ਲਾਇਨਜ਼ ਕਲੱਬ ਖਰੜ ਉਮੰਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ ( ਪੰਜਾਬ ) : ਲੋਕ ਭਲਾਈ ਹਿੱਤਾਂ ਲਈ ਸਮਰਪਿਤ ਲਾਈਨਜ਼ ਕਲੱਬ ਖਰੜ ਉਮੰਗ ਵਲੋਂ ਬੀਤੇ ਕੱਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ  ਮਨਾਇਆ ਗਿਆ। ਇਸ ਮੌਕੇ ਸ਼ਹਿਰ ਖਰੜ ਦੀਆਂ ਕੁਝ ਚੋਣਵੀਆਂ ਬੀਬੀਆਂ ਨੂੰ ਸਥਾਨਕ ਹੋਟਲ ਮਿਲਰਡ ਵਿਖੇ ਸਨਮਾਨਿਤ ਕੀਤਾ ਗਿਆ। 

ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਡਾਇਰੈਕਟਰ ਸੁਭਾਸ਼ ਅਗਰਵਾਲ ਨੇ ਦੱਸਿਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਲਾਇਨਜ਼ ਕਲੱਬ ਖਰੜ ਉਮੰਗ ਵੱਲੋਂ ਸਮਾਜ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ। 

ਜਿਸ ਵਿੱਚ ਖਰੜ ਸ਼ਹਿਰ ਦੀਆਂ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੀਆਂ ਕੁਝ ਚੋਣਵੀਆਂ ਔਰਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਖਰੜ ਨਗਰ ਕੌਂਸਲ ਦੀ ਪ੍ਰਧਾਨ ਸ੍ਰੀਮਤੀ ਜਸਪ੍ਰੀਤ ਕੌਰ ਲੋਗੀਆ ਅਤੇ ਰੋਪੜ ਬਲੱਡ ਬੈਂਕ ਦੇ ਇੰਚਾਰਜ ਡਾ.ਬਬਲੀਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। 

ਇਸ ਮੌਕੇ ਬੋਲਦਿਆਂ ਜਸਪ੍ਰੀਤ ਕੌਰ ਲੋਗੀਆ ਨੇ ਕਿਹਾ ਕਿ ਅੱਜ ਸਮਾਜ ਵਿੱਚ ਔਰਤਾਂ ਦਾ ਬਹੁਤ ਸਤਿਕਾਰ ਹੈ, ਅੱਜ ਔਰਤਾਂ ਹਰ ਖੇਤਰ ਵਿੱਚ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹਨ।  ਡਾ: ਬਬਲੀਨ ਹੋਰਾਂ ਨੇ ਵੀ ਸਮਾਜ ਤੇ ਪਰਿਵਾਰ ਵਿਚ ਔਰਤਾਂ ਦੀ ਭਾਗੀਦਾਰੀ  ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਇਨ ਕਲੱਬ ਖਰੜ ਉਮੰਗ ਦਾ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ, ਜਿਸ ਵਿਚ  ਔਰਤਾਂ ਦੀ ਹੌਸਲਾ-ਹਫ਼ਜਾਈ ਕੀਤੀ। 

ਕਲੱਬ ਦੇ ਡਾਇਰੈਕਟਰ ਸੁਭਾਸ਼ ਅਗਰਵਾਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਦਾ ਸਮਾਜ ਵਿੱਚ ਬਹੁਤ ਉੱਚਾ ਦਰਜਾ ਹੈ। ਅੱਜ ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਔਰਤਾਂ ਮਰਦਾਂ ਤੋਂ ਪਿੱਛੇ ਨਹੀਂ ਹਨ। ਭਾਰਤ ਸਰਕਾਰ ਔਰਤਾਂ ਲਈ ਵੀ ਕਈ ਸਕੀਮਾਂ ਲਿਆ ਰਹੀ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਮਾਨ, ਸਚਿਨ ਅਮਨਦੀਪ, ਖਜ਼ਾਨਚੀ ਨਰੇਸ਼ ਸਿੰਗਲਾ, ਅਰੁਣ ਜਿੰਦਲ, ਡਾ: ਸੁਖਬੀਰ ਰਾਣਾ, ਮੇਜਰ ਸਿੰਘ, ਪਿ੍ੰਸੀਪਲ ਭੁਪਿੰਦਰ ਸਿੰਘ, ਜਤਿੰਦਰ ਦਲਮੋਤਰਾ, ਸੁਨੀਲ ਦੱਤ ਤੋਂ ਇਲਾਵਾ ਹੋਰ ਵੀ ਕਈ ਪਤਵੰਤੇ ਹਾਜ਼ਰ ਸਨ |