ਫੰਡ ਕਟੌਤੀ ਦੇ ਮਾਮਲੇ ਵਿੱਚ ਹਾਰਵਰਡ ਯੁਨੀਵਰਸਿਟੀ ਨੇ ਕਾਨੂੰਨੀ ਲੜਾਈ ਜਿੱਤੀ
ਟਰੰਪ ਪ੍ਰਸ਼ਾਸਨ ਨੂੰ ਝਟਕਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਇੱਕ ਸੰਘੀ ਅਦਾਲਤ ਨੇ 2 ਅਰਬ ਡਾਲਰ ਦੀ ਫੰਡ ਕਟੌਤੀ ਦੇ ਮਾਮਲੇ ਵਿੱਚ ਹਾਰਵਰਡ ਯੁਨੀਵਰਿਸਟੀ ਦੇ ਹੱਕ ਵਿੱਚ ਫੈਸਲਾ ਦੇ ਕੇ ਟਰੰਪ ਪ੍ਰਸ਼ਾਸਨ ਨੂੰ ਵੱਡਾ ਝਟਕਾ ਦਿੱਤਾ ਹੈ। ਬੋਸਟਨ ਵਿੱਚ ਯੂ ਐਸ ਡਿਸਟ੍ਰਿਕਟ ਜੱਜ ਐਲੀਸਨ ਬੂਰੌਘਜ ਨੇ ਯੁਨੀਵਰਿਸਟੀ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਟਰੰਪ ਪ੍ਰਸ਼ਾਸਨ ਦੀ ਇਹ ਦਲੀਲ ਰੱਦ ਕਰ ਦਿੱਤੀ ਕਿ ਉਸ ਨੇ ਫੰਡ ਇਸ ਲਈ ਰੋਕੇ ਸਨ ਕਿਉਂਕਿ ਹਾਰਵਰਡ ਕੈਂਪਸ ਵਿੱਚ ਯਹੂਦੀ ਵਿਰੋਧੀ ਵਾਤਾਵਰਣ ਦੇ ਦੋਸ਼ ਲੱਗੇ ਸਨ। ਜੱਜ ਨੇ ਕਿਹਾ ਟਰੰਪ ਪ੍ਰਸ਼ਾਸਨ ਨੇ ਯਹੂਦੀ ਵਿਰੋਧੀ ਦੋਸ਼ਾਂ ਨੂੰ 'ਸਮੋਕਸਕਰੀਨ' ਵਜੋਂ ਵਰਤਿਆ ਹੈ। ਜੱਜ ਨੇ ਆਪਣੇ 84 ਸਫਿਆਂ 'ਤੇ ਅਧਾਰਤ ਫੈਸਲੇ ਵਿੱਚ ਕਿਹਾ ਹੈ ਕਿ ਇਸ ਤੋਂ ਇਲਾਵਾ ਹੋਰ ਕੋਈ ਸਿੱਟਾ ਕੱਢਣਾ ਮੁਸ਼ਕਿਲ ਹੈ ਕਿ ਟਰੰਪ ਪ੍ਰਸ਼ਾਸਨ ਨੇ ਦੇਸ਼ ਦੀ ਪ੍ਰਮੁੱਖ ਯੁਨੀਵਰਸਿਟੀ ਉਪਰ ਵਿਚਾਰਧਾਰਾ ਪ੍ਰੇਰਤ ਹਮਲਾ ਕੀਤਾ ਹੈ ਤੇ ਯਹੂਦੀਵਾਦ ਵਿਰੋਧ ਨੂੰ ਪਰਦੇ ਦੇ ਤੌਰ 'ਤੇ ਵਰਤਿਆ ਹੈ। ਹਾਰਵਰਡ ਯੁਨੀਵਰਸਿਟੀ ਦੀ ਇਹ ਵੱਡੀ ਜਿੱਤ ਹੈ। ਹਾਰਵਰਡ ਹੀ ਇੱਕੋ ਇੱਕ ਯੁਨੀਵਰਸਿਟੀ ਹੈ ਜੋ ਵਾਇਟ ਹਾਊਸ ਨੂੰ ਅਦਾਲਤ ਵਿੱਚ ਲੈ ਕੇ ਗਈ ਹੈ। ਜੱਜ ਨੇ ਹੋਰ ਕਿਹਾ ਕਿ 'ਸਾਨੂੰ ਯਹੂਦੀਵਾਦ ਵਿਰੋਧੀ ਲੜਾਈ ਜਰੂਰ ਲੜਨੀ ਚਾਹੀਦੀ ਹੈ ਪਰੰਤੂ ਅਜਿਹਾ ਕਰਦੇ ਸਮੇ ਸਾਨੂੰ ਬੋਲਣ ਜਾਂ ਭਾਸ਼ਣ ਦੇਣ ਦੀ ਆਜ਼ਾਦੀ ਦੇ ਹੱਕ ਨੂੰ ਸੁਰੱਖਿਅਤ ਕਰਨਾ ਪਵੇਗਾ।''











Comments (0)