2014 ਤੋਂ ਹੁਣ ਤੱਕ ਲਗਭਗ 50,000 ਗੈਰ ਕਨੂੰਨੀ ਰਸਤੇ ਅਪਨਾਉਂਦੇ  ਪਰਵਾਸੀਆਂ ਦੀ ਹੋਈ ਮੌਤ   

2014 ਤੋਂ ਹੁਣ ਤੱਕ ਲਗਭਗ 50,000 ਗੈਰ ਕਨੂੰਨੀ ਰਸਤੇ ਅਪਨਾਉਂਦੇ  ਪਰਵਾਸੀਆਂ ਦੀ ਹੋਈ ਮੌਤ   

*ਪਰਵਾਸ  ਲਈ ਅਮਰੀਕਾ ਤੇ ਯੂਰਪ ਜਾਣ ਲਈ ਵਰਤੇ ਜਾਂਦੇ ਨੇ ਸਭ ਤੋਂ ਖ਼ਤਰਨਾਕ  ਰਸਤੇ

*ਯੂਰਪੀ ਬਾਰਡਰ ਅਤੇ ਕੋਸਟਗਾਰਡ ਏਜੰਸੀ, ਫਰੰਟੈਕਸ ਦੀ ਰਿਪੋਰਟ ਹੈ ਕਿ 2015 ਤੋਂ ਲੈਕੇ

ਹੁਣ ਤੱਕ ਲਗਭਗ ਤਿੰਨ ਲਖ ਲੋਕਾਂ ਨੂੰ ਲੀਬੀਆ ਨੇੜੇ ਟਿਊਨੀਸ਼ੀਆ ਵਾਲਾ ਰਸਤਾ ਵਰਤਣ 

                                            ਤੋਂ ਰੋਕਿਆ ਗਿਆ                                                 

 ਵਿਸ਼ੇਸ਼ ਰਿਪੋਰਟ

ਲੰਘੇ ਦਿਨੀਂ  ਮੋਰੱਕੋ ਤੋਂ ਸਪੇਨ ਦੇ ਉੱਤਰੀ ਅਫ਼ਰੀਕੀ ਇਨਕਲੇਵ ਮੇਲਿਲਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਵਿੱਚ ਸਰਹੱਦੀ ਵਾੜ ਨੂੰ ਪਾਰ ਕਰਦੇ ਰਹੇ ਘੱਟੋ-ਘੱਟ 23 ਜਣਿਆਂ ਦੀ ਮੌਤ ਹੋ ਗਈ ਸੀ।ਤਿੰਨ ਦਿਨਾਂ ਬਾਅਦ, ਯੂਐੱਸ ਦੇ ਸੈਨ ਐਂਟੋਨੀਓ ਦੀ ਪੁਲਿਸ ਨੇ ਇੱਕ ਲਾਵਾਰਿਸ ਟਰੱਕ ਵਿਚੋਂ ਘੱਟੋ-ਘੱਟ 46 ਲਾਸ਼ਾਂ ਬਰਾਮਦ ਕੀਤੀਆਂ।ਕੋਵਿਡ-19 ਮਹਾਮਾਰੀ ਕਾਰਨ ਲੱਗੀਆਂ ਸਫ਼ਰੀ ਪਾਬੰਦੀਆਂ ਵਿੱਚ ਜਿਵੇਂ-ਜਿਵੇਂ ਢਿੱਲ ਮਿਲ ਰਹੀ ਹੈ, ਲੱਗ ਰਿਹਾ ਹੈ ਕਿ ਪਰਵਾਸ ਲਈ ਵਰਤੇ ਜਾਂਦੇ ਇਸ ਸਭ ਤੋਂ ਵੱਡੇ ਰੂਟ ਉੱਪਰ ਗਹਿਮਾ-ਗਹਿਮੀ ਵਧ ਰਹੀ ਹੈ। ਇਸ ਕਾਰਣ ਪਰਵਾਸ ਦੌਰਾਨ ਹੋਣ ਵਾਲੀਆਂ ਅਜਿਹੀਆਂ ਮੌਤਾਂ ਵਿੱਚ ਵਾਧਾ ਹੋ ਸਕਦਾ ਹੈ।

ਯੂਐੱਨ ਦੀ ਏਜੰਸੀ, ਦਿ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫ਼ਾਰ ਮਾਈਗ੍ਰੇਸ਼ਨ (ਆਈਓਐੱਮ) ਦਾ ਅੰਦਾਜ਼ਾ ਹੈ ਕਿ 2014 ਤੋਂ ਹੁਣ ਤੱਕ ਲਗਭਗ 50,000 ਪਰਵਾਸੀਆਂ ਦੀ ਜਾਂ ਤਾਂ ਮੌਤ ਹੋ ਗਈ ਹੈ ਜਾਂ ਫਿਰ ਉਹ ਅਮਰੀਕਾ ਜਾਂ ਯੂਰਪੀਅਨ ਸੰਘ ਆਦਿ ਥਾਵਾਂ 'ਤੇ ਪਹੁੰਚਣ ਦੇ ਚੱਕਰ ਵਿੱਚ ਗੁਆਚ ਗਏ।ਏਜੰਸੀ ਦਾ ਮੰਨਣਾ ਹੈ ਕਿ ਇਨ੍ਹਾਂ ਗੁੰਮਸ਼ੁਦਾ ਜਾਂ ਜਾਨ ਗਵਾਉਣ ਵਾਲਿਆਂ ਦੀ ਸੰਖਿਆ ਇਸ ਤੋਂ ਜ਼ਿਆਦਾ ਵੀ ਸਕਦੀ ਹੈ।

ਆਈਓਐੱਮ ਦੇ ਅਨੁਸਾਰ, ਪਰਵਾਸ ਦੇ ਪੱਖੋਂ ਇਹ ਦੁਨੀਆ ਦਾ ਸਭ ਤੋਂ ਖ਼ਤਰਨਾਕ ਰਸਤਾ ਹੈ। ਅੰਦਾਜ਼ਾ ਹੈ ਕਿ 2014 ਤੋਂ, ਉੱਤਰੀ ਅਫ਼ਰੀਕਾ ਤੋਂ ਯੂਰਪ ਜਾਣ ਲਈ ਭੂਮੱਧ ਸਾਗਰ ਨੂੰ ਪਾਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ 19,500 ਤੋਂ ਵੱਧ ਜਾਨਾਂ ਗਈਆਂ ਹਨ।ਭੂਮੱਧ ਸਾਗਰ ਨੂੰ ਪਾਰ ਕਰਨ ਲਈ ਕਈ ਤਰੀਕੇ ਅਜ਼ਮਾਏ ਜਾਂਦੇ ਹਨ। ਇਨ੍ਹਾਂ ਵਿੱਚ ਸ਼ਾਮਲ ਹੈ, ਸਮਰੱਥਾ ਤੋਂ ਜ਼ਿਆਦਾ ਲੋਕਾਂ ਨੂੰ ਕਿਸ਼ਤੀਆਂ ਵਿੱਚ ਭਰਨਾ, ਰਬੜ ਦੀਆਂ ਹਵਾ ਨਾਲ ਫੁਲਾਈਆਂ ਹੋਈਆ ਕਿਸ਼ਤੀਆਂ ਵਗੈਰਾ।ਅਜਿਹੇ ਤਰੀਕਿਆਂ ਨਾਲ ਸਮੁੰਦਰ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪਰਵਾਸੀਆਂ ਦੀ ਯਾਤਰਾ ਖਤਰਿਆਂ ਭਰੀ ਹੁੰਦੀ ਹੈ ਅਤੇ ਜਾਨ ਦਾ ਖੌਅ ਹਮੇਸ਼ਾ ਬਣਿਆ ਰਹਿੰਦਾ ਹੈ।ਅਜਿਹੀਆਂ ਕਿਸ਼ਤੀਆਂ ਜਾਂ ਜਹਾਜ਼ਾਂ ਨੂੰ ਅਕਸਰ ਅਪਰਾਧੀਆਂ ਅਤੇ ਮਨੁੱਖੀ ਤਸਕਰੀ ਵਿੱਚ ਲੱਗੇ ਲੋਕਾਂ ਵੱਲੋਂ ਚਲਾਇਆ ਜਾਂਦਾ ਹੈ।

ਲੀਬੀਆ ਨੇੜੇ ਟਿਊਨੀਸ਼ੀਆ ਇੱਕ ਅਜਿਹਾ ਸਥਾਨ ਹੈ ਜਿੱਥੋਂ ਪਰਵਾਸੀ ਆਪਣੀ ਅਜਿਹੀ ਯਾਤਰਾ ਸ਼ੁਰੂ ਕਰਦੇ ਹਨ ਅਤੇ ਕੇਂਦਰੀ ਭੂਮੱਧ ਸਾਗਰੀ ਰੂਟ ਜ਼ਰੀਏ ਯੂਰਪ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ।ਇੱਥੇ ਸਮੁੰਦਰ ਵਿੱਚ ਡੁੱਬ ਕੇ ਮਰ ਜਾਣ ਵਾਲਿਆਂ ਦਾ ਇੱਕ ਸਮਰਪਿਤ ਕਬਰਿਸਤਾਨ ਵੀ ਹੈ।

ਆਈਓਐੱਮ ਦੇ ਬੁਲਾਰੇ ਸਾਫ਼ਾ ਮਸੇਹਲੀ ਕਹਿੰਦੇ ਹਨ, ''ਕੇਂਦਰੀ ਭੂਮੱਧੀ ਸਾਗਰ ਦੇ ਰਾਹੀਂ ਪਰਵਾਸੀਆਂ ਦੀਆਂ ਯਾਤਰਾਵਾਂ ਜਾਰੀ ਹਨ। ਦੁਨੀਆਂ ਦੇ ਸਭ ਤੋਂ ਖਤਰਨਾਕ ਪਰਵਾਸੀ ਰੂਟ 'ਤੇ ਲਗਾਤਾਰ ਵਧ ਰਹੇ ਮੌਤ ਦੇ ਹਾਦਸੇ ਸਭ ਤੋਂ ਵੱਡੀ ਚਿੰਤਾ ਹਨ। ਸੰਬੰਧਿਤ ਦੇਸਾਂ ਵੱਲੋਂ ਪੁਖਤਾ ਕਦਮ ਨਾ ਚੁੱਕੇ ਜਾਣ ਕਾਰਨ ਇੱਥੇ ਮੌਤਾਂ ਦਾ ਹੋਣਾ ਜਾਰੀ ਹੈ।ਥ੍ਹਯੂਰਪੀ ਬਾਰਡਰ ਅਤੇ ਕੋਸਟਗਾਰਡ ਏਜੰਸੀ, ਫਰੰਟੈਕਸ ਦੀ ਰਿਪੋਰਟ ਹੈ ਕਿ 2015 ਤੋਂ ਲੈਕੇ ਹੁਣ ਤੱਕ ਲਗਭਗ ਤਿੰਨ ਲਖ ਲੋਕਾਂ ਨੂੰ ਇਹ ਰੂਟ ਵਰਤਣ ਤੋਂ ਰੋਕਿਆ ਗਿਆ ਹੈ।

ਅਫ਼ਰੀਕਾ ਦੇ ਅੰਦਰੂਨੀ ਰਾਹ ਬਹੁਤ ਸਾਰੇ ਅਫ਼ਰੀਕੀ ਪਰਵਾਸੀਆਂ ਲਈ ਯੂਰਪ ਪਹੁੰਚਣ ਦਾ ਸਫ਼ਰ ਉਨ੍ਹਾਂ ਦੇ ਆਪਣੇ ਮਹਾਂਦੀਪ ਤੋਂ ਹੀ ਸ਼ੁਰੂ ਹੁੰਦਾ ਹੈ। ਇਸ ਲੰਮੀ ਯਾਤਰਾ ਵਿੱਚ ਉਨ੍ਹਾਂ ਨੂੰ ਉੱਤਰ ਅਫ਼ਰੀਕਾ ਦੇ ਦੇਸਾਂ ਤੱਕ ਪਹੁੰਚਣ ਲਈ ਸਹਾਰਾ ਮਾਰੂਥਲ ਨੂੰ ਪਾਰ ਕਰਨਾ ਪੈਂਦਾ ਹੈ।ਇਸ ਰਸਤੇ 'ਤੇ ਮਿਲਣ ਵਾਲਾ ਮੌਸਮ ਉਨ੍ਹਾਂ ਦੀ ਜ਼ਿੰਦਗੀ ਲਈ ਸਭ ਤੋਂ ਵੱਡਾ ਖਤਰਾ ਹੁੰਦਾ ਹੈ। ਆਈਓਐੱਮ ਦਾ ਅੰਦਾਜ਼ਾ ਹੈ ਕਿ ਸਹਾਰਾ ਮਾਰੂਥਲ ਨੂੰ ਪਾਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ 2014 ਤੋਂ 2022 ਦੇ ਦਰਮਿਆਨ ਲਗਭਗ 5,400 ਲੋਕਾਂ ਦੀ ਮੌਤ ਹੋਈ ਹੈ।ਇਸ ਤੋਂ ਇਲਾਵਾ ਇਸ ਇਲਾਕੇ ਵਿੱਚ ਮਨੁੱਖੀ ਤਸਕਰ ਵੀ ਇੱਕ ਵੱਡਾ ਖ਼ਤਰਾ ਹਨ।

ਪਰਵਾਸ ਬਾਰੇ ਸੰਯੁਕਤ ਰਾਸ਼ਟਰ ਦੇ ਸੰਗਠਨ ਦੀ ਤਾਜ਼ਾ ਰਿਪੋਰਟ ਮੁਤਾਬਕ ਤਸਕਰਾਂ ਅਤੇ ਸਰਹੱਦੀ ਸੁਰੱਖਿਆ ਅਧਿਕਾਰੀਆਂ ਦੇ ਹੱਥੋਂ ਹਿੰਸਾ, ਸਹਾਰਾ ਰੇਗਿਸਤਾਨ ਵਿੱਚੋਂ ਲੰਘ ਕੇ ਜਾਣ ਵਾਲੇ ਜ਼ਿਆਦਾਤਰ ਪਰਵਾਸੀਆਂ ਦੀ ਮੌਤ ਦੀ ਵਜ੍ਹਾ ਬਣਦੀ ਹੈ।ਅਮਰੀਕਾ ਵਿੱਚ ਪ੍ਰਵਾਸ ਦੇ ਸਾਰੇ ਇੱਕ ਨਵੇਂ ਦੇਸ ਵਿੱਚ ਪਹੁੰਚਣ ਦੇ ਹੀ ਜ਼ਰੀਏ ਨਹੀਂ ਹਨ ਸਗੋਂ ਇਹ ਇੱਕ ਨਵੀਂ ਥਾਂ ਤੇ ਜਾਕੇ ਨਵਾਂ ਘਰ ਵਸਾਉਣ ਦੇ ਵੀ ਸਾਧਨ ਹਨ।ਮੈਕਸੀਕੋ ਅਤੇ ਅਮਰੀਕਾ ਦੀ ਸਰਹੱਦ ਅਜਿਹੇ ਲੋਕਾਂ ਨੂੰ ਇੱਕ ਗੰਭੀਰ ਅਤੇ ਵੱਡੀ ਚੁਣੌਤੀ ਪੇਸ਼ ਕਰਦੀ ਹੈ। ਇਲਾਕੇ ਨੂੰ ਆਪਣੀ ਜ਼ਿੰਦਗੀ ਪ੍ਰਤੀ ਨਾਸਾਜ਼ਗਾਰ ਭੂਗੋਲ ਲਈ, ਜਾਣਿਆ ਜਾਂਦਾ ਹੈ।

ਇਸ ਰਸਤੇ ਵਿੱਚ ਰੇਗਿਸਤਾਨ ਹਨ। ਇਸ ਵਿੱਚ ਪਰਵਾਸੀਆਂ ਨੂੰ ਹਿੰਸਕ ਰੀਓ ਗਰਾਂਡੇ ਦਰਿਆ ਪਾਰ ਕਰਨਾ ਪੈਂਦਾ ਹੈ ਜੋ ਸਰਹੱਦ ਦੇ ਨਾਲ-ਨਾਲ ਲੰਬੇ ਟੋਟੇ ਵਿੱਚ ਵਗਦੀ ਹੈ।ਦਰਿਆ ਵਿੱਚ ਡੁੱਬ ਕੇ ਮਰਨਾ ਇਸ ਰਸਤੇ ਵਿੱਚ ਮੌਤਾਂ ਦੀ ਸਭ ਤੋਂ ਵੱਡੀ ਵਜ੍ਹਾ ਹੈ। ਕੌਮਾਂਤਰੀ ਪਰਵਾਸ ਸੰਗਠਨ ਮੁਤਾਬਕ 2014 ਤੋਂ ਲੈਕੇ ਇਸ ਰਾਹ ਵਿੱਚ ਤਿੰਨ ਹਜ਼ਾਰ ਮੌਤਾਂ ਹੋ ਚੁੱਕੀਆਂ ਹਨ।ਆਈਓਐਮ ਦੇ ਬੁਲਾਰੇ ਮਸਹੈਲੀ ਮੁਤਾਬਕ ਪਿਛਲੇ ਸਮੇਂ ਦੌਰਾਨ ਅਮਰੀਕਾ ਜਾਂਦੇ ਪਰਵਾਸ ਦੇ ਰਾਹਾਂ ਉੱਪਰ ਹੋਣ ਵਾਲੀਆਂ ਮੌਤਾਂ ਵਿੱਚ ਵਾਧਾ ਹੋਇਆ ਹੈ।ਲੈਟਿਨ ਅਮਰੀਕੀ ਮੁਲਕਾਂ ਤੋਂ ਅਮਰੀਕਾ ਜਾਣ ਵਾਲਿਆਂ ਦੀ ਜਾਨ ਨੂੰ ਦਰਪੇਸ਼ ਖ਼ਤਰਿਆਂ ਤੋਂ ਆਈਓਐਮ ਫਿਕਰਮੰਦ ਹੈ।ਇਨ੍ਹਾਂ ਵਿੱਚੋਂ ਜ਼ਿਆਦਾਤਰ ਮਰਨ ਵਾਲਿਆਂ ਵਿੱਚ ਰੋਹਿੰਗਿਆਂ ਅਤੇ ਬੰਗਲਾਦੇਸ਼ੀ ਪਰਵਾਸੀ ਸਨ। ਇਹ ਲੋਕ ਸਮੁੰਦਰੀ ਰਸਤੇ ਰਾਹੀਂ ਬੰਗਾਲ ਦੀ ਖਾੜੀ ਰਾਹੀਂ ਅਤੇ ਅੰਡੇਮਾਨ ਸਾਗਰ ਰਾਹੀਂ ਸੁਰੱਖਿਆ ਲਈ ਗੁਆਂਢੀ ਦੇਸਾਂ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ। ਇਸ ਤੋਂ ਬਾਅਦ ਅੰਤਿਮ ਮੰਜ਼ਿਲ ਦੇ ਰੂਪ ਵਿੱਚ ਇਹ ਲੋਕ ਯੂਰਪ ਜਾਣ ਦੀ ਕੋਸ਼ਿਸ਼ ਕਰਦੇ ਹਨ।ਹੋਰ ਰਾਹਾਂ ਜ਼ਰੀਏ ਪਰਵਾਸ ਕਰਨ ਵਾਲਿਆਂ ਵਾਂਗ ਇਹ ਯਾਤਰੀ ਵੀ ਗਿਰੋਹਾਂ ਅਤੇ ਮਨੁੱਖੀ ਤਸਕਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਬਣਦੇ ਹਨ।

ਦੂਜਾ ਸੰਕਟਪੂਰਨ ਰਾਹ ਹੈ ਈਰਾਨ ਅਤੇ ਤੁਰਕੀ ਦੀ ਸਰਹੱਦ। ਜਦੋਂ ਤੋਂ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨੇ ਮੁੜ ਸੱਤਾ ਸੰਭਾਲੀ ਹੈ ਇਸ ਰਾਹ ਉੱਪਰ ਅਫ਼ਗਾਨ ਰਫਿਊਜੀਆਂ ਦੀ ਆਮਦ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ।ਸੰਯੁਕਤ ਰਾਸ਼ਟਰ ਦੀ ਰਫਿਊਜੀ ਏਜੰਸੀ ਦਾ ਕਹਿਣਾ ਹੈ ਕਿ ਈਰਾਨ ਅਤੇ ਇਸ ਦੇ ਗੁਆਂਢੀ ਦੇਸਾਂ ਵਿੱਚ ਪਿਛਲੇ ਸਾਲ ਅਗਸਤ ਤੋਂ ਬਾਅਦ ਲਗਭਗ 20 ਲੱਖ ਅਫ਼ਗਾਨ ਰਫਿਊਜੀਆਂ ਨੇ ਪੰਜੀਕਰਨ ਕਰਵਾਇਆ ਹੈ।