ਬੀਸੀ ਸਰਕਾਰ ਨੇ ਦਲਿਤਾਂ ਦੇ ਇਤਿਹਾਸ ਦਾ ਮਹੀਨਾ ਅਪ੍ਰੈਲ ਨੂੰ ਐਲਾਨਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਐਬਟਸਫੋਰਡ-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਵਿਚ ਅਪ੍ਰੈਲ ਨੂੰ ਜਿੱਥੇ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਇਆ ਜਾਂਦਾ ਹੈ ,ਉੱਥੇ ਹੁਣ ਸੂਬਾ ਸਰਕਾਰ ਨੇ ਅਪ੍ਰੈਲ ਮਹੀਨੇ ਨੂੰ ਦਲਿਤਾਂ ਦੇ ਇਤਿਹਾਸ ਦੇ ਮਹੀਨੇ ਵਜੋਂ ਵੀ ਐਲਾਨਨਾਮਾ ਜਾਰੀ ਕੀਤਾ ਹੈ।ਬਿ੍ਟਿਸ਼ ਕੋਲੰਬੀਆ ਦੇ ਲੈਫਟੀਨੈਂਟ ਗਵਰਨਰ ਜੇਨਿਟ ਆਸਟਿਨ ਤੇ ਅਟਾਰਨੀ ਜਨਰਲ ਡੇਵਿਡ ਈਬੀ ਵਲੋਂ ਜਾਰੀ ਕੀਤੇ ਗਏ ਇਸ ਐਲਾਨਨਾਮੇ ਵਿਚ ਅਪ੍ਰੈਲ ਮਹੀਨੇ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ, ਆਦਿ ਧਰਮ ਦੇ ਬਾਨੀ ਬਾਬੂ ਮੰਗੂ ਰਾਮ ਮੂੱਗੋਵਾਲੀਆ, ਲੋਕ ਕਵੀ ਸੰਤ ਰਾਮ ਉਦਾਸੀ ਅਤੇ ਮਹਾਂਰਾਸ਼ਟਰ ਦੇ ਉੱਘੇ ਦਲਿਤ ਆਗੂ ਜਯੋਤੀ ਰਾਓ ਫੂਲੇ ਨੂੰ ਸਮਰਪਿਤ ਕੀਤਾ ਗਿਆ ਹੈ । ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਕਿਸੇ ਸੂਬੇ ਦੀ ਸਰਕਾਰ ਵਲੋਂ ਭਾਰਤ ਦੇ ਵੱਖ-ਵੱਖ ਖੇਤਰਾਂ 'ਚ ਅਹਿਮ ਯੋਗਦਾਨ ਪਾਉਣ ਵਾਲੇ ਦਲਿਤ ਭਾਈਚਾਰੇ ਨਾਲ ਸੰਬੰਧਿਤ 4 ਸ਼ਖ਼ਸੀਅਤਾਂ ਨੂੰ ਸਰਕਾਰੀ ਤੌਰ 'ਤੇ ਮਾਨਤਾ ਦਿੱਤੀ ਗਈ ਹੋਵੇ । ਐਲਾਨਨਾਮੇ ਵਿਚ ਇਹ ਕਿਹਾ ਗਿਆ ਹੈ ਕਿ ਇਨ੍ਹਾਂ ਵਲੋਂ ਬਰਾਬਰਤਾ ਅਤੇ ਸਮਾਜਿਕ ਨਿਆਂ ਅਤੇ ਦੱਬੇ-ਕੁਚਲੇ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਬਦਲੇ ਹਮੇਸ਼ਾ ਯਾਦ ਰੱਖਿਆ ਜਾਵੇਗਾ ।











Comments (0)