ਇੱਕ ਰਾਸ਼ਟਰ, ਇੱਕ ਚੋਣ ਬਿੱਲ, ਭਵਿੱਖਤ ਸਿਆਸੀ ਸੰਕਟ ਦਾ ਅਸ਼ੁੱਭ ਸੰਕੇਤ - ਕੂਨਰ/ ਸਮਰਾ/ ਮੰਗੂਵਾਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 19 ਦਿਸੰਬਰ (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਦੀ ਮੌਜੂਦਾ ਸਰਕਾਰ ਜੋ ਇਕ ਰਾਸ਼ਟਰ ਇਕ ਚੋਣ ਦੇ ਨਾਮ ਹੇਠ ਕਨੂੰਨ ਬਣਾਉਣ ਦੀ ਪ੍ਰਕਿਰਿਆ ਵਿੱਚ ਹੈ ਉਸ ਨਾਲ ਭਵਿੱਖ ਵਿੱਚ ਗੰਭੀਰ ਸਿਆਸੀ ਸੰਕਟ ਪੈਦਾ ਹੋਣਗੇ। ਇਹ ਸਤਿਯੁੱਗ ਨਹੀਂ ਹੈ, ਮੁੱਦਾਹੀਣ ਸਿਆਸਤ ਅਤੇ ਪਦਾਰਥਵਾਦੀ ਹਵਸ ਅਤੇ ਕਿਸੇ ਵੀ ਕੀਮਤ ਤੇ ਸੱਤਾ ਹਥਿਆਉਣ 'ਤੇ ਉਤਾਰੂ ਦਲਬਦਲੂ ਲੀਡਰਾਂ ਦੇ ਚੱਲਦੇ ਹਰ ਵਾਰ ਚੁਣੀ ਹੋਈ ਸਰਕਾਰ ਦਾ ਮਿੱਥੀ ਹੋਈ ਮਿਆਦ ਪੂਰੀ ਕਰਨਾ ਸੰਭਵ ਨਹੀਂ ਹੁੰਦਾ। ਅਜੋਕੇ ਸਮੇਂ ਵਿੱਚ ਜੇ ਕੋਈ ਸਰਕਾਰ ਮਿੱਥੀ ਹੋਈ ਮਿਆਦ ਪੂਰੀ ਨਾ ਕਰ ਸਕੇ ਜਾਂ ਕੋਈ ਹੋਰ ਸੰਕਟ ਦੀ ਸਥਿਤੀ ਬਣੇ ਤਾਂ ਸੰਵਿਧਾਨ ਦੀ ਧਾਰਾ 356 ਅਧੀਨ ਸਰਕਾਰ ਭੰਗ ਕਰਕੇ ਮਧਕਲੀਨ ਚੋਣ ਹੋ ਸਕਦੀ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਇਕਾਈ ਦੇ ਮੈਂਬਰਾਂ ਨੇ ਦਸਿਆ ਕਿ ਨਵੇਂ ਕਨੂੰਨ ਦੇ ਹੋਂਦ ਵਿੱਚ ਆਉਣ ਤੇ ਪੰਜਾਬ ਸਰਕਾਰ ਦੀ ਮਿਆਦ 2027 ਤੱਕ ਹੈ ਤੇ ਕੇਂਦਰ ਦੀ 2029 ਤੱਕ ਤੇ ਫਿਰ 2 ਸਾਲ ਲਈ ਕੀ ਰਾਸ਼ਟਰਪਤੀ ਰਾਜ ਹੋਵੇਗਾ, ਜਾਂ ਮਿਆਦ ਪੁਗਾ ਚੁੱਕੀ ਸਰਕਾਰ ਕੰਮ ਚਲਾਊ ਸਰਕਾਰ ਵਜੋਂ ਰਿਹਾ ਕਰੇਗੀ। ਭੂਤਕਾਲ ਵਿੱਚ ਮੈਡਮ ਇੰਦਰਾ ਗਾਂਧੀ ਵੱਲੋਂ ਐਲਾਨੀ ਐਮਰਜੈਂਸੀ ਭਾਵੇਂ ਅਧਿਕਾਰਤ ਤੌਰ 'ਤੇ ਹਟ ਗਈ ਪਰ ਉਸ ਸਮੇਂ ਦੀਆਂ ਨੀਤੀਆਂ ਤਕਰੀਬਨ ਉਂਝ ਹੀ ਜਾਰੀ ਹਨ ਇਸੇ ਪ੍ਰਕਾਰ ਇਹ ਕਨੂੰਨ ਦੇਸ਼ ਵਿੱਚ ਅਨੇਕਾਂ ਪ੍ਰਕਾਰ ਦੇ ਸੰਕਟ ਪੈਦਾ ਕਰੇਗਾ ਜੋ ਲੋਕਤੰਤਰ ਦੇ ਅਨੁਕੂਲ ਨਹੀਂ ਹੋਣਗੇ। ਇਕ ਡ੍ਰੈਸ ਕੋਡ, ਸੀ ਏ ਏ ਆਦਿਕ ਅਨੇਕਾਂ ਵਿਵਾਦਤ ਕਨੂੰਨਾਂ ਦੇ ਚਲਦਿਆਂ ਇਹ ਮੌਜੂਦਾ ਸੰਵਿਧਾਨ ਤੋਂ ਹਟਕੇ ਅਨਿਸ਼ਚਿਤਤਾ ਵੱਲ ਵਧਦੇ ਕਦਮਾਂ ਦੀ ਆਹਟ ਹੈ। ਜੰਮੂ-ਕਸ਼ਮੀਰ ਨੂੰ ਮੁੜ ਰਾਜ ਦਾ ਦਰਜਾ ਦੇਣ ਦੇ ਸੰਸ਼ੋਧਨ ਬਿੱਲ 129 ਨਾਲ 1950 ਵਿੱਚ ਲਾਗੂ ਹੋਏ ਸੰਵਿਧਾਨ ਦੀਆਂ ਸੋਧਾਂ ਦੀ ਕੀ ਔਸਤ ਬਣਦੀ ਹੈ ਅਤੇ ਉਸ ਨਾਲ ਪਹਿਲਾਂ ਲਾਗੂ ਹੋਏ ਸੰਵਿਧਾਨ ਵਿਚੋਂ ਹੁਣ ਅਤੇ ਇਸੇ ਪ੍ਰਕਾਰ ਸੋਧਾਂ ਹੁੰਦੀਆਂ ਰਹੀਆਂ ਤਾਂ ਭਵਿੱਖ ਵਿੱਚ ਕੀ ਬਚੇਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਇਕਾਈ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਮਰਾ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ ਨੇ ਕਿਹਾ ਕਿ ਸਿੱਖ ਕੌਮ ਨੂੰ ਦੁਨੀਆਂ ਭਰ ਵਿੱਚ ਵਾਪਰ ਰਹੇ ਘਟਨਾਕ੍ਰਮ ਤੋਂ ਚੇਤੰਨ ਰਹਿਣਾ ਜਰੂਰੀ ਹੁੰਦਾਂ ਹੈ।











Comments (0)