ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕੈਡਮੀ ਦੇ ਚੇਅਰਮੈਨ ਮਲਕੀਤ ਸਿੰਘ ਬੱਲ ਸੰਤ ਬਾਬਾ ਬਲਵਿੰਦਰ ਸਿੰਘ ਜੀ ਵਲੋ ਕੀਤੇ ਗਏ ਸਨਮਾਨਿਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 14 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕੈਡਮੀ ਦੇ ਚੇਅਰਮੈਨ ਸ ਮਲਕੀਤ ਸਿੰਘ ਬੱਲ ਗੁਰੂਦਵਾਰਾ ਲੰਗਰ ਸਾਹਿਬ, ਹਜ਼ੂਰ ਸਾਹਿਬ, ਨੰਦੇੜ ਵਿਖੇ ਨਤਮਸਤਕ ਹੋਏ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ । ਸ੍ਰ ਮਲਕੀਤ ਸਿੰਘ ਬੱਲ ਨੇ ਦੱਸਿਆ ਕਿ ਇਸ ਪਵਿੱਤਰ ਥਾਂ 'ਤੇ ਇਸ ਰੂਹਾਨੀ ਸ਼ਖਸੀਅਤ ਦੇ ਦਰਸ਼ਨ ਕਰਨਾ ਬਹੁਤ ਹੀ ਉਤਸ਼ਾਹ ਜਨਕ ਸੀ। ਸੰਤਾ ਦੇ ਬਚਨ ਅਤੇ ਗਹਿਰੇ ਭਗਤੀ ਭਾਵ ਸਾਨੂੰ ਨਿਮਰਤਾ, ਸੇਵਾ ਅਤੇ ਪਿਆਰ ਦੇ ਰਸਤੇ 'ਤੇ ਚਲਣ ਲਈ ਪ੍ਰੇਰਿਤ ਕਰਦੇ ਹਨ। ਅਕਾਲ ਪੁਰਖ ਸਾਨੂੰ ਅਪਣੀਆਂ ਕਿਰਪਾਵਾਂ ਨਾਲ ਸਦਾ ਸਨਮਾਨਿਤ ਰੱਖਣ ਅਤੇ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਣ ਦੇ ਨਾਲ ਦੂਜਿਆਂ ਦੀ ਨਿਸ਼ਕਾਮ ਸੇਵਾ ਕਰਨ ਦੀ ਸ਼ਕਤੀ ਦੇਣ । ਇਸ ਮੌਕੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਵਲੋ ਸ੍ਰ ਮਲਕੀਤ ਸਿੰਘ ਬੱਲ ਚੇਅਰਮੈਨ, ਸ. ਚਰਨਦੀਪ ਸਿੰਘ (ਹੈਪੀ) ਮੈਂਬਰ ਮਨਿਓਰਟੀ ਕਮਿਸ਼ਨ, ਸ੍ਰ ਜਸਪਾਲ ਸਿੰਘ ਸਿੱਧੂ ਮੈਂਬਰ ਸਿੱਖ ਸਮਾਜ ਕਮੇਟੀ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।











Comments (0)