ਭਾਰਤੀ ਮੂਲ ਦਾ ਨਰੇਸ਼ ਭੱਟ ਆਪਣੀ ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਗ੍ਰਿਫਤਾਰ

ਭਾਰਤੀ ਮੂਲ ਦਾ ਨਰੇਸ਼ ਭੱਟ ਆਪਣੀ ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਗ੍ਰਿਫਤਾਰ
ਕੈਪਸ਼ਨ ਡਿਟੈਨਸ਼ਨ ਸੈਂਟਰ ਵਿਚ ਬੰਦ ਨਰੇਸ਼ ਭੱਟ ਤੇ ਸੱਜੇ ਮ੍ਰਿਤਕ ਮਮਤਾ ਭੱਟ ਦੀ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਵਿਰਜੀਨੀਆ ਵਾਸੀ 28 ਸਾਲਾ ਔਰਤ ਮਮਤਾ ਕੈਫਲ ਭੱਟ ਦੀ ਹੋਈ ਹੱਤਿਆ ਦੇ ਮਾਮਲੇ ਵਿਚ ਉਸ ਦੇ ਭਾਰਤੀ ਪਤੀ ਨਰੇਸ਼ ਭੱਟ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਪੁਲਿਸ ਅਫਸਰ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ ਭੱਟ ਨੂੰ ਹੱਥਕੜੀਆਂ ਲਾ ਕੇ ਲੈ ਗਏ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਨਰੇਸ਼ ਭੱਟ ਨੇ ਆਪਣੇ ਘਰ ਦੇ ਅੰਦਰ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਬਾਹਰ ਸੁੱਟ ਦਿੱਤੀ।  ਹਾਲਾਂ ਕਿ ਭੱਟ ਵਿਰੁੱਧ ਅਜੇ ਰਸਮੀ ਤੌਰ 'ਤੇ ਦੋਸ਼ ਆਇਦ ਨਹੀਂ ਕੀਤੇ ਗਏ ਪਰੰਤੂ ਮੁੱਢਲੀ ਅਪਰਾਧਕ ਸ਼ਿਕਾਇਤ ਅਨੁਸਾਰ 30 ਜੁਲਾਈ ਨੂੰ ਨਰੇਸ਼ ਭੱਟ ਨੇ ਆਪਣੀ ਪਤਨੀ ਮਮਤਾ ਭੱਟ ਦੀ ਹੱਤਿਆ ਕੀਤੀ ਸੀ। ਸ਼ਿਕਾਇਤ ਅਨੁਸਾਰ ਜਾਂਚ ਦੌਰਾਨ ਮਮਤਾ ਭੱਟ ਦੀ ਮੌਤ ਸਬੰਧੀ ਕਈ ਡਿਜ਼ੀਟਲ ਤੇ ਫੌਰੈਂਸਿਕ ਸਬੂਤ ਮਿਲੇ ਹਨ। ਇਸ ਸਮੇ ਨਰੇਸ਼ ਭੱਟ ਨੂੰ ਪ੍ਰਿੰਸ ਵਿਲੀਅਮ ਮਾਨਾਸਾਸ ਰਿਜਨਲ ਅਡਲਟ ਡਿਟੈਨਸ਼ਨ ਸੈਂਟਰ ਵਿਚ ਰਖਿਆ ਗਿਆ ਹੈ।