ਯੂਪੀ ਦੇ ਮੁਖ ਮੰਤਰੀ ਯੋਗੀ 'ਤੇ ਵੀ ਬਣੇਗੀ ਫ਼ਿਲਮ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲਖਨਊ-ਉੱਤਰ ਪ੍ਰਦੇਸ਼ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਜੀਵਨ 'ਤੇ ਆਧਾਰਿਤ ਇਕ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਅੱਜਕਲ੍ਹ ਸਿਆਸਤਦਾਨਾਂ ਦੇ ਜੀਵਨ 'ਤੇ ਫਿਲਮਾਂ ਬਣਾਉਣ ਦਾ ਰੁਝਾਨ ਬਹੁਤ ਵਧਿਆ ਹੈ ਪਰ ਅਸਲੀਅਤ ਇਹ ਹੈ ਕਿ ਕਿਸੇ ਵੀ ਸਿਆਸਤਦਾਨ ਦੇ ਜੀਵਨ 'ਤੇ ਬਣੀ ਕੋਈ ਵੀ ਫਿਲਮ ਸਫਲ ਨਹੀਂ ਹੋਈ ਹੈ। ਇਸ ਦਾ ਕਾਰਨ ਇਹ ਹੈ ਕਿ ਅਜਿਹੀਆਂ ਸਭ ਫਿਲਮਾਂ ਪ੍ਰਚਾਰ ਫਿਲਮਾਂ ਹੀ ਰਹੀਆਂ। ਹਾਲ ਹੀ 'ਚ ਅਟਲ ਬਿਹਾਰੀ ਵਾਜਪਾਈ, ਇੰਦਰਾ ਗਾਂਧੀ, ਮਨਮੋਹਨ ਸਿੰਘ, ਜੈਲਲਿਤਾ ਅਤੇ ਬਾਲ ਠਾਕਰੇ 'ਤੇ ਵੀ ਫਿਲਮਾਂ ਬਣੀਆਂ ਸਨ। ਹੁਣ ਯੋਗੀ ਆਦਿੱਤਿਆਨਾਥ 'ਤੇ ਆ ਰਹੀ ਵੱਡੇ ਪਰਦੇ ਲਈ ਬਣਾਈ ਫਿਲਮ 'ਅਜਏਅ: ਦ ਅਨਟੋਲਡ ਸਟੋਰੀ ਆਫ ਏ ਯੋਗੀ' ਦਾ ਪਹਿਲਾ ਲੁੱਕ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਨੂੰ ਚੋਣਾਂ ਤੋਂ ਠੀਕ ਪਹਿਲਾਂ ਰਿਲੀਜ਼ ਕਰਨਾ ਇਕ ਚਾਲ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ 'ਤੇ ਬਣੀ ਫਿਲਮ 'ਪੀ.ਐਮ. ਨਰਿੰਦਰ ਮੋਦੀ' ਅਪ੍ਰੈਲ 2019 ਵਿਚ ਰਿਲੀਜ਼ ਹੋਈ ਸੀ, ਸਾਨੂੰ ਨਹੀਂ ਪਤਾ ਕਿ ਇਸ ਦਾ ਕਿੰਨਾ ਫਾਇਦਾ ਹੋਇਆ ਪਰ ਮੋਦੀ ਨੂੰ ਵੱਡੀ ਜਿੱਤ ਮਿਲੀ ਸੀ। ਹੋ ਸਕਦਾ ਇਹ ਚਾਲ ਯੋਗੀ ਲਈ ਵੀ ਕੰਮ ਕਰ ਜਾਵੇ।











Comments (0)