ਭਾਰਤ ਸਰਕਾਰ ਸਿੱਖਾਂ ਤੇ ਘੱਟਗਿਣਤੀਆਂ ਉਪਰ ਕਰ ਰਹੀ ਹੈ ਜ਼ੁਲਮ
ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਮੁਨੀਰ ਨੇ ਹਿੰਦੂਤਵ ਦੀ ਕੀਤੀ ਆਲੋਚਨਾ
ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਨੇ ਹੁਣ ਮੋਦੀ ਸਰਕਾਰ ਦੀਆਂ ਸਿਖਾਂ ਬਾਰੇ ਅਨਿਆਂ ਨੀਤੀ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਘੱਟ ਗਿਣਤੀਆਂ ਵਿਰੋਧੀ ਹਿੰਦੂਤਵ ਵਿਚਾਰਧਾਰਾ ਕਾਰਨ ਬਰਤਾਨੀਆ, ਕੈਨੇਡਾ ਅਤੇ ਅਮਰੀਕਾ ਵਿਚ ਸਿੱਖ ਸੁਰੱਖਿਅਤ ਨਹੀਂ ਹਨ। ਪਾਕਿਸਤਾਨੀ ਫੌਜ ਮੁਖੀ ਨੇ ਇਸਲਾਮਾਬਾਦ ਨੀਤੀ ਖੋਜ ਸੰਸਥਾ ਵੱਲੋਂ ਆਯੋਜਿਤ ਮੋਰਗਲਾ ਡਾਇਲਾਗ 2024 ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ ਸੀ। ਇਸ ਦੇ ਨਾਲ ਹੀ ਆਸਿਮ ਮੁਨੀਰ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਭਾਰਤ ਦੇ ਸਟੈਂਡ ਦੀ ਆਲੋਚਨਾ ਕੀਤੀ ਸੀ। ਫੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਵਿਚ ਕਸ਼ਮੀਰੀਆਂ ਉਪਰ ਭਾਰਤ ਦੀ ਬੇਰਹਿਮੀ ਅਤੇ ਬਰਬਰਤਾ ਹਿੰਦੂਤਵ ਵਿਚਾਰਧਾਰਾ ਅਤੇ ਨੀਤੀ ਦਾ ਹਿੱਸਾ ਹੈ। ਜਨਰਲ ਅਸੀਮ ਮੁਨੀਰ ਨੇ ਕਿਹਾ ਕਿ 'ਜੰਮੂ-ਕਸ਼ਮੀਰ ਦੀ ਅਜ਼ਾਦੀ ਇਸ ਦਾ ਹੱਲ ਹੈ।' ਜਦ ਕਿ ਭਾਰਤ ਨੇ ਹਮੇਸ਼ਾ ਜੰਮੂ-ਕਸ਼ਮੀਰ ਨੂੰ ਆਪਣਾ ਅਟੁੱਟ ਹਿੱਸਾ ਮੰਨਿਆ ਹੈ।

ਇਸ ਦੇ ਨਾਲ ਹੀ ਪਾਕਿਸਤਾਨੀ ਫੌਜ ਮੁਖੀ ਨੇ ਕੈਨੇਡਾ ਅਤੇ ਅਮਰੀਕਾ ਵਿਚ ਰਹਿ ਰਹੇ ਖਾਲਿਸਤਾਨੀਆਂ ਲਈ ਭਾਰਤ ਨੂੰ ਖ਼ਤਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਨਵੀਂ ਹਿੰਦੂਤਵੀ ਵਿਚਾਰਧਾਰਾ ਵਿਦੇਸ਼ਾਂ ਖਾਸ ਕਰਕੇ ਅਮਰੀਕਾ, ਬਰਤਾਨੀਆ ਅਤੇ ਕੈਨੇਡਾ ਵਿੱਚ ਘੱਟ ਗਿਣਤੀਆਂ ਲਈ ਖਤਰਾ ਹੈ। ਮੁਨੀਰ ਨੇ ਕੈਨੇਡਾ ਅਤੇ ਅਮਰੀਕਾ ਦੇ ਦੋਸ਼ਾਂ ਦਾ ਹਵਾਲਾ ਦਿੱਤਾ ਕਿ ਭਾਰਤੀ ਏਜੰਟ ਖਾਲਿਸਤਾਨੀ ਖਾੜਕੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ।ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦਾ ਪਿਛਲੇ ਸਾਲ ਕੈਨੇਡਾ ਵਿੱਚ ਕਤਲ ਕਰ ਦਿੱਤਾ ਗਿਆ ਸੀ। ਟਰੂਡੋ ਸਰਕਾਰ ਨੇ ਇਸ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ, ਜਿਸ ਦਾ ਭਾਰਤ ਨੇ ਖੰਡਨ ਕੀਤਾ ਸੀ। ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਕੈਨੇਡਾ ਦਾ ਭਾਰਤ ਨੇ ਅਜੇ ਤੱਕ ਸਾਥ ਨਹੀਂ ਦਿੱਤਾ।
ਪਾਕਿਸਤਾਨੀ ਆਰਮੀ ਚੀਫ਼ ਦਾ ਬਿਆਨ ਪਾਕਿਸਤਾਨ ਵਿੱਚ ਰਹਿ ਰਹੇ ਭਾਰਤ ਵਿਰੋਧੀ ਖਾੜਕੂਆਂ ਦੇ ਕਤਲ ਦੇ ਸਬੰਧ ਵਿੱਚ ਉਨ੍ਹਾਂ ਦੇ ਡਰ ਨੂੰ ਦਰਸਾਉਂਦਾ ਹੈ। ਪਾਕਿਸਤਾਨ ਵਿੱਚ ਪਿਛਲੇ ਸਾਲ ਤੋਂ ਹੁਣ ਤੱਕ 20 ਤੋਂ ਵੱਧ ਭਾਰਤ ਵਿਰੋਧੀ ਖਾੜਕੂ ਮਾਰੇ ਜਾ ਚੁੱਕੇ ਹਨ। ਪਾਕਿਸਤਾਨ ਨੇ ਇਨ੍ਹਾਂ ਖਾੜਕੂਆਂ ਦੀ ਹੱਤਿਆ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਦੋਸ਼ ਲਗਾਇਆ ਸੀ ਕਿ ਭਾਰਤ ਉਸ ਦੇ ਘਰ ਵਿਚ ਦਾਖਲ ਹੋ ਕੇ ਖਾੜਕੂਆਂ ਨੂੰ ਮਾਰ ਰਿਹਾ ਹੈ। ਪਾਕਿਸਤਾਨ ਨੇ ਇਸ ਸਬੰਧੀ ਸੰਯੁਕਤ ਰਾਸ਼ਟਰ ਨੂੰ ਵੀ ਅਪੀਲ ਕੀਤੀ ਸੀ।












Comments (0)