ਦਿੱਲੀ ਕਮੇਟੀ ਨੇ ਕੀਤੀ ਗੁਰਬਾਣੀ ਦੀ ਘੋਰ ਬੇਅਦਬੀ
ਥਮਿੰਦਰ ਸਿੰਘ, ਰਜਵੰਤ ਸਿੰਘ ਅਤੇ ਓਂਕਾਰ ਸਿੰਘ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਕੀਤੀ ਛੇੜਛਾੜ
ਅੰਮ੍ਰਿਤਸਰ ਟਾਈਮਜ਼
ਅੰਮ੍ਰਿਤਸਰ / ਦਿੱਲੀ 4 ਮਈ: (ਚਰਨਜੀਤ ਸਿੰਘ) : ਥਮਿੰਦਰ ਸਿੰਘ, ਰਜਵੰਤ ਸਿੰਘ ਅਤੇ ਓਂਕਾਰ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਛੇੜਛਾੜ ਦੀਆਂ ਖਬਰਾਂ ਦੀ ਸਿਆਹੀ ਹਾਲੇ ਸੁੱਕੀ ਵੀ ਨਹੀਂ ਸੀ ਕਿ ਹੁਣ ਸਿੱਖਾਂ ਦੀ ਦੂਜੀ ਵੱਡੀ ਧਾਰਮਿਕ ਸੰਸਥਾ ਦਿੱਲੀ ਸਿੱਖ ਗੁਰਦਵਾਰਾ ਮੈਨਜਮੈਂਟ ਕਮੇਟੀ ਵਲੋਂ ਗੁਰਬਾਣੀ ਨਾਲ ਛੇੜਛਾੜ ਦਾ ਸਨਸਨੀ ਖੇਜ ਮਾਮਲਾ ਸਾਹਮਣੇ ਆਇਆ ਹੈ। ਇਸ ਨੇ ਸਿੱਖ ਪੰਥ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਜੇ ਸਾਡੀਆਂ ਸਿੱਖ ਸੰਸਥਾਵਾਂ ਦਾ ਇਹ ਹਾਲ ਹੈ ਤਾਂ ਕੌਮ ਨੂੰ ਸੇਧ ਕੌਣ ਦੇਵੇਗਾ। ਜਾਣਕਾਰੀ ਮੁਤਾਬਿਕ ਦਿੱਲੀ ਦੇ ਗੁਰਦਵਾਰਾ ਸੀਸ ਗੰਜ ਸਾਹਿਬ ਵਿਖੇ ਬਣੇ ਦਰਬਾਰ ਹਾਲ ਵਿਚ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਵਲੋਂ ਨਾਕਾਸ਼ੀ ਦੀ ਸੇਵਾ ਸ਼ੁਰੂ ਕਾਰਵਾਈ ਗਈ। ਕਰੀਬ ਤਿਨ ਮਹੀਨੇ ਪਹਿਲਾਂ ਸ਼ੁਰੂ ਕਾਰਵਾਈ ਸੇਵਾ ਦੌਰਾਨ ਕਰੀਬ ਅੱਧੀ ਸਦੀ ਪਹਿਲਾਂ ਪੱਥਰ ਤੇ ਬਹੁਤ ਹੀ ਸਤਿਕਾਰ ਨਾਲ ਖੁਨਵਾਏ ਨੋਵੇ ਮਹੱਲੇ ਦੇ ਸਲੋਕ ਉਤਾਰ ਕੇ ਨਾਕਾਸ਼ੀ ਨਾਲ ਨੋਵੇ ਮਹੱਲੇ ਦੇ ਸਲੋਕ ਮੁੜ ਲਿਖਵਾਏ ਜਾ ਰਹੇ ਹਨ।

ਨਾਕਾਸ਼ੀ ਦਵਾਰਾ ਸੋਨੇ ਦੀ ਸਿਆਹੀ ਨਾਲ ਲਿਖੇ ਜਾ ਰਹੇ ਨੋਵੇ ਮਹੱਲੇ ਦੇ ਇਨਾ ਸਲੋਕਾਂ ਵਿਚ ਭਰਭੂਰ ਗ਼ਲਤੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਹਰ ਸਿੱਖ ਦੁੱਖੀ ਹੈ। ਗੁਰਦਵਾਰਾ ਸੀਸ ਗੰਜ ਸਾਹਿਬ ਦੇ ਮੁੱਖ ਦਰਵਾਜੇ ਤੇ ਲੱਗਾ ਪੱਥਰ ਜਿਸ ਤੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹਾਦਤ ਦੀ ਅਸਲ ਤਾਰੀਕ ਦਰਜ ਸੀ ਉਹ ਪੱਥਰ ਵੀ ਹਟਾ ਦਿੱਤਾ ਗਿਆ ਹੈ। ਗੁਰਬਾਣੀ ਨਾਲ ਹੋਈ ਇਸ ਭਾਰੀ ਅਵੱਗਿਆ ਕਾਰਨ ਸਿੱਖ ਸੰਗਤ ਵਿਚ ਰੋਸ ਦੀ ਲਹਿਰ ਹੈ। ਇਸ ਸਬੰਧੀ ਗੱਲ ਕਰਦਿਆਂ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀ ਮੈਂਬਰ ਬੀਬੀ ਰਣਜੀਤ ਕੌਰ, ਸੁਖਵਿੰਦਰ ਸਿੰਘ ਬੱਬਰ ਨੇ ਕਿਹਾ ਕਿ ਇਹ ਇਕ ਬਜਰ ਗਲਤੀ ਹੈ ਜਿਸ ਦੀ ਸ਼ਿਕਾਇਤ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਕਰਨਗੇ। ਉਹਨਾਂ ਕਿਹਾ ਕਿ ਕਾਲਕਾ ਟੀਮ ਦਾ ਧਿਆਨ ਸੇਵਾ ਵਲ ਨਾ ਹੋ ਕੇ ਦਫਤਰ ਵਲ ਹੈ। ਧਰਮ ਪ੍ਰਚਾਰ ਕਮੇਟੀ ਚੁਪ ਹੈ। ਇਸ ਮੌਕੇ ਬੋਲਦਿਆਂ ਸਿੱਖ ਚਿੰਤਕ ਸ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬਾਬਾ ਰਾਮ ਰਾਏ ਨੇ ਮੌਖਿਕ ਗਲਤੀ ਕੀਤੀ ਸੀ ਜਿਸ ਤੋਂ ਬਾਅਦ ਗੁਰੂ ਹਰਿ ਰਾਏ ਸਾਹਿਬ ਨੇ ਬਾਬਾ ਰਾਮਰਾਏ ਨੂੰ ਮੁੜ ਮੱਥੇ ਨਹੀਂ ਸੀ ਲਗਨ ਦਿੱਤਾ ਇਹ ਲੋਕ ਸਿੱਧੇ ਤੌਰ ਤੇ ਗੁਰਬਾਣੀ ਦੀ ਲੱਗ ਮਾਤਰਾ ਮਨ ਮਰਜੀ ਨਾਲ ਲਗਾ ਤੇ ਹਟਾ ਰਹੇ ਹਨ ਗੁਰੂ ਇਹਨਾ ਨੂੰ ਮੁਆਫ ਨਹੀਂ ਕਰੇਗਾ।











Comments (0)