ਤਾਮਿਲਨਾਡੂ ਹੈਲੀਕਾਪਟਰ ਹਾਦਸਾ : ਗਰੁੱਪ ਕੈਪਟਨ ਵਰੁਣ ਸਿੰਘ ਵੀ ਚਲ ਵਸੇ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ : ਤਾਮਿਲਨਾਡੂ ਦੇ ਕੂਨੂਰ 'ਵਿਚ ਹੈਲੀਕਾਪਟਰ ਹਾਦਸੇ 'ਚ ਬਚੇ ਇਕਲੌਤੇ ਗਰੁੱਪ ਕੈਪਟਨ ਵਰੁਣ ਸਿੰਘ ਦਾ ਦੇਹਾਂਤ ਹੋ ਗਿਆ ਹੈ। ਬੀਤੀ 8 ਦਸੰਬਰ ਨੂੰ ਕ੍ਰੈਸ਼ ਹੋਏ ਐੱਮਆਈ 7 ਵੀ5 ਹੈਲੀਕਾਪਟਰ 'ਵਿਚ ਉਹ ਇਕਮਾਤਰ ਜੀਵਤ ਬਚੇ ਸਨ। ਉਹ ਕਮਾਂਡ ਹਸਪਤਾਲ, ਬੈਂਗਲੁਰੂ ਵਿੱਚ ਇਲਾਜ ਅਧੀਨ ਸੀ, ਜਿੱਥੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਹਾਦਸੇ ਵਿੱਚ ਸੀਡੀਐਸ ਜਨਰਲ ਬਿਪਿਨ ਰਾਵਤ ਅਤੇ 12 ਹੋਰ ਲੋਕ ਮਾਰੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੁੱਪ ਕੈਪਟਨ ਵਰੁਣ ਸਿੰਘ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਪੀਐਮ ਮੋਦੀ ਨੇ ਟਵੀਟ ਕੀਤਾ ਕਿ ਉਨ੍ਹਾਂ ਦੀ ਦੇਸ਼ ਪ੍ਰਤੀ ਵਡਮੁੱਲੀ ਸੇਵਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ।











Comments (0)