ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਵਿਵਾਦਤ ਫਿਲਮ " ਐਮਰਜੈਂਸੀ ਦਾ ਸਖਤ ਵਿਰੋਧ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੰਡਨ - ਬਰਤਾਨੀਆ ਵਿੱਚ ਕੌਮੀ ਨਿਸ਼ਾਨੇ ਅਜਾਦ ਸਿੱਖ ਰਾਜ ਖਾਲਿਸਤਾਨ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜ , ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਜਥੇਦਾਰ ਜੋਗਾ ਸਿੰਘ ਵਲੋਂ ਕੰਗਣਾ ਰਣੌਤ ਦੀ ਆ ਰਹੀ ਫਿਲਮ " ਐਮਰਜੈਂਸੀ " ਦਾ ਸਖਤ ਵਿਰੋਧ ਕਰਦਿਆਂ ਸਿੱਖ ਕੌਮ ਨੂੰ ਇਸਦੇ ਮੁਕੰਮਲ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ ।ਜਿਕਰਯੋਗ ਹੈ ਕਿ ਫਿਲਮ ਇੰਡਸਟਰੀ ਵਿੱਚ ਬੁਰੀ ਤਰਾਂ ਫਲਾਪ ਹੋ ਚੁੱਕੀ ਕੰਗਣਾ ਰਣੌਤ ਹਮੇਸ਼ਾਂ ਹੀ ਸਿੱਖਾਂ ਸਮੇਤ ਘੱਟ ਗਿਣਤੀ ਕੌਮਾਂ ਖਿਲਾਫ ਜ਼ਹਿਰ ਉਗਲਦੀ ਰਹਿੰਦੀ ਹੈ।ਤਰਾਂ ਤਰਾਂ ਦੇ ਵਿਵਾਦਤ ਬਿਆਨ ਦੇ ਕੇ ਸਸਤੀ ਸ਼ੋਹਰਤ ਦੀ ਭੁੱਖੀ ਕੰਗਣਾ ਨੇ ਤਾਂ ਹੱਕੀ ਮੰਗਾਂ ਦੀ ਪੂਰਤੀ ਵਾਸਤੇ ਸੰਘਰਸਸ਼ੀਲ ਕਿਸਾਨ ਬੀਬੀਆਂ ਖਿਲਾਫ ਬਕਵਾਸ ਕਰਕੇ ਭਾਜਪਾ ਦੀ ਅਜਿਹੀ ਖੁਸ਼ੀ ਹਾਸਲ ਕਰ ਲਈ ਕਿ ਇਸ ਨੂੰ ਭਾਜਪਾਈਆਂ ਨੇ ਮੈਂਬਰ ਪਾਰਲੀਮੈਂਟ ਬਣਾ ਦਿੱਤਾ।

ਇਸ ਵਲੋਂ ਵਿਵਾਦ ਪੈਦਾ ਕਰਨ ਵਾਸਤੇ ਐਮਰਜੈਂਸੀ ਨਾਮ ਦੀ ਫਿਰਕੂ ਫਿਲਮ ਬਣਾਈ ਗਈ ਹੈ।ਜਿਸ ਵਿੱਚ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ ਨੂੰ ਕਾਂਗਰਸ ਦਾ ਏਜੰਟ ਦਰਸਾਇਆ ਗਿਆ ਹੈ।ਜੋ ਕਿ ਸਰਾਸਰ ਬਕਵਾਸ ਅਤੇ ਝੂਠ ਦਾ ਪੁਲੰਦਾ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ ਵਲੋਂ ਆਖਿਆ ਗਿਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸੰਤਾਂ ਦੇ ਸੰਤ ਅਤੇ ਜਰਨੈਲਾਂ ਦੇ ਜਰਨੈਲ ਹੋਏ ਹਨ । ਜਿਹਨਾਂ ਨੇ ਆਪਣਾ ਹਰ ਸਾਹ ਸਿੱਖ ਕੌਮ ਦੀ ਚੜਦੀ ਵਾਸਤੇ ਅਰਪਿਤ ਕਰ ਦਿੱਤਾ । ਸਿੱਖ ਕੌਮ ਉਹਨਾਂ ਦਾ ਜੀਅ ਜਾਨ ਨਾਲ ਸਤਿਕਾਰ ਕਰਦੀ ਹੈ ਅਤੇ ਕਰਦੀ ਰਹੇਗੀ । ਸਿੱਖ ਕੌਮ ਵਲੋਂ ਮਹਿਸੂਸ ਕੀਤਾ ਗਿਆ ਕਿ ਉੱਚੇ ਸੁੱਚੇ ਸਿੱਖ ਅਕਸ ਤੇ ਜਾਣਬੁੱਝ ਹਿੰਦੂਤਵੀ ਲਾਬੀ ਅਜਿਹੇ ਹਮਲੇ ਕਰਵਾਏ ਰਹੀ ਹੈ ਜਿਹਨਾਂ ਦਾ ਡੱਟ ਕੇ ਵਿਰੋਧ ਕਰਨ ਦੀ ਜਰੂਰਤ ਹੈ । ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਨੂੰ ਇਸ ਫਿਰਕਾਪ੍ਰਸਤ ਫਿਲਮ ਦਾ ਜਬਰਦਸਤ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ਹੈ। ਭਾਰਤ ਵਿੱਚ ਸੈਂਸਰ ਬੋਰਡ ਵੀ ਪੂਰੀ ਤਰਾਂ ਭਗਵੇਂਕਰਨ ਦਾ ਸ਼ਿਕਾਰ ਹੋ ਚੁੱਕਾ ਹੈ ।ਇਸੇ ਕਰਕੇ ਸਹੀ ਅਰਥਾਂ ਸਿੱਖ ਪੱਖੀ ਹਰ ਫਿਲਮ ਤੇ ਕੱਟ ਲਗਾਏ ਜਾਂਦੇ ਹਨ,ਉਹਨਾਂ ਨੂੰ ਫੇਲ੍ਹ ਕਰ ਦਿੱਤਾ ਜਾਂਦਾ ਹੈ ਪਰ ਇਸ ਦੇ ਉਲਟ ਸਿੱਖ ਵਿਰੋਧੀ ਫਿਲਮਾਂ ਨੂੰ ਫਟਾ ਫਟਾ ਪਾਸ ਕਰ ਦਿੱਤਾ ਜਾਂਦਾ ਹੈ । ਜਿਕਰਯੋਗ ਹੈ ਅਜੇ ਕੁਝ ਮਹੀਨੇ ਪਹਿਲਾਂ ਸਿੱਖ ਸੰਘਰਸ਼ ਦੇ ਵਿਰੋਧ ਵਿੱਚ ਅਮਰ ਚਮਕੀਲਾ ਨਾਮ ਦੀ ਫਿਲਮ ਇਸੇ ਸੈਂਸਰ ਬੋਰਡ ਵਲੋਂ ਪਾਸ ਕੀਤੀ ਗਈ ਸੀ । ਤਾਂ ਕਾ ਸਿੱਖ ਸੰਘਰਸ਼ ਅਤੇ ਸੰਘਰਸ਼ ਦੇ ਜੁਝਾਰੂਆਂ ਦਾ ਗਲਤ ਪ੍ਰਭਾਵ ਪ੍ਰਚਾਰਿਆ ਜਾ ਸਕੇ ।ਜਦਕਿ ਅਮਰ ਚਮਕੀਲੇ ਸਮੇਤ ਸਮੁੱਚੇ ਐਕਸ਼ਨ ਕਰਨ ਵਾਲੇ ਸਮੂਹ ਜੁਝਾਰੂ ਸਿੱਖ ਕੌਮ ਦਾ ਮਾਣ ਹਨ ਅਤੇ ਕੌਮੀ ਯੋਧੇ ,ਕੋਮੀ ਨਾਇਕ ਹਨ । ਕਿਸੇ ਵੀ ਕੌਮ ਦੇ ਸਤਿਕਾਰਯੋਗ ਧਾਰਮਿਕ ਆਗੂ ਜਾਂ ਸ਼ਹੀਦਾਂ ਦੇ ਮਾਣਮੱਤੇ ਐਕਸ਼ਨਾਂ ਬਾਰੇ ਵਿਵਾਦਤ ਫਿਲਮਾਂ ਬਣਾਉਣ ਵਾਲੇ ਜਾਂ ਪਿੰਡ ਲਿਟਰੇਚਰ ਛਾਪਣ ਵਾਲੇ ਫਿਰਕਾਪ੍ਰਸਤ ਹਿੰਦੂਤਵੀ ਲਾਬੀ ਦੇ ਕਰਿੰਦੇ ਹਨ ਜਿਹਨਾਂ ਦਾ ਮੰਤਵ ਵੋਟਾਂ ਅਤੇ ਨੋਟਾਂ ਦੀ ਭੁੱਖ ਪੂਰੀ ਕਰਨੀ ਹੈ। ਐਮਰਜੈਂਸੀ ਇੰਦਰਾ ਗਾਂਧੀ ਨੇ ਆਪਣੇ ਪ੍ਰਧਾਨ ਮੰਤਰੀ ਦੇ ਕਾਲ ਦੌਰਾਨ ਲਗਾਈ ਸੀ ਅਤੇ ਪੂਰੇ ਦੇਸ਼ ਦੇ ਮਹੌਲ ਨੂੰ ਇੱਕ ਜੇਲ੍ਹ ਵਰਗੇ ਮਹੌਲ ਵਿੱਚ ਬਦਲ ਬਦਲ ਦਿੱਤਾ ਸੀ । ਇਸ ਐਮਰਜੈਂਸੀ ਦੀਆਂ ਪੰਜਾਬ ਦੀ ਧਰਤੀ ਤੇ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ ਦੀ ਅਗਵਾਈ ਵਿੱਚ ਧੱਜੀਆਂ ਉਡਾ ਦਿਤੀਆਂ ਸਨ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਇਸ ਵਿਵਾਦਤ ਫਿਲਮ " ਐਮਰਜੈਂਸੀ " ਦਾ ਸਖਤ ਵਿਰੋਧ ਕਰਦਿਆਂ ਕੰਗਣਾ ਰਣੌਤ ਸਮੇਤ ਇਸ ਫਿਲਮ ਵਿੱਚ ਐਕਟਿੰਗ ਕਰਨ ਵਾਲਿਆਂ ਦੀ ਸਖਤ ਨਿਖੇਧੀ ਕੀਤੀ ਗਈ ਹੈ । ਸਿੱਖ ਵਿਰੋਧੀ ਲਾਬੀ ਨੇ ਐਪਰੈਲ ਮਹੀਨੇ ਪੰਜਾਬ ਦੇ ਇੱਕ ਲੱਚਰ ਗਾਇਕ ਅਮਰ ਚਮਕੀਲੇ ਬਾਰੇ ਫਿਲਮ ਬਣਾ ਕੇ ਸਿੱਖ ਸੰਘਰਸ਼ ਦਾ ਅਕਸ ਵਿਗਾੜ ਕੇ ਪੇਸ਼ ਕੀਤਾ ਸੀ ਜਦਕਿ ਸਿੱਖ ਕੌਮ ਆਪਣੇ ਕੌਮੀ ਸੰਘਰਸ਼ ਦੇ ਸ਼ਹੀਦਾਂ ਦਾ ਬੇਹੱਦ ਸਤਿਕਾਰ ਕਰਦੀ ਹੈਈ ਉਹਨਾਂ ਵਲੋਂ ਕੀਤੇ ਜੁਝਾਰੂ ਐਕਸ਼ਨਾਂ ਤੇ ਮਾਣ ਕਰਦੀ ਹੈ।











Comments (0)