ਬੇਲੇਵਲ (Belleville) ਉਨਟਾਰੀਓ ਲਾਗੇ ਵਾਪਰੇ ਟਰੱਕ-ਵੈਨ ਹਾਦਸੇ ਚ ਪੰਜ ਭਾਰਤੀ ਮੂਲ ਦੇ ਨੌਜਵਾਨਾ ਦੀ ਮੌਤ
ਅੰਮ੍ਰਿਤਸਰ ਟਾਈਮਜ਼
ਨਿਊਯਾਰਕ/ਉਨਟਾਰੳ, (ਰਾਜ ਗੋਗਨਾ/ ਕੁਲਤਰਨ ਪਧਿਆਣਾ —ਕੈਨੇਡਾ ਦੇ ਉਨਟਾਰੀਓ ਦੇ ਹਾਈਵੇ 401 ਦੇ ਉਤੇ ਬੇਲੇਵਲ ਦੇ ਲਾਗੇ ਹੋਏ ਇਕ ਭਿਆਨਕ ਟਰੱਕ ਅਤੇ ਪੈਸੰਜਰ ਵੈਨ ਹਾਦਸੇ ਚ’ ਪੰਜ ਭਾਰਤੀ ਮੂਲ ਦੇ ਨੌਜਵਾਨਾ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਰਨ ਵਾਲਿਆ ਦੀ ਪਹਿਚਾਣ ਜਸਪਿੰਦਰ ਸਿੰਘ(21), ਕਰਨਪਾਲ ਸਿੰਘ (22), ਮੋਹਿਤ ਚੌਹਾਨ (23),ਪਵਨ ਕੁਮਾਰ (23) ਅਤੇ ਹਰਪ੍ਰੀਤ ਸਿੰਘ (24) ਸਾਲ ਦੇ ਵਜੋ ਹੋਈ ਹੈ। ਇਹ ਹਾਦਸਾ ਬੀਤੇਂ ਦਿਨ ਸ਼ਨੀਵਾਰ ਦੀ ਸਵੇਰ ਨੂੰ 3:45 ਵਜੇ ਹੋਇਆ ਹੈ ਜਦੋ ਇੱਕ ਪੈਸੰਜਰ ਵੈਨ ਦੀ ਟੱਕਰ ਇਕ ਕਮਰਸ਼ੀਅਲ ਟਰੱਕ ਟਰੇਲਰ ਦੇ ਨਾਲ ਹੋ ਗਈ ਸੀ। ਇਸ ਹਾਦਸੇ ਚ’ ਟਰੱਕ ਡਰਾਈਵਰ ਦਾ ਬਚਾਅ ਹੋ ਗਿਆ ਹੈ। ਜਦ ਕਿ ਵੈਨ ਚਾਲਕ ਅਤੇ ਉਸ ਵਿੱਚ ਮਰਨ ਵਾਲੇ ਸਾਰੇ ਨੌਜਵਾਨ ਭਾਰਤ ਤੋ ਆਏ ਹੋਏ ਅੰਤਰ-ਰਾਸ਼ਟਰੀ ਵਿਦਿਆਰਥੀ ਦੱਸੇ ਜਾ ਰਹੇ ਹਨ। ਕਿਉਂਕਿ ਇੱਥੋਂ ਦਾ ਖਰਾਬ ਮੋਸਮ ਵੀ ਹਾਦਸੇ ਦਾ ਇੱਕ ਕਾਰਨ ਹੋ ਸਕਦਾ ਪਰ ਫਿਲਹਾਲ ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ।ਇੱਥੇ ਜਿਕਰਯੋਗ ਹੈ ਕਿ ਪਿਛਲੇ ਕੁੱਝ ਕੁ ਹਫਤਿਆ ਚ’ ਇਸ ਇਕੱਲੇ ਉਨਟਾਰੀੳ ਕੈਨੇਡਾ ਦੇ ਖੇਤਰ ਵਿਖੇ ਹੀ ਹੋਏ ਵੱਖ-ਵੱਖ ਭਿਆਨਕ ਸੜਕ ਹਾਦਸਿਆ ਵਿੱਚ 11 ਦੇ ਕਰੀਬ ਭਾਰਤੀ ਮੂਲ ਦੇ ਨੌਜਵਾਨ ਲੜਕੇ ਅਤੇ ਲੜਕੀਆ ਦੀ ਮੌਤ ਹੋਣ ਦੀਆ ਮੰਦਭਾਗੀਆ ਖਬਰਾਂ ਸਾਹਮਣੇ ਆਈਆਂ ਹਨ।











Comments (0)