ਹਾਈ ਕੋਰਟ ਨੇ ਸਿੱਖ ਲੜਕੀ ਨੂੰ ਸਿੱਖੀ ਕਕਾਰ ਪਹਿਨਣ ਨਾਲ ਇਮਤਿਹਾਨ ਦੇਣ ਦੀ ਇਜਾਜ਼ਤ ਨਾ ਦੇਣ ਲਈ ਮੁਆਫੀ ਮੰਗਣ ਤੇ ਜੁਰਮਾਨਾ ਲਗਾਣ ਲਈ ਕਿਹਾ
ਮਾਮਲੇ ਦੀ ਪੈਰਵੀ ਦਿੱਲੀ ਕਮੇਟੀ ਲੀਗਲ ਸੈਲ ਵਲੋਂ ਕੀਤੀ ਗਈ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 22 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਹਾਈਕੋਰਟ ਨੇ ਦਿੱਲੀ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਹੁਕਮ ਦਿੱਤਾ ਕਿ ਉਹ ਸਿੱਖ ਲੜਕੀ ਨੂੰ ਸਿੱਖੀ ਕਕਾਰ ਪਹਿਨਣ ਨਾਲ ਇਮਤਿਹਾਨ ਦੇਣ ਦੀ ਇਜਾਜ਼ਤ ਨਾ ਦੇਣ ਲਈ ਬਿਨਾਂ ਸ਼ਰਤ ਮੁਆਫ਼ੀ ਮੰਗੇ ਅਤੇ ਉਨ੍ਹਾਂ ਤੇ ਪ੍ਰਤੀਕਾਤਮਕ ਜੁਰਮਾਨਾ ਲਗਾਇਆ ਜਾਵੇ। ਇਸ ਕੇਸ ਦੀ ਪੈਰਵੀ ਲੀਗਲ ਸੈੱਲ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਗਦੀਪ ਸਿੰਘ ਕਾਹਲੋਂ ਦੀ ਦੇਖ-ਰੇਖ ਹੇਠ ਕੀਤੀ ਜਾ ਰਹੀ ਸੀ। ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਸਿੱਖ ਕੌਮ ਦੀ ਵੱਡੀ ਜਿੱਤ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਲੜਾਈ ਜਾਰੀ ਰੱਖੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਹਰ ਸਿੱਖ ਵਿਦਿਆਰਥੀ ਨੂੰ ਸਿੱਖੀ ਕਕਾਰਾਂ ਨਾਲ ਇਮਤਿਹਾਨ ਦੇਣ ਦੀ ਇਜਾਜ਼ਤ ਦਿੱਤੀ ਜਾਵੇ।
ਦਿੱਲੀ ਅਧੀਨ ਸੇਵਾਵਾਂ ਚੋਣ ਬੋਰਡ ਇੱਕ ਚੋਣ ਬੋਰਡ ਹੈ ਜਿਸਦੀ ਜ਼ਿੰਮੇਵਾਰੀ ਦਿੱਲੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਅਧੀਨ ਸੇਵਾਵਾਂ ਲਈ ਯੋਗ ਉਮੀਦਵਾਰਾਂ ਦੀ ਭਰਤੀ ਕਰਨਾ ਹੈ ਜੋ ਕਿ ਗਰੁੱਪ ਬੀ ਅਤੇ ਸੀ ਦੇ ਅਧੀਨ ਆਉਂਦੇ ਹਨ।











Comments (0)