ਲਿਵਰ ਦੀ ਰਹੱਸਮਈ ਬਿਮਾਰੀ ਨਾਲ ਇਕ ਬੱਚੇ ਦੀ ਮੌਤ

ਲਿਵਰ ਦੀ ਰਹੱਸਮਈ ਬਿਮਾਰੀ ਨਾਲ ਇਕ ਬੱਚੇ ਦੀ ਮੌਤ

ਅੰਮ੍ਰਿਤਸਰ ਟਾਈਮਜ਼

ਲੰਡਨ : ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕਿਹਾ ਕਿ ਲਿਵਰ ਦੀ ਰਹੱਸਮਈ ਬਿਮਾਰੀ ਨਾਲ ਇਕ ਬੱਚੇ ਦੀ ਮੌਤ ਹੋਈ ਹੈ। ਇਹ ਨਹੀਂ ਦੱਸਿਆ ਗਿਆ ਹੈ ਕਿ ਮੌਤ ਕਿਸ ਦੇਸ਼ ਵਿਚ ਹੋਈ ਹੈ। ਯੂਰਪ ਤੇ ਅਮਰੀਕਾ ’ਚ ਬੱਚੇ ਇਸ ਬਿਮਾਰੀ ਦੇ ਸ਼ਿਕਾਰ ਬਣ ਰਹੇ ਹਨ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ ਕਿ ਉਸ ਨੂੰ ਇਕ ਦਰਜਨ ਦੇਸ਼ਾਂ ਤੋਂ ਹੁਣ ਤਕ ਅਣਪਛਾਤੇ ਮੂਲ ਦੇ ਤੀਬਰ ਹੈਪੇਟਾਈਟਿਸ ਦੇ ਘੱਟੋ ਘੱਟ 169 ਮਾਮਲਿਆਂ ਦੀ ਰਿਪੋਰਟ ਮਿਲੀ ਹੈ। ਇਕ ਮਹੀਨੇ ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਵਿਚ ਇਹ ਮਾਮਲੇ ਸਾਹਮਣੇ ਆਏ ਹਨ। ਇਸ ਬਿਮਾਰੀ ਦਾ ਪਹਿਲਾ ਮਾਮਲਾ ਬ੍ਰਿਟੇਨ ਵਿਚ ਦਰਜ ਕੀਤਾ ਗਿਆ। ਇੱਥੇ 114 ਬੱਚੇ ਬਿਮਾਰ ਹੋਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮਾਮਲੇ ਆਮ ਤੌਰ ’ਤੇ ਸਰਦੀ ਨਾਲ ਜੁਡ਼ੇ ਵਾਇਰਸ ਨਾਲ ਜੁਡ਼ੇ ਹੋ ਸਕਦੇ ਹਨ, ਪਰ ਸ਼ੋਧ ਜਾਰੀ ਹੈ।