ਬੇਘਰੇ ਲੋਕ ਤੁਰੰਤ ਰਾਜਧਾਨੀ ਛੱਡ ਕੇ ਚਲੇ ਜਾਣ-ਡੋਨਾਲਡ ਟਰੰਪ
* ਬੇਘਰਿਆਂ ਨੂੰ ਰਾਜਧਾਨੀ ਤੋਂ ਦੂਰ ਦਿੱਤੀ ਜਾਵੇਗੀ ਜਗਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਰੀ ਇੱਕ ਬਿਆਨ ਵਿੱਚ ਬੇਘਰੇ ਲੋਕਾਂ ਨੂੰ ਕਿਹਾ ਹੈ ਕਿ ਉਹ ਤੁਰੰਤ ਵਾਸ਼ਿੰਗਟਨ, ਡੀ ਸੀ ਛੱਡ ਕੇ ਚਲੇ ਜਾਣ। ਹਾਲਾਂ ਕਿ ਪਿੱਛਲੇ ਸਾਲ ਵਾਸ਼ਿੰਗਟਨ ਡੀ ਸੀ ਵਿੱਚ ਹਿੰਸਕ ਅਪਰਾਧ ਘਟਿਆ ਹੈ ਪਰੰਤੂ ਰਾਸ਼ਟਰਪਤੀ ਨੇ ਸ਼ਹਿਰ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਤੇ ਕਿਹਾ ਹੈ ਕਿ ਉਹ ਇੱਕ ਯੋਜਨਾ ਉਪਰ ਕੰਮ ਕਰ ਰਹੇ ਹਨ ਜਿਸ ਤਹਿਤ ਬੇਘਰੇ ਲੋਕਾਂ ਦੀ ਸਮੱਸਿਆ ਨਾਲ ਨਜਿੱਠਿਆ ਜਾਵੇਗਾ। ਉਨਾਂ ਨੇ ਟਰੁੱਥ ਸੋਸ਼ਲ ਮੀਡੀਆ ਉੱਪਰ ਲਿੱਖਿਆ ਹੈ '' ਬੇਘਰੇ ਲੋਕਾਂ ਨੂੰ ਤੁਰੰਤ ਸ਼ਹਿਰ ਛੱਡ ਕੇ ਜਾਣਾ ਪਵੇਗਾ, ਅਸੀਂ ਤੁਹਾਨੂੰ ਰਹਿਣ ਲਈ ਜਗਾ ਦੇਵਾਂਗੇ ਪਰੰਤੂ ਉਹ ਜਗਾ ਰਾਜਧਾਨੀ ਤੋਂ ਦੂਰ ਹੋਵੇਗੀ।'' ਟਰੰਪ ਨੇ ਕਿਹਾ '' ਉਹ ਛੇਤੀ ਇਕ ਯੋਜਨਾ ਦਾ ਐਲਾਨ ਕਰਨ ਵਾਲੇ ਹਨ, ਜਿਸ ਨਾਲ ਸ਼ਹਿਰ ਵਿੱਚ ਅਪਰਾਧ ਤੇ ਗੰਦਗੀ ਦੀ ਸਮੱਸਿਆ ਹੱਲ ਹੋ ਜਾਵੇਗੀ। ਸ਼ਹਿਰ ਦਾ ਆਮ ਨਵੀਨੀਕਰਣ ਹੋਵੇਗਾ ਤੇ ਸ਼ਹਿਰ ਵਿਚਲੇ ਹਾਲਾਤ ਬਦਲ ਜਾਣਗੇ ਜੋ ਕਦੇ ਸਾਡੇ ਸੁੰਦਰ ਤੇ ਵਧੀਆ ਰੱਖ ਰਖਾਵ ਵਾਲੇ ਸ਼ਹਿਰ ਵਿੱਚ ਹੁੰਦੇ ਸਨ।'' ਇੱਥੇ ਜਿਕਰਯੋਗ ਹੈ ਕਿ ਰਾਸ਼ਟਰਪਤੀ ਨੇ ਬੀਤੇ ਦਿਨ ਅਪਰਾਧ ਬਾਰੇ ਸ਼ਿਕਾਇਤ ਕਰਦਿਆਂ ਚਿਤਾਵਨੀ ਦਿੱਤੀ ਸੀ ਕਿ ਵਾਸ਼ਿੰਗਟਨ ਡੀ ਸੀ ਦੇ ਨਿਯੰਤਰਣ ਨੂੰ ਸੰਘੀ ਪ੍ਰਸਾਸ਼ਨ ਆਪਣੇ ਹੱਥ ਵਿੱਚ ਲੈ ਲਵੇਗਾ। ਉਨਾਂ ਕਿਹਾ ਸੀ '' ਵਾਸ਼ਿੰਗਟਨ ਡੀ ਸੀ ਵਿੱਚ ਅਪਰਾਧ ਮੁਕੰਮਲ ਤੌਰ 'ਤੇ ਕੰਟਰੋਲ ਤੋਂ ਬਾਹਰ ਹੋ ਗਿਆ ਹੈ,ਜੇਕਰ ਇਸੇ ਤਰਾਂ ਹੀ ਜਾਰੀ ਰਿਹਾ ਤਾਂ ਉਹ ਆਪਣੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਸ਼ਹਿਰ ਦਾ ਸੰਘੀਕਰਣ ਕਰ ਦੇਣਗੇ।'' ਇਸ ਤੋਂ ਬਾਅਦ ਟਰੰਪ ਨੇ ਸ਼ਹਿਰ ਵਿੱਚ ਸੰਘੀ ਲਾਅ ਇਨਫੋਰਸਮੈਂਟ ਅਫਸਰਾਂ ਦੀ ਹਾਜਰੀ ਵਧਾਉਣ ਦਾ ਆਦੇਸ਼ ਦਿੱਤਾ ਸੀ।











Comments (0)