ਤੀਜੇ ਘੱਲੂਘਾਰੇ ਦੀ 41 ਵੀ ਵਰ੍ਹੇ ਗੰਢ ਤੇ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਭਾਰਤੀ ਕੌਸਲੇਟ ਅੱਗੇ ਭਾਰੀ ਰੋਸ ਪ੍ਰਦਰਸਨ  

ਤੀਜੇ ਘੱਲੂਘਾਰੇ ਦੀ 41 ਵੀ ਵਰ੍ਹੇ ਗੰਢ ਤੇ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਭਾਰਤੀ ਕੌਸਲੇਟ ਅੱਗੇ ਭਾਰੀ ਰੋਸ ਪ੍ਰਦਰਸਨ  

ਅੰਮ੍ਰਿਤਸਰ ਟਾਈਮਜ਼ ਬਿਊਰੋ


ਨਵੀਂ ਦਿੱਲੀ 7 ਜੂਨ (ਮਨਪ੍ਰੀਤ ਸਿੰਘ ਖਾਲਸਾ):-     ਜੂਨ 1984 ਚ ਭਾਰਤੀ ਫੌਜਾ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਅਕਾਲ ਤਖ਼ਤ ਸਮੇਤ 37 ਗੁਰਧਾਮਾਂ ਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ  ਸਾਹਿਬ ਨੂੰ ਢਹਿਢੇਰੀ ਕੀਤਾ ਅਤੇ ਦਰਬਾਰ ਸਾਹਿਬ ਚ ਗੋਲੀਆਂ ਮਾਰੀਆਂ। ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਨ ਆਈਆਂ ਨਿਰਦੋਸ਼ ਅਤੇ ਨਿਹੱਥੀਆਂ ਸੰਗਤਾਂ ਨੌਜਵਾਨ, ਬਿਰਧ, ਬੱਚਿਆਂ, ਔਰਤਾਂ  ਨੂੰ ਬੇਰਿਹਮੀ ਨਾਲ ਗੋਲੀਆਂ ਮਾਰ ਮੌਤ ਦੇ ਮੂੰਹ ਚ ਸੁੱਟ ਦਿੱਤਾ ਗਿਆ ਸੀ। ਇਸ ਦੂਖਾਂਤ ਨੂੰ ਕੌਮ ਤੀਜੇ ਘੱਲੂਘਾਰੇ ਦੇ ਤੌਰ ਤੇ ਯਾਦ ਕਰਦੀ ਹੋਈ ਭਾਰਤੀ ਹੁਕਮਰਾਨ ਵੱਲੋਂ ਦਿੱਤੇ ਉਹਨਾਂ ਜਖਮਾਂ ਚੋ ਉੱਠੀ ਉਹ ਹੂਕ ਖਾਲਿਸਤਾਨ ਦੀ ਪ੍ਰਪਤੀ ਲਈ ਮੁੜ ਅਪਣੀ ਬਚਨਧਤਾ ਦੁਹਰਾਉਣ ਲਈ ਦੇਸ਼ਾਂ ਵਿਦੇਸ਼ਾਂ ਦੇ ਭਾਰਤੀ ਦੂਤਘਰਾਂ ਸਾਹਮਣੇ ਉਹਨਾਂ ਦੇ ਹੁਕਮਰਾਨਾਂ ਦੀਆਂ ਸਿੱਖਾਂ ਨਾਲ ਕੀਤੀਆਂ ਬੇਇਨਸਾਫ਼ੀਆਂ ਅਤੇ ਉਹਨਾਂ ਦੇ ਕੀਤੇ ਵਾਅਦਿਆਂ ਤੋਂ ਮੁੱਮਕਨ ਦਾ ਅਹਿਸਾਸ ਕਰਾਉਂਦੇ ਹਨ। ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ 6 ਜੂਨ ਨੂੰ ਭਾਰਤੀ ਸਫ਼ਾਰਤਖ਼ਾਨੇ ਫਰੈਕਫੋਰਟ ( ਜਰਮਨੀ) ਸਾਹਮਣੇ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਚ ਜਰਮਨੀ ਦੇ ਵੱਖ ਵੱਖ ਸ਼ਹਿਰਾਂ ਚੋ ਸਿੱਖ ਸੰਗਤਾਂ ਅਪਣੇ ਸ਼ਹੀਦਾਂ ਨੂੰ ਸ਼ਰਧਾ ਦੇ ਫੂੱਲ ਭੇਟ ਕਰਨ ਲਈ ਪਹੁੱਚੀਆ ਹੋਈਆਂ ਸਨ। ਸਿੱਖ ਫੈਡਰੇਸ਼ਨ ਆਗੂ ਭਾਈ ਗੁਰਦਿਆਲ ਸਿੰਘ ਲਾਲੀ ਵੱਲੋਂ ਸਮੇਂ ਦੀ ਵੰਡ ਕਰਦਿਆਂ ਬੱਬਰ ਖਾਲਸਾ ਜਰਮਨੀ ਦੇ ਭਾਈ ਰੇਸ਼ਮ ਸਿੰਘ ਬੱਬਰ, ਦਲ ਖ਼ਾਲਸਾ ਦੇ ਭਾਈ ਗੁਰਦੀਪ ਸਿੰਘ ਪ੍ਰਦੇਸੀ ( ਹਾਈਜੈਕਰ) ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਮੀਤ ਸਿੰਘ ਖਨਿਆਣ , ਭਾਈ ਗੁਰਚਰਨ ਸਿੰਘ ਗਰਾਇਆ, ਸ੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਭਾਈ ਜਗਤਾਰ ਸਿੰਘ ਮਾਹਲ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਈ ਹੀਰਾ ਸਿੰਘ ਮੱਤੇਵਾਲ, ਇੰਟਰਨੈਸਨਲ ਸਿੱਖ ਫੈਡਰੇਸ਼ਨ ਜਰਮਨੀ ਭਾਈ ਜਰਨੈਲ ਸਿੰਘ, ਜਥੇਦਾਰ ਸਤਨਾਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਪ੍ਰਤਾਪ ਸਿੰਘ, ਭਾਈ  ਹਰਮੀਤ ਸਿੰਘ, ਗੁਰਨੀਤ ਪਾਲ ਸਿੰਘ ਹੇਰਾਂ, ਕਰਨ ਪਾਲ ਸਿੰਘ ਹੇਰਾਂ ਦੇ ਨਾਲ ਭਾਈ ਜੁਗਰਾਜ ਸਿੰਘ ਵਲੋਂ ਮੁਜ਼ਾਹਰੇ ਨੂੰ ਸੰਬੋਧਨ ਕਰਨ ਲਈ ਸਟੇਜ ਦੀ ਸੇਵਾ ਨਿਭਾਈ ਗਈ ਸੀ । 
ਮੁਜ਼ਾਹਰੇ ਨੂੰ ਸੰਬੋਧਨ ਹੁੰਦਿਆਂ ਸਮੂੱਹ ਬਲਾਰਿਆਂ ਵੱਲੋਂ ਭਾਰਤੀ ਹੁਕਮਰਾਨ ਦੀਆਂ ਸਿੱਖਾਂ ਨਾਲ ਦੋਹਰੇ ਮਾਪਦੰਡ,ਘੱਟ ਗਿਣਤੀ ਨਾਲ ਜ਼ੁਲਮ ਦੀ ਦਾਸਤਾਨ, ਪਾਕਿਸਤਾਨ, ਇੰਗਲੈਂਡ, ਕਨੇਡਾ ਚ ਭਾਰਤੀ ਏਜੰਸੀਆਂ ਵੱਲੋਂ ਭਾੜੇ ਤੇ ਗੁੰਡਿਆਂ ਵੱਲੋਂ ਕਰਵਾਏ ਗਏ ਕਤਲ ਅਮਰੀਕਾ ਚ ਕਤਲ ਦੀ ਸਾਜ਼ਸ਼, ਦਹਾਕਿਆਂ ਵੱਧੀ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਦੀ ਨਜ਼ਰਬੰਦੀ ਸਾਨੂੰ ਸਾਡੇ ਨਿਸ਼ਾਨੇ ਖਾਲਸਿਤਾਨ ਤੋਂ ਥਿੜਕਾ ਨਹੀ ਸਕਦੀਆਂ। ਸਿੱਖ ਨੌਜਵਾਨੀ ਅੱਜ ਇਸ ਗੱਲ ਦੀ ਸਮਝ ਬਣਾ ਚੁੱਕੀ ਹੈ ਕਿ ਸਿੱਖਾਂ ਦਾ ਅਪਣੇ ਵੱਖਰੇ ਘਰ ਖਾਲਿਸਤਾਨ ਬਿਨਾ ਗੁਜ਼ਾਰਾ ਨਹੀਂ। ਜਿਸ ਕਰਕੇ ਇਸ ਮੁਜ਼ਾਹਰੇ ਚ ਨੌਜਵਾਨਾਂ ਦੀ ਭਾਰੀ ਗਿਣਤੀ ਚ ਹਾਜ਼ਰੀ ਰਹੀ। ਸਾਡਾ ਸੰਘਰਸ਼ ਖਾਲਸਿਤਾਨ ਦੀ ਮੰਜ਼ਲ ਤੱਕ ਜਾਰੀ ਰਹੇਗਾ। ਖਾਲਿਸਤਾਨ ਜ਼ਿੰਦਾਬਾਦ, ਰਾਜ ਕਰੇਗਾ ਖਾਲਸਾ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਮਰ ਰਹੇ ਦੇ ਅਕਾਸ਼ ਗੰਜਾਊ ਨਾਹਰੇ ਵਾਰ ਵਾਰ ਲੱਗਦੇ ਰਹੇ। ਭਾਈ ਗਰਪਾਲ ਸਿੰਘ ਪਾਲਾ, ਭਾਈ ਭਗਵਾਨ ਸਿੰਘ ਮਨਹਾਇਮ, ਭਾਈ ਅਨੂਪ ਸਿੰਘ ਪ੍ਰਧਾਨ ਸਿੱਖ ਸੈਂਟਰ ਫਰੈਕਫੋਰਟ, ਭਾਈ ਕਲਦੀਪ ਸਿੰਘ ਹੈਪੀ, ਜਤਿੰਦਰਪਾਲ  ਸਿੰਘ ਬੱਬਰ, ਅਰਸ਼ਦੀਪ ਸਿੰਘ ਆਦਿ ਮੁਜ਼ਾਹਰੇ ਚ ਹਾਜ਼ਰ ਸਨ।