ਨਿਊ ਜਰਸੀ ਵਿਚ ਇਕ ਜੋੜਾ ਨਬਾਲਗ ਲੜਕੀ ਨੂੰ ਕਈ ਸਾਲ ਕੈਦ ਵਿਚ ਰਖ ਕੇ ਤਸ਼ੱਦਦ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਨਿਊ ਜਰਸੀ ਦੇ ਇਕ ਘਰ ਵਿਚ ਇਕ ਜੋੜੇ ਵੱਲੋਂ ਇਕ ਨਬਾਲਗ ਲੜਕੀ ਨੂੰ ਉਸ ਦੀ ਛੋਟੀ ਭੈਣ ਸਮੇਤ ਕਈ ਸਾਲ ਕੁੱਤੇ ਵਾਲੇ ਖੁੱਡੇ ਵਿਚ ਕੈਦ ਕਰਕੇ ਰੱਖਣ ਦੀ ਖਬਰ ਹੈ ਜਿਸ ਦੌਰਾਨ ਉਸ ਉਪਰ ਤਸ਼ੱਦਦ ਵੀ ਕੀਤਾ ਗਿਆ। ਇਹ ਪ੍ਰਗਟਾਵਾ ਵਕੀਲਾਂ ਨੇ ਜਾਰੀ ਇਕ ਬਿਆਨ ਵਿਚ ਕੀਤਾ ਹੈ। ਪੁਲਿਸ ਨੇ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਹੈ। ਬਿਆਨ ਅਨੁਸਾਰ ਇਹ ਮਾਮਲਾ ਉਸ ਸਮੇ ਸਾਹਮਣੇ ਆਇਆ ਜਦੋਂ ਲੜਕੀ ਜੋ ਹੁਣ 18 ਸਾਲਾਂ ਦੀ ਹੋ ਚੁੱੱਕੀ ਹੈ, ਇਕ ਗਵਾਂਢੀ ਦੀ ਮੱਦਦ ਨਾਲ ਕੈਦ ਵਿਚੋਂ ਫਰਾਰ ਹੋਣ ਵਿੱਚ ਸਫਲ ਹੋ ਗਈ। ਗਲੂਸੈਸਟਰ ਟਾਊਨਸ਼ਿੱਪ ਪੁਲਿਸ ਮੁਖੀ ਡੇਵਿਡ ਹਾਰਕਿਨਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਘਿਣਾਉਣਾ ਮਾਮਲਾ ਹੈ ਜਿਸ ਦੀ ਕਲਪਨਾ ਕਰਨੀ ਵੀ ਮੁਸ਼ਕਿਲ ਹੈ। ਹਾਰਕਿਨਸ ਨੇ ਕਿਹਾ ਕਿ ਸੂਚਨਾ ਮਿਲਣ 'ਤੇ ਪੁਲਿਸ ਨੇ ਲੜਕੀ ਨੂੰ ਇਕ ਗਰੌਸਰੀ ਸਟੋਰ ਵਿਚੋਂ ਬਰਾਮਦ ਕਰ ਲਿਆ ਜਿਥੇ ਗਵਾਂਢੀ ਵੀ ਉਸ ਦੇ ਨਾਲ ਸੀ। ਪੁਲਿਸ ਨੇ ਕਿਹਾ ਹੈ ਕਿ ਬਰੈਂਡਾ ਸਪੈਨਸਰ (38) ਤੇ ਉਸ ਦੇ ਪਤੀ ਬਰੈਂਡਾ ਮੋਸਲੀ (41) ਨੂੰ ਗਲੂਸੈਸਟਰ ਟਾਊਨਸ਼ਿੱਪ ਵਿਚ ਉਨਾਂ ਦੇ ਘਰ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨਾਂ ਵਿਰੁੱਧ ਅਗਵਾ ਕਰਨ ਸਮੇਤ ਅਣਮਨੁੱਖੀ ਤਸ਼ੱਦਦ ਦੇ ਦੋਸ਼ ਲਾਏ ਗਏ ਹਨ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ 2018 ਵਿਚ ਸਕੂਲ ਵਿਚੋਂ ਹਟਾਉਣ ਉਪਰੰਤ ਉਸ ਉਪਰ ਤਸ਼ੱਦਦ ਸ਼ੁਰੂ ਹੋ ਗਿਆ ਸੀ। ਉਸ ਨੂੰ ਅੰਦਾਜਨ ਇਕ ਸਾਲ ਕੁੱਤੇ ਵਾਲੇ ਖੁੱਡੇ ਵਿਚ ਰਖਿਆ ਗਿਆ ਤੇ ਉਪਰੰਤ ਤਾਲਾਬੰਦ ਬਾਥਰੂਮ ਵਿਚ ਰਹਿਣ ਲਈ ਮਜ਼ਬੂਰ ਕੀਤਾ ਗਿਆ।











Comments (0)