ਅਰਵਿੰਦ ਕੇਜਰੀਵਾਲ ਨੇ ਦਿੱਲੀ ਨੂੰ ਫੌਜ ਹਵਾਲੇ ਕਰਨ ਦੀ ਮੰਗ ਕੀਤੀ
ਨਵੀਂ ਦਿੱਲੀ: ਦਿੱਲੀ ਵਿਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਤੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਨੂੰ ਭਾਰਤੀ ਫੌਜ ਦੇ ਹਵਾਲੇ ਕਰਨ ਦੀ ਮੰਗ ਕਰ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਦਿੱਲੀ ਦੀ ਸਥਿਤੀ ਹੁਣ ਵੀ ਖਤਰਨਾਕ ਬਣੀ ਹੋਈ ਹੈ ਤੇ ਦਿੱਲੀ ਪੁਲਸ ਹਿੰਸਾ ਨੂੰ ਕਾਬੂ ਕਰਨ ਵਿਚ ਨਾਕਾਮ ਰਹੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਭਾਰਤ ਦੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਰਹੇ ਹਨ ਕਿ ਦਿੱਲੀ ਵਿਚ ਫੌਜ ਲਾਈ ਜਾਵੇ ਅਤੇ ਹਿੰਸਾ ਨਾਲ ਪ੍ਰਭਾਵਤ ਸਾਰੇ ਇਲਾਕਿਆਂ ਵਿਚ ਕਰਫਿਊ ਲਾ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਹੁਣ ਤੱਕ 18 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਸੀਏਏ ਖਿਲਾਫ ਵਿਰੋਧ ਕਰ ਰਹੇ ਲੋਕਾਂ ਅਤੇ ਸੀਏਏ ਦੇ ਸਮਰਥਨ ਵਿਚ ਭਾਜਪਾ ਆਗੂਆਂ ਦੀ ਅਗਵਾਈ ਵਿਚ ਸੜਕਾਂ 'ਤੇ ਆਈਆਂ ਭੀੜਾਂ ਦਰਮਿਆਨ ਸ਼ੁਰੂ ਹੋਈ ਹਿੰਸਾ ਹੁਣ ਮੁਸਲਿਮ ਵਿਰੋਧੀ ਕਤਲੇਆਮ ਵਰਗਾ ਰੂਪ ਧਾਰ ਚੁੱਕੀ ਹੈ। ਹਿੰਦੂ ਭੀੜਾਂ ਵੱਲੋਂ ਮੁਸਲਿਮ ਦੁਕਾਨਾਂ ਨੂੰ ਸਾੜ੍ਹਿਆ ਜਾ ਰਿਹਾ ਹੈ। ਮਸਜਿਦਾਂ 'ਤੇ ਹਮਲੇ ਕਰਕੇ ਅੱਗਾਂ ਲਾਈਆਂ ਜਾ ਰਹੀਆਂ ਹਨ ਤੇ ਮੁਸਲਿਮ ਘਰਾਂ 'ਤੇ ਵੀ ਹਮਲਿਆਂ ਦੀਆਂ ਖਬਰਾਂ ਆ ਰਹੀਆਂ ਹਨ।
I have been in touch wid large no of people whole nite. Situation alarming. Police, despite all its efforts, unable to control situation and instil confidence
— Arvind Kejriwal (@ArvindKejriwal) February 26, 2020
Army shud be called in and curfew imposed in rest of affected areas immediately
Am writing to Hon’ble HM to this effect











Comments (0)