ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਪੰਜਾਬੀ ਮਹਿਤਾਬ ਸੰਧੂ ਉੱਚ ਅਦਾਲਤ ਦੇ ਜੱਜ ਨਿਯੁਕਤ

ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਪੰਜਾਬੀ ਮਹਿਤਾਬ ਸੰਧੂ ਉੱਚ ਅਦਾਲਤ ਦੇ ਜੱਜ ਨਿਯੁਕਤ
ਕੈਪਸ਼ਨ: ਮਹਿਤਾਬ ਸੰਧੂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸੋਮ ਵੱਲੋਂ ਆਰੇਂਜ ਕਾਊਂਟੀ ਦੀ ਉੱਚ ਅਦਾਲਤ ਵਿਚ ਭਾਰਤੀ ਮੂਲ ਦੇ ਪੰਜਾਬੀ ਮਹਿਤਾਬ ਸੰਧੂ ਨੂੰ ਜੱਜ ਨਿਯੁਕਤ ਕੀਤਾ ਗਿਆ ਹੈ। ਸੰਧੂ ਦੀ ਨਿਯੁਕਤੀ ਜੱਜ ਸਟੀਵਨ ਬਰਾਮਬਰਗ ਦੀ ਸੇਵਾਮੁਕਤੀ ਕਾਰਨ ਖਾਲੀ ਹੋਈ ਅਸਾਮੀ 'ਤੇ ਹੋਈ ਹੈ। ਨਿਊਸੋਮ ਵੱਲੋਂ ਬੀਤੇ ਦਿਨ ਕੈਲੀਫੋਰਨੀਆ ਦੀਆਂ ਉੱਚ ਅਦਾਲਤਾਂ ਵਿਚ ਕੁਲ 11 ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਨਾਂ ਵਿਚ ਸੰਧੂ ਦੀ ਜੱਜ ਵਜੋਂ ਨਿਯੁਕਤੀ ਵੀ ਸ਼ਾਮਿਲ ਹੈ। ਸੰਧੂ ਨੂੰ ਨਿਆਂ ਖੇਤਰ ਵਿਚ ਕਾਫੀ ਤਜ਼ਰਬਾ ਹੈ। ਉਹ 2022 ਤੋਂ ਅਨਾਹੀਮ ਸਿਟੀ ਅਟਾਰਨੀ ਦਫਤਰ ਵਿਚ ਅਸਿਸਟੈਂਟ ਅਟਾਰਨੀ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ। 2012 ਤੋਂ 2021 ਤੱਕ ਉਹ ਸੈਨ ਬਰਨਾਰਡੀਨੋ ਕਾਊਂਟੀ ਵਿਚ ਡਿਪਟੀ ਡਿਸਟ੍ਰਿਕਟ ਅਟਾਰਨੀ ਰਹੇ ਜਿਥੇ ਉਨਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਸਮੇ ਵਿਚ ਅਹਿਮ ਤਜ਼ਰਬਾ ਤੇ ਪ੍ਰਸਿੱਧੀ ਹਾਸਲ ਕੀਤੀ। ਸੰਧੂ ਨੇ ਕਾਨੂੰਨ ਦੀ ਡਿਗਰੀ ਯੁਨੀਵਰਸਿਟੀ ਆਫ ਸੈਨ ਡੀਏਗੋ ਸਕੂਲ ਆਫ ਲਾਅ ਤੋਂ ਕੀਤੀ। ਉਹ ਡੈਮੋਕਰੈਟਿਕ ਪਾਰਟੀ ਦੇ ਮੈਂਬਰ ਹਨ।