਣਜੀਤ ਸਿੰਘ , ਬਲਜੀਤ ਸਿੰਘ , ਪ੍ਰਦੀਪ ਕੁਮਾਰ ਅਤੇ ਨਿਸ਼ਾਨ ਸਿੰਘ ਇਨ੍ਹਾਂ ਦਿੱਤੀਆਂ ਗਈਆਂ ਜਦੋ ਕਿ ਮਹਿੰਦਰ ਪਾਲ ਬਿੱਟੂ ਨੂੰ ਜੇਲ ਦੇ ਵਿੱਚ ਹੀ ਕਤਲ ਕਰ ਦਿੱਤਾ ਗਿਆ ਸੀ ਅਤੇ ਹਰਸ਼ ਧੁਰੀ , ਸੰਦੀਪ ਬਰੇਟਾ ,ਪ੍ਰਦੀਪ ਕਲੇਰ ਦੇ ਖਿਲਾਫ ਗਿ੍ਫਤਰੀ ਵਰੰਟ ਜਾਰੀ ਕੀਤੇ ਹੋਏ ਹਨ।ਜਾਂਚ ਟੀਮ ਨੇ ਇਨ੍ਹਾਂ ਨੂੰ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ਾਂ ਤਹਿਤ ਮੁਲਜ਼ਮ ਵੱਜੋਂ ਨਾਮਜ਼ਦ ਕੀਤਾ ਹੈ । ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 17 ਅਗਸਤ ਤੱਕ ਦੋਸ਼ ਕਾਇਦ ਤੇ ਬਹਿਸ ਲਈ ਮੁਲਤਵੀ ਕਰ ਦਿੱਤੀ ਹੈ ।
ਇਹ ਜਿਕਰਯੋਗ ਹੈ ਕਿ 12 ਅਕਤੂਬਰ 2015 ਨੂੰ ਬਰਗਾੜੀ ਵਿੱਖੇ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਾਰਨ ਵਾਲੇ ਮਾਮਲੇ ਵਿੱਚ ਐਸ ਆਈ ਟੀ ਵੱਲੋਂ ਗਿ੍ਫਤਾਰ ਕੀਤੇ ਡੇਰਾ ਪ੍ਰੇਮੀਆਂ ਪ੍ਰਦੀਪ ਕੁਮਾਰ ਅਤੇ ਨਿਸ਼ਾਨ ਸਿੰਘ ਵੱਲੋਂ ਇਲਾਕਾ ਮੈਜਿਸਟਰੇਟ ਮੈਡਮ ਤਰਜਨੀ ਦੀ ਅਦਾਲਤ ਵਿੱਚ ਚੱਲਦੇ ਮੁਕੱਦਮੇ ਤੱਕ ਜ਼ਮਾਨਤ ਤੇ ਰਿਹਾਅ ਕਰਨ ਦੀ ਮੰਗ ਕੀਤੀ ਹੈ ਜਿਸ 'ਤੇ ਅਦਾਲਤ ਨੇ ਦੋਨਾਂ ਵਕੀਲਾਂ ਦੀ ਆਪਸ ਵਿੱਚ ਬਹਿਸ ਸੁਣਨ ਉਪਰੰਤ ਪ੍ਰਦੀਪ ਸਿੰਘ ਅਤੇ ਨਿਸ਼ਾਨ ਸਿੰਘ ਨੂੰ ਜ਼ਮਾਨਤ ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ।ਇਥੇ ਇਹ ਵੀ ਜਿਕਰਯੋਗ ਹੈ ਕਿ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ ਸੰਨੀ ,ਰਣਜੀਤ ਸਿੰਘ ਭੋਲਾ , ਬਲਜੀਤ ਸਿੰਘ ਤੇ ਸ਼ਕਤੀ ਸਿੰਘ ਨੂੰ ਪਹਿਲਾਂ ਚਲਦੇ ਮੁਕੱਦਮੇ ਤੱਕ ਜ਼ਮਾਨਤ ਮਿਲ ਚੁੱਕੀ ਹੈ











Comments (0)