ਭਾਰਤੀ-ਅਮਰੀਕੀ ਨਾਗਰਿਕ ਨੇ ਫਰਿਸਕੋ ਸਿਟੀ ਕੌਂਸਲ ਦੀ ਚੋਣ ਜਿੱਤੀ

ਭਾਰਤੀ-ਅਮਰੀਕੀ ਨਾਗਰਿਕ ਨੇ ਫਰਿਸਕੋ ਸਿਟੀ ਕੌਂਸਲ ਦੀ ਚੋਣ ਜਿੱਤੀ
ਕੈਪਸ਼ਨ ਬਰਟ ਠਾਕੁਰ ਪਰਿਵਾਰਕ ਮੈਂਬਰਾਂ ਨਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਭਾਰਤੀ ਅਮਰੀਕੀ ਬਰਟ ਠਾਕੁਰ  ਫਰਿਸਕੋ ਸਿਟੀ ਕੌਂਸਲ, ਟੈਕਸਾਸ  ਦੀ ਚੋਣ ਜਿੱਤ ਗਏ ਹਨ। ਉਨਾਂ ਨੇ ਆਪਣੇ ਵਿਰੋਧੀ ਟੈਮੀ ਮੀਨਰਸ਼ਗਨ ਨੂੰ ਹਰਾਇਆ। ਉਹ ਪਹਿਲੀ ਭਾਰਤੀ ਹਨ ਜੋ ਫਰਿਸਕੋ ਕੌਂਸਲ ਲਈ ਚੁਣੇ ਗਏ ਹਨ। ਉਨਾਂ ਨੇ ਆਪਣੀ ਜਿੱਤ ਸੋਸ਼ਲ ਮੀਡੀਆ ਉਪਰ ਸਾਂਝੀ ਕੀਤੀ ਹੈ। 42 ਸਾਲਾ ਠਾਕੁਰ ਇੰਜੀਨੀਅਰ ਤੇ ਸਾਬਕਾ ਫੌਜੀ ਹਨ। ਠਾਕੁਰ ਦੀ ਜਿੱਤ ਇਸ ਲਈ ਵੀ ਮਹੱਤਵਪੂਰਨ ਹੈ ਕਿ ਸ਼ਹਿਰ ਵਿਚ ਭਾਰਤੀ ਮੂਲ ਦੇ ਨਾਗਰਿਕਾਂ ਦੀ ਆਬਾਦੀ ਕੇਵਲ 15% ਹੈ।  ਠਾਕੁਰ ਨੇ ਕਿਹਾ ਕਿ ਉਨਾਂ ਦੀ ਜਿੱਤ ਪ੍ਰਭਾਵਸ਼ਾਲੀ ਚੋਣ ਮੁਹਿੰਮ ਕਾਰਨ ਸੰਭਵ ਹੋਈ ਹੈ। ਉਨਾਂ ਕਿਹਾ ਕਿ ਅਸੀਂ ਹਰ ਘਰ ਦਾ ਦਰਵਾਜ਼ ਖੜਕਾਇਆ ਤੇ ਆਪਣਾ ਪ੍ਰੋਗਰਾਮ ਲੋਕਾਂ ਸਾਹਮਣੇ ਰੱਖਿਆ। ਕੰਜ਼ਰਵੇਟਿਵ ਆਗੂ ਠਾਕੁਰ ਦੀ ਜਿੱਤ ਵਿਚ ਕਾਂਗਰਸ ਮੈਂਬਰ ਬਰੈਂਟਨ ਗਿੱਲ ਨੇ ਵੀ ਅਹਿਮ ਯੋਗਦਾਨ ਪਾਇਆ ਹੈ। ਗਿੱਲ ਨੇ ਸੋਸ਼ਲ ਮੀਡੀਆ ਉਪਰ ਠਾਕੁਰ ਦਾ ਖੁਲ ਕੇ ਸਮਰਥਨ ਕੀਤਾ  ਸੀ।