ਇੱਕ ਵਿਅਕਤੀ ਵਜੋਂ ਕਨੇਟੀਕਟ ਸੂਬੇ ਦੀ ਅਮਰੀਕੀ ਔਰਤ ਜਿਸ ਦੇ ਸਾਰੇ ਸਰੀਰ 'ਤੇ ਟੈਟੂ ਮਹਿਲਾ ਗਿਨੀਜ਼ ਬੁੱਕ ਰਿਕਾਰਡ ਚ’ ਬਣਾਇਆ ਨਾਂ
ਉਸ ਦੇ ਸਰੀਰ ਦਾ 99.98 ਫੀਸਦੀ ਹਿੱਸਾ ਟੈਟੂ ਨਾਲ ਭਰਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਿਊਯਾਰਕ, 24 ਅਗਸਤ (ਰਾਜ ਗੋਗਨਾ )- ਅਮਰੀਕਾ ਦੇ ਸੂਬੇ ਕਨੇਟੀਕਟ ਦੀ ਅਮਰੀਕੀ ਮਹਿਲਾ ਜਿਸ ਦਾ ਨਾਂ ਐਸਪੇਰੇਂਸ ਲੂਮਿਨੇਸਕਾ ਫੁਏਰਜਿਨਾ (36) ਹੈ। ਉਸ ਨੇ ਸਭ ਤੋਂ ਵੱਧ ਆਪਣੇ ਸਾਰੇ ਸਰੀਰ ਤੇ ਟੈਟੂ ਬਣਾ ਕਿ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਉਸ ਦੇ ਸਰੀਰ ਦਾ 99.98 ਫੀਸਦੀ ਹਿੱਸਾ ਟੈਟੂਆ ਦੇ ਨਾਲ ਭਰਿਆ ਹੋਇਆ ਹੈ। ‘ਹਨੇਰੇ ਨੂੰ ਖ਼ੂਬਸੂਰਤੀ ਵਿੱਚ ਬਦਲਣਾ’ ਦੇ ਵਿਸ਼ੇ ਨੂੰ ਨਾਲ ਲੈ ਕੇ ਉਸ ਨੇ ਆਪਣੇ ਸਰੀਰ ਨੂੰ ਕੈਨਵਸ ਵਿੱਚ ਬਦਲ ਦਿੱਤਾ ਹੈ। ਬ੍ਰਿਜਪੋਰਟ ( ਕਨੇਟੀਕਟ ) ਅਮਰੀਕਾ ਦੀ ਇਸ ਸਾਬਕਾ ਫੌਜੀ ਅੋਰਤ ਨੇ ਆਪਣੇ ਸਰੀਰ ਨੂੰ ਸੁੰਦਰ ਡਿਜ਼ਾਈਨ ਦੇ ਟੈਟੂ ਨਾਲ ਭਰਿਆ ਹੋਇਆ ਹੈ. ਉਹ ਗਿਨੀਜ਼ ਰਿਕਾਰਡ ਧਾਰਕਾਂ ਦੀ ਪ੍ਰਸ਼ੰਸਾ ਕਰਦਿਆਂ ਅਤੇ ਰਿਕਾਰਡ ਪ੍ਰਾਪਤ ਕਰਨ ਲਈ ਕੀਤਾ।ਅਤੇ ਗਿਨੀਜ਼ ਰਿਕਾਰਡ ਧਾਰਕਾ ਦਾ ਉਸ ਨੇ ਧੰਨਵਾਦ ਪ੍ਰਗਟ ਕੀਤਾ।ਅਤੇ ਉਸ ਨੇ ਕਿਹਾ ਕਿ ਉਸ ਨੇ ਟੈਟੂ ਦੇ ਰਿਕਾਰਡ ਨਾਲ ਔਰਤਾਂ ਦੀ ਸ਼ਕਤੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।











Comments (0)