ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਦੀ ਸੁਣਵਾਈ 14 ਅਗਸਤ ਨੂੰ ਹੋਵੇਗੀ
ਪੰਮਾ ਅਤੇ ਪਨੂੰ ਵਲੋਂ ਕਨਿਸ਼ਕ ਕਾਂਡ ਦੇ ਵਕੀਲ ਕੀਤੇ ਗਏ ਹਾਇਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 27 ਜੂਨ (ਮਨਪ੍ਰੀਤ ਸਿੰਘ ਖਾਲਸਾ):- ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਦੀ ਸੁਣਵਾਈ ਅਦਾਲਤ ਵਲੋਂ ਮੁਲਤਵੀ ਕੀਤੀ ਗਈ ਹੈ ਕਿਉਕਿ ਐਸਐਫਜੇ ਦੇ ਭਾਈ ਗੁਰਪਤਵੰਤ ਸਿੰਘ ਪਨੂੰ ਅਮਰੀਕਾ ਤੋਂ ਅਤੇ ਐਸਐਫਜੇ ਦੇ ਕੋ ਆਰਡੀਨੇਟਰ ਭਾਈ ਪਰਮਜੀਤ ਸਿੰਘ ਪੰਮਾ ਯੂਕੇ ਤੋਂ ਇਸ ਕੇਸ ਦੇ ਸੰਬੰਧ ਵਿੱਚ ਕੈਨੇਡਾ ਆਏ ਹੋਏ ਹਨ ਅਤੇ ਉਹਨਾਂ ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕੇਸ ਲਈ ਨਵਾਂ ਵਕੀਲ ਖੜਾ ਕੀਤਾ ਹੈ ਜਿਸ ਕਰਕੇ ਵਕੀਲਾਂ ਨੇ ਤਰੀਕ ਅੱਗੇ ਲੈ ਲਈ ਹੈ। ਭਾਈ ਪੰਮਾ ਨੇ ਗੱਲਬਾਤ ਕਰਦਿਆਂ ਦਸਿਆ ਕਿ ਭਾਈ ਨਿੱਝਰ ਨੂੰ ਸ਼ਹੀਦ ਕਰਣ ਵਿਚ ਭਾਰਤੀ ਕਰੰਦਿਆਂ ਦਾ ਹੱਥ ਹੈ ਤੇ ਇਸ ਗੱਲ ਦੀ ਪੁਸ਼ਟੀ ਕੈਨੇਡਾ ਦੇ ਸਾਬਕਾ ਪੀਐਮ ਜਸਟਿਨ ਟਰੂਡੋ ਨੇ ਕਈ ਵਾਰੀ ਕੀਤੀ ਸੀ । ਉਨ੍ਹਾਂ ਦਸਿਆ ਕਿ ਆਰਸੀਐਮਪੀ ਦੇ ਮੁਖੀ ਮਾਈਕ ਡੂਹੇਮ ਨੇ ਕਿਹਾ ਸੀ ਕਿ ਸਾਡੇ ਕੋਲ ਸਿਰਫ਼ ਖੁਫੀਆ ਜਾਣਕਾਰੀ ਹੀ ਨਹੀਂ ਹੈ ਬਲਕਿ ਠੋਸ ਸਬੂਤ ਹਨ ਕਿ ਇਸ ਮਾਮਲੇ ਵਿੱਚ ਭਾਰਤ ਦੀ ਉੱਚ-ਪੱਧਰੀ ਭੂਮਿਕਾ ਹੈ ਇਸ ਲਈ ਅਸੀਂ ਪੈਕ ਐਂਡ ਕੰਪਨੀ ਜੋ ਕਿ ਕੈਨੇਡਾ ਦੀ ਸਭ ਤੋਂ ਵਡੀ ਲਾਅ ਫਰਮ ਹੈ ਜਿਸਨੇ ਕਨਿਸ਼ਕ ਬੰਬ ਕਾਂਡ ਦਾ ਕੇਸ ਲੜਿਆ ਸੀ ਅਸੀਂ ਓਸ ਨੂੰ ਨਿੱਜੀ ਤੌਰ ਤੇ ਇਸ ਮਾਮਲੇ ਲਈ ਹਾਇਰ ਕੀਤਾ ਹੈ । ਉਨ੍ਹਾਂ ਦਸਿਆ ਕਿ ਭਾਈ ਨਿੱਝਰ ਨੂੰ ਸ਼ਹੀਦ ਕਰਣ ਵਿਚ ਜਿਨ੍ਹਾਂ ਦਾ ਵੀ ਹੱਥ ਹੈ ਓਹ ਸਾਰੇ ਕੈਨੇਡੀਅਨ ਕਨੂੰਨ ਤਹਿਤ ਕੱਟਘਰੇ ਵਿਚ ਲਿਆਂਦੇ ਜਾਣਗੇ ਭਾਵੇਂ ਓਹ ਭਾਰਤੀ ਰਾਜਦੁਤ ਹੋਣ, ਗ੍ਰਿਹਮੰਤਰੀ ਹੋਣ ਜਾ ਹੋਰ ਕੌਈ ਵੀ ਭਾਵੇਂ ਕਿੰਨੀ ਹੀ ਵਡੀ ਪਦਵੀ ਤੇ ਵਿਰਾਜਮਾਨ ਹੋਏ । ਉਨ੍ਹਾਂ ਦਸਿਆ ਕਿ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰਸੀਐਮਪੀ) ਦੇ ਮੁਖੀ ਮਾਈਕ ਡੂਹੇਮ ਨੇ ਕਿਹਾ ਸੀ ਕਿ ਸਾਡੇ ਕੋਲ ਸਿਰਫ਼ ਖੁਫੀਆ ਜਾਣਕਾਰੀ ਹੀ ਨਹੀਂ ਹੈ ਬਲਕਿ ਠੋਸ ਸਬੂਤ ਹਨ ਕਿ ਇਸ ਮਾਮਲੇ ਵਿੱਚ ਭਾਰਤ ਦੀ ਉੱਚ-ਪੱਧਰੀ ਭੂਮਿਕਾ ਹੈ ਅਤੇ ਜਿਨ੍ਹਾਂ ਸਬੂਤਾਂ ਦਾ ਜ਼ਿਕਰ ਕਰ ਰਿਹਾ ਹਾਂ, ਉਨ੍ਹਾਂ ਵਿੱਚੋਂ ਕੁਝ ਸਬੂਤ ਨਿਆਂਇਕ ਪ੍ਰਕਿਰਿਆ ਦੌਰਾਨ ਸਾਹਮਣੇ ਆਉਣਗੇ। ਜਿਕਰਯੋਗ ਹੈ ਕਿ ਆਰਸੀਐਮਪੀ ਕਮਿਸ਼ਨਰ ਮਾਈਕ ਡੂਹਾਈਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਸੀ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡਾ ਵਿੱਚ ਕਤਲ, ਜਬਰਦਸਤੀ ਅਤੇ ਡਰਾਉਣ-ਧਮਕਾਉਣ ਸਮੇਤ ਕਈ ਤਰ੍ਹਾਂ ਦੇ ਅਪਰਾਧਾਂ ਵਿੱਚ ਸ਼ਾਮਲ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਕੋਲ ਮੌਜੂਦ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਭਾਰਤੀ ਡਿਪਲੋਮੈਟਾਂ ਅਤੇ ਕੌਂਸਲੇਟ ਸਟਾਫ ਨੇ ਜਾਣਕਾਰੀ ਇਕੱਠੀ ਕੀਤੀ ਅਤੇ ਇਸਨੂੰ ਭਾਰਤ ਸਰਕਾਰ ਨਾਲ ਸਾਂਝਾ ਕੀਤਾ, ਜਿਸਨੇ ਫਿਰ "ਅਪਰਾਧਿਕ ਸੰਗਠਨਾਂ ਨੂੰ ਹਿੰਸਕ ਕਾਰਵਾਈਆਂ ਕਰਨ ਲਈ ਨਿਰਦੇਸ਼ ਦਿੱਤੇ"। ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤ ਅਤੇ ਭਾਰਤੀ ਡਿਪਲੋਮੈਟਾਂ 'ਤੇ ਲਗਾਏ ਗਏ ਗੰਭੀਰ ਦੋਸ਼ਾਂ ਦੇ ਸਮਰਥਨ ਵਿੱਚ ਸਖ਼ਤ ਇਤਰਾਜ ਜਤਾਇਆ ਸੀ । ਇਥੇ ਦਸਣ ਯੋਗ ਹੈ ਕਿ ਭਾਈ ਪੰਮਾ ਅਤੇ ਪਨੂੰ ਨੂੰ ਕੈਨੇਡੀਅਨ ਦੌਰੇ ਦੌਰਾਨ ਕੈਨੇਡਾ ਸਰਕਾਰ ਵਲੋਂ ਸਖ਼ਤ ਸੁਰੱਖਿਆ ਦਿੱਤੀ ਗਈ ਹੈ ਤੇ ਭਾਈ ਪੰਮਾ ਨਾਲ 15 ਸੁਰੱਖਿਆ ਕਰਮੀ ਚਲ ਰਹੇ ਹਨ । ਅਦਾਲਤ ਅੰਦਰ ਚਲ ਰਹੇ ਮਾਮਲੇ ਦੀ ਸੁਣਵਾਈ 14 ਅਗਸਤ ਨੂੰ ਹੋਵੇਗੀ ।











Comments (0)