ਅਣਖ ਖਾਤਰ ਕੁੜੀ ਤੇ ਮੁੰਡੇ ਦਾ ਕਤਲ ਕੀਤਾ ਗਿਆ

ਅਣਖ ਖਾਤਰ ਕੁੜੀ ਤੇ ਮੁੰਡੇ ਦਾ ਕਤਲ ਕੀਤਾ ਗਿਆ

ਅੰਮ੍ਰਿਤਸਰ: ਮਜੀਠਾ 'ਚ ਅਣਖ ਖਾਤਰ ਇੱਕ 18 ਸਾਲਾ ਮੁੰਡੇ ਅਤੇ 15 ਸਾਲਾ ਕੁੜੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। 

ਪ੍ਰਾਪਤ ਜਾਣਕਾਰੀ ਮੁਤਾਬਿਕ ਮੁੰਡਾ ਅਤੇ ਕੁੜੀ ਅੱਜ ਘਰੋਂ ਭੱਜ ਰਹੇ ਸਨ ਜਿਸ ਬਾਰੇ ਪਤਾ ਲੱਗਣ 'ਤੇ ਕੁੜੀ ਦੇ ਮਾਪਿਆਂ ਨੇ ਮੁੰਡੇ ਅਤੇ ਕੁੜੀ ਨੂੰ ਕਤਲ ਕਰ ਦਿੱਤਾ। ਇਸ ਮਾਮਲੇ 'ਚ ਮੁੰਡੇ ਦੇ ਪਰਿਵਾਰ ਨੇ ਕੁੜੀ ਦੇ ਪਿਤਾ 'ਤੇ ਇਹਨਾਂ ਕਤਲਾਂ ਦਾ ਦੋਸ਼ ਲਾਇਆ ਹੈ।

ਕਤਲ ਕੀਤਾ ਗਿਆ ਮੁੰਡਾ ਸਾਬਕਾ ਕੌਂਸਲਰ ਚੌਧਰੀ ਸ਼ੰਗਾਰਾ ਸਿੰਘ ਦਾ 18 ਸਾਲਾ ਪੋਤਰਾ ਪਵਨ ਸਿੰਘ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ