ਭਾਰਤ ਵਿਚ ਮੌਤ ਦੀ ਸਜ਼ਾ ਸੁਣਾਏ ਗਏ ਕੈਦੀਆਂ ਦੀ ਗਿਣਤੀ 561, ਦੋ ਦਹਾਕਿਆਂ ਵਿਚ ਸਭ ਤੋਂ ਵੱਧ
2023 ਦੇ ਅੰਤ ਵਿਚ ਹੇਠਲੀਆਂ ਅਦਾਲਤਾਂ ਨੇ 120 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ: ਭਾਰਤ ਵਿਚ ਕੁਲ 561 ਕੈਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਹ ਪਿਛਲੇ ਦੋ ਦਹਾਕਿਆਂ ਵਿਚ ਸਾਲ ਦੇ ਅੰਤ ਵਿਚ ਸਭ ਤੋਂ ਵੱਧ ਅੰਕੜਾ ਹੈ। ਸਾਲ 2015 ਤੋਂ ਲੈ ਕੇ ਹੁਣ ਤਕ ਅਜਿਹੇ ਕੈਦੀਆਂ ਦੀ ਗਿਣਤੀ ਵਿਚ 45.71 ਫੀਸਦੀ ਦਾ ਵਾਧਾ ਹੋਇਆ ਹੈ। ਇਕ ਰੀਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ ਹੈ।
ਨੈਸ਼ਨਲ ਲਾਅ ਯੂਨੀਵਰਸਿਟੀ, ਦਿੱਲੀ ਵਿਚ ਪ੍ਰਾਜੈਕਟ 39ਏ ਵਲੋਂ ਪ੍ਰਕਾਸ਼ਤ ਭਾਰਤ ਵਿਚ ਮੌਤ ਦੀ ਸਜ਼ਾ: ਸਾਲਾਨਾ ਅੰਕੜਾ ਰੀਪੋਰਟ’ ਦੇ ਅੱਠਵੇਂ ਸੰਸਕਰਣ ਵਿਚ ਕਿਹਾ ਗਿਆ ਸੀ ਕਿ ਹੇਠਲੀਆਂ ਅਦਾਲਤਾਂ ਨੇ 2023 ਵਿਚ 120 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ, ਪਰ ਇਸ ਸਾਲ ਅਪੀਲੀ ਅਦਾਲਤਾਂ ਵਲੋਂ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਣ ਦੀ ਦਰ 2000 ਤੋਂ ਬਾਅਦ ਸਭ ਤੋਂ ਘੱਟ ਹੈ। ਸੁਪਰੀਮ ਕੋਰਟ ਨੇ 2021 ਤੋਂ ਬਾਅਦ ਕਿਸੇ ਵੀ ਸਾਲ ਕਿਸੇ ਦੋਸ਼ੀ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਨਹੀਂ ਰੱਖਿਆ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ 2023 ਵਿਚ ਕਿਸੇ ਵੀ ਦੋਸ਼ੀ ਦੀ ਮੌਤ ਦੀ ਸਜ਼ਾ ਦੀ ਪੁਸ਼ਟੀ ਨਹੀਂ ਕੀਤੀ। ਹਾਈ ਕੋਰਟ ਵਿਚ ਕਤਲ ਦੇ ਸਾਧਾਰਨ ਮਾਮਲੇ ’ਚ ਕਰਨਾਟਕ ਹਾਈ ਕੋਰਟ ਨੇ ਸਿਰਫ ਇਕ ਦੋਸ਼ੀ ਦੀ ਮੌਤ ਦੀ ਸਜ਼ਾ ਦੀ ਪੁਸ਼ਟੀ ਕੀਤੀ। ਇਸ ਤਰ੍ਹਾਂ 2023 ’ਚ ਅਪੀਲ ਅਦਾਲਤਾਂ ਵਲੋਂ ਮੌਤ ਦੀ ਸਜ਼ਾ ਦੀ ਪੁਸ਼ਟੀ ਦੀ ਦਰ 2000 ਤੋਂ ਬਾਅਦ ਸਭ ਤੋਂ ਘੱਟ ਸੀ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ 2023 ਦੇ ਅੰਤ ਵਿਚ ਹੇਠਲੀਆਂ ਅਦਾਲਤਾਂ ਨੇ 120 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਭਾਰਤ ਵਿਚ 561 ਕੈਦੀ ਹਨ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਤੀਜੇ ਵਜੋਂ 2023 ’ਚ ਲਗਭਗ ਦੋ ਦਹਾਕਿਆਂ ’ਚ ਮੌਤ ਦੀ ਸਜ਼ਾ ਵਾਲੇ ਕੈਦੀਆਂ ਦੀ ਸਭ ਤੋਂ ਵੱਧ ਗਿਣਤੀ ਹੋਈ।
ਨੈਸ਼ਨਲ ਕ੍ਰਾਈਮ ਰੀਕਾਰਡ ਬਿਊਰੋ ਦੀ ਜੇਲ ਸਟੈਟਿਸਟਿਕਸ ਰੀਪੋਰਟ ਮੁਤਾਬਕ ਇਸ ਸਦੀ ਦੀ ਸ਼ੁਰੂਆਤ ਤੋਂ ਬਾਅਦ ਅਜਿਹੇ ਕੈਦੀਆਂ ਦੀ ਗਿਣਤੀ ਦੂਜੀ ਸਭ ਤੋਂ ਵੱਧ ਹੈ। ਇਸ ਤੋਂ ਇਲਾਵਾ, ਸਾਲ 2023 ’ਚ 2015 ਤੋਂ ਦਿਤੀ ਗਈ ਮੌਤ ਦੀ ਸਜ਼ਾ ਦੀ ਗਿਣਤੀ ਵਿਚ 45.71٪ ਦਾ ਵਾਧਾ ਹੋਇਆ ਹੈ।
ਮੌਤ ਦੀਆਂ ਸਜ਼ਾ ਦੇਣ ਦੇ ਵਿਸ਼ਵ ਵਿਚ ਖਤਰਨਾਕ ਢੰਗ ਪ੍ਰਚਲਿਤ ਸਨ
ਆਮ ਤੌਰ ''ਤੇ ਕਿਸੇ ਵੀ ਵੱਡੇ ਤੋਂ ਵੱਡੇ ਅਪਰਾਧ ਦੀ ਸਜ਼ਾ ਮੌਤ ਹੁੰਦੀ ਹੈ ਪਰ ਕੁਝ ਸਜ਼ਾਵਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਮੌਤ ਤੋਂ ਵੀ ਜ਼ਿਆਦਾ ਭਿਆਨਕ ਹਨ ਤੇ ਜਿਨ੍ਹਾਂ ਅੱਗੇ ਮੌਤ ਸੌਖੀ ਲੱਗਦੀ ਹੈ।
* ਪੂਰਬੀ ਅਤੇ ਦੱਖਣੀ ਏਸ਼ੀਆ ਵਿਚ ਤਿੱਖੇ ਬਾਂਸ ਨਾਲ ਤਸੀਹੇ ਦੇ ਕੇ ਸਜ਼ਾ ਦੇਣ ਦੀ ਰਵਾਇਤ ਸੀ। ਦੂਜੇ ਵਿਸ਼ਵਯੁੱਧ ਤੋਂ ਬਾਅਦ ਜਾਪਾਨੀ ਫੌਜੀਆਂ ਨੇ ਅਮਰੀਕਾ ਅਤੇ ਉਸ ਨਾਲ ਸੰਬੰਧ ਰੱਖਣ ਵਾਲੇ ਫੌਜੀਆਂ ਨੂੰ ਤਿੱਖੇ ਬਾਸਾਂ ਨਾਲ ਤਸੀਹੇ ਦੇ-ਦੇ ਕੇ ਮਾਰਿਆ ਸੀ।
* ਜਾਪਾਨ ਨੇ ਚੀਨੀ ਨਾਗਰਿਕਾਂ ਨੂੰ ਤਾਬੂਤਾਂ ਵਿਚ ਜ਼ਿੰਦਾ ਦਫਨ ਕਰਕੇ ਮਾਰਿਆ ਸੀ। ਅਜਿਹੇ ਆਖਰੀ ਮਾਮਲੇ 1937 ਵਿਚ ਦੇਖਣ ਨੂੰ ਮਿਲੇ ਸਨ।
*ਰੋਮਾਨੀਆ ਵਿਚ ਤਿੱਖੇ ਖੰਭਿਆਂ ''ਤੇ ਬਿਠਾ ਕੇ ਸਜ਼ਾ ਦੇਣ ਦੀ ਵਿਵਸਥਾ ਸੀ। ਰੋਮਾਨੀਆ ਦੇ ਸ਼ਾਸਕ ਨੇ 20 ਹਜ਼ਾਰ ਲੋਕਾਂ ਨੂੰ ਇਸੇ ਤਰ੍ਹਾਂ ਸਜ਼ਾ ਦਿੱਤੀ ਸੀ। ਇਸ ਸਜ਼ਾ ਤੋਂ ਬਾਅਦ ਵਿਅਕਤੀ ਤੜਫ-ਤੜਫ ਕੇ ਮਰ ਜਾਂਦਾ ਸੀ।
* ਇਤਿਹਾਸ ਵਿਚ ਅਪਰਾਧੀਆਂ ਨੂੰ ਪਿਰਾਮਿਡ ਵਰਗੇ ਤਿੱਖੇ ਢਾਂਚੇ ''ਤੇ ਵੀ ਬਿਠਾ ਕੇ ਮੌਤ ਦੇ ਦਰਵਾਜ਼ੇ ਤੱਕ ਲਿਜਾਇਆ ਜਾਂਦਾ ਸੀ।
* 20ਵੀਂ ਸਦੀ ਵਿਚ ਚੀਨ ਵਿਚ ਇਨਸਾਨ ਦੇ ਟੁੱਕੜੇ-ਟੁੱਕੜੇ ਕਰਕੇ ਸਜ਼ਾ ਦਿੱਤੀ ਜਾਂਦੀ ਸੀ।
* ਸਪੇਨ ਵਿਚ ਪਹਿਲਾਂ ਤਿੱਖੇ ਹਥਿਆਰਾਂ ਨਾਲ ਇਨਸਾਨ ਨੂੰ ਫਾੜ ਕੇ ਸਜ਼ਾ ਦਿੱਤੀ ਜਾਂਦੀ ਸੀ।
* ਰੋਮ ਵਿਚ ਬਲਦੇ ਹੋਏ ਕੋਲਿਆਂ ''ਤੇ ਇਨਸਾਨ ਨੂੰ ਭੁੰਨ ਕੇ ਮਾਰਨ ਦੀ ਵਿਵਸਥਾ ਸੀ।
*ਕਈ ਦੇਸ਼ਾਂ ਵਿਚ ਲੋਕਾਂ ਨੂੰ ਵੇਲਣੇ ਵਿਚ ਦੇ ਕੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਅਜਿਹੇ ਕਈ ਮਾਮਲੇ ਭਾਰਤ ਵਿਚ ਵੀ ਦੇਖਣ ਨੂੰ ਮਿਲੇ।
* ਪਾਰਸੀ ਲੋਕ ਜ਼ਿੰਦਾ ਇਨਸਾਨ ਨੂੰ ਦੋ ਕਿਸ਼ਤੀਆਂ ਵਿਚ ਬੰਨ੍ਹ ਕੇ ਉਸ ਦੇ ਨਾਜ਼ੁਕ ਤੇ ਨਿੱਜੀ ਅੰਗਾਂ ਤੇ ਸ਼ਹਿਦ ਤੇ ਦੁੱਧ ਪਾਇਆ ਜਾਂਦਾ ਸੀ ਤਾਂ ਜੋ ਉਸ ਦੇ ਸਰੀਰ ਨੂੰ ਕੀੜੇ ਲੱਗ ਜਾਣ। ਇਸ ਦੌਰਾਨ ਵਿਅਕਤੀ ਨੂੰ ਭੁੱਖਾ ਰੱਖਿਆ ਜਾਂਦਾ ਸੀ ਤੇ ਉਸ ਦੀਆਂ ਅੱਖਾਂ, ਕੰਨ ਤੇ ਲਿੰਗ ਆਦਿ ਸੜ ਜਾਂਦੇ ਸਨ।
* ਗ੍ਰੀਸ ਵਿਚ ਕਾਂਸੇ ਦੀ ਧਾਤ ਨਾਲ ਬਣੇ ਸਾਂਡ ਦੇ ਢਿੱਡ ਵਿਚ ਅਪਰਾਧੀ ਨੂੰ ਰੱਖ ਕੇ ਉਸ ਦੇ ਹੇਠਾਂ ਅੱਗ ਲਗਾ ਦਿੱਤੀ ਜਾਂਦੀ ਸੀ ਤੇ ਧੂੰਆਂ ਸਾਂਡ ਦੇ ਮੂੰਹ ਤੋਂ ਨਿਕਲਦਾ ਸੀ।
*ਅਮਰੀਕਾ ਵਰਗੇ ਦੇਸ਼ ਵਿਚ ਲੰਮੇਂ ਸਮੇਂ ਤੱਕ ਵਿਅਕਤੀਆਂ ਨੂੰ ਦੋ ਫੱਟਿਆਂ ਵਿਚ ਦਬਾ ਕੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਰਹੀ ਸੀ।











Comments (0)